ਰੰਧਾਵਾ ਨੇ ਆਮ ਆਦਮ ਪਾਰਟੀ ਵਲੋਂ ਧਾਰਮਕ ਮਾਮਲਿਆਂ ਨੂੰਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦਸਿਆ
Published : Jan 10, 2021, 1:15 am IST
Updated : Jan 10, 2021, 1:19 am IST
SHARE ARTICLE
image
image

ਰੰਧਾਵਾ ਨੇ ਆਮ ਆਦਮ ਪਾਰਟੀ ਵਲੋਂ ਧਾਰਮਕ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦਸਿਆ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਪੰਜਾਬ ਤਕ ਸੀਮਤ ਕਰ ਕੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਨਾ ਕਰੋ

ਚੰਡੀਗੜ੍ਹ, 9 ਜਨਵਰੀ (ਸੱਤੀ): ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਵਲੋਂ ਧਾਰਮਕ ਮਾਮਲਿਆਂ ਨੂੰ ਲੈ ਕੇ ਕੀਤੀ ਜਾ ਰਹੀ ਸਿਆਸਤ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਰਫ਼ ਪੰਜਾਬ ਤਕ ਸੀਮਤ ਕਰ ਕੇ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਨਹੀਂ ਕੀਤਾ ਜਾ ਸਕਦਾ | ਗੁਰੂ ਸਾਹਿਬ ਵਲੋਂ ਧਰਮ ਦੀ ਰਖਿਆ ਲਈ ਦਿੱਲੀ ਜਾ ਕੇ ਦਿਤੀ ਸ਼ਹਾਦਤ ਦੀ ਮਿਸਾਲ ਅਦੁੱਤੀ ਹੈ ਅਤੇ ਇਹ ਤਾਂ ਸਮੁੱਚੀ ਦੁਨੀਆਂ ਲਈ ਜ਼ਮੀਰ ਦੀ ਆਵਾਜ਼ ਅਨੁਸਾਰ ਧਰਮ ਅਪਣਾਉਣ ਦੀ ਆਜ਼ਾਦੀ ਲਈ ਕੁਰਬਾਨੀ ਦੀ ਮਿਸਾਲ ਹੈ |
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਨਾ ਦੇਣ ਦੇ ਮੁੱਦੇ ਉਤੇ ਰੰਧਾਵਾ ਵਲੋਂ ਇਤਫ਼ਾਕ ਨਾ ਰੱਖਣ ਕਾਰਨ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਉਤੇ ਭਾਜਪਾ ਨਾਲ ਰਲੇ  ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਾਂਗਰਸੀ ਮੰਤਰੀ ਨੇ ਕਿਹਾ ਕਿ ਧਾਰਮਕ ਮਾਮਲਿਆਂ ਵਿੱਚ ਸਿਆਸਤ ਨੂੰ ਨਹੀਂ ਲਿਆਉਣਾ ਚਾਹੀਦਾ | 
ਰੰਧਾਵਾ ਨੇ ਕਿਹਾ ਕਿ ਭਾਜਪਾ ਵਿਰੁਧ ਕਾਂਗਰਸ ਦੇ ਵਿਰੋਧ ਨੂੰ ਭਾਜਪਾ ਦੀ 'ਬੀ' ਟੀਮ ਆਪ ਵਲੋਂ ਸਰਟੀਫ਼ਿਕੇਟ ਲੈਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਮੁੱਢ ਤੋਂ ਹੀ ਭਾਜਪਾ ਦੀ ਘੋਰ ਸਿਆਸੀ ਵਿਰੋਧੀ ਪਾਰਟੀ ਰਹੀ ਹੈ ਜਦੋਂ ਕਿ ਕੇਜਰੀਵਾਲ ਦੀ 'ਖਾਸ' ਪਾਰਟੀ ਭਾਜਪਾ ਦੀ 'ਬੀ' ਟੀਮ ਵਜੋਂ ਹੀ ਕੰਮ ਕਰਦੀ ਹੈ | 2014 ਦੀਆਂ ਲੋਕ ਸਭਾ ਚੋਣਾਂ ਮੌਕੇ ਵਾਰਾਨਸੀ ਤੋਂ ਚੋਣ ਲੜਨ ਵਾਲੇ ਨਰਿੰਦਰ ਮੋਦੀ ਨੂੰ ਜਿੱਤ ਦਿਵਾਉਣ ਖ਼ਾਤਰ ਅਰਵਿੰਦ ਕੇਜਰੀਵਾਲ ਨੇ ਖ਼ੁਦ ਜਾ ਕੇ ਉਥੋਂ ਚੋਣ ਲੜੀ ਤਾਂ ਜੋ ਵਿਰੋਧੀ ਧਿਰਾਂ ਦੀਆਂ ਵੋਟਾਂ ਵੰਡੀਆਂ ਜਾ ਸਕਣ | ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਦੇ ਵੀ ਕੇਸਾਂ ਤੋਂ ਨਹੀਂ ਘਬਰਾਈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਸਵਾ ਸੌ ਸਾਲ ਪੁਰਾਣਾ ਇਤਿਹਾਸ ਹੈ ਜਿਸ ਨੇ ਆਜ਼ਾਦੀ ਦੀ ਲੜਾਈ ਵੀ ਲੜੀ | ਪੰਜਾਬ ਵਿਚ ਅਤਿਵਾਦ ਵਿਰੁਧ ਵੀ ਕਾਂਗਰਸ ਨੇ ਮੂਹਰਲੀ ਕਤਾਰ ਵਿਚ ਲੜਾਈ ਲੜੀ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੇਜਰੀਵਾਲ ਮੋਦੀ ਦੇ ਰਹਿਮੋ-ਕਰਮ ਉਤੇ ਅਪਣੀ ਸਰਕਾਰ ਚਲਾ ਰਿਹਾ ਹੈ ਅਤੇ ਸੱਤਾ ਸੁੱਖ ਕਰ ਕੇ ਉਸ ਨੇ ਦਿੱਲੀ ਬੈਠਿਆਂ ਭਾਜਪਾ ਵਿਰੁਧ ਮੂੰਹ ਤਕ ਨਹੀਂ ਖੋਲਿ੍ਹਆ | 
ਇਥੋਂ ਤਕ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫ਼ਿਕੇਸ਼ਨ ਵੀ ਜਲਦਬਾਜ਼ੀ ਵਿਚ ਲਾਗੂ ਕਰ ਦਿਤਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜਿਥੇ ਪੰਜਾਬ ਵਿਚ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵਿਰੁਧ ਮੋਰਚਾ ਖੋਲਿ੍ਹਆ ਗਿਆ ਉਥੇ ਕਾਂਗਰਸੀ ਸੰਸਦ ਮੈਂਬਰ 33 ਦਿਨਾਂ ਤੋਂ ਜੰਤਰ ਮੰਤਰ ਉਤੇ ਧਰਨੇ ਉਤੇ ਬੈਠੇ ਹਨ | ਉਨ੍ਹਾਂ ਕਿਹਾ ਕਿ ਕੇਜਰੀਵਾਲ ਸੱਤ ਸਾਲ ਪਹਿਲਾਂ ਭਾਜਪਾ ਦੇ ਇਸ਼ਾਰੇ ਉਤੇ ਕਾਂਗਰਸ ਵਿਰੁਧ ਧਰਨਿਆਂ ਵਿਚ ਸ਼ਾਮਲ ਹੁੰਦਾ ਸੀ ਅਤੇ ਹੁਣ ਉਹ ਭਾਜਪਾ ਸਰਕਾਰ ਵਿਰੁਧ ਕੋਈ ਐਕਸ਼ਨ ਨਹੀਂ ਕਰ ਰਿਹਾ |

SHARE ARTICLE

ਏਜੰਸੀ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement