
ਸਰਦਾਰ ਜੇ ਜੇ ਸਿੰਘ ਦੀ ਪੋਤਰੀ ਸਬਰੀਨਾ ਸਿੰਘ ਵ੍ਹਾਈਟ ਹਾਊਸ ਦੀ ਡਿਪਟੀ ਪ੍ਰੈੱਸ ਸਕੱਤਰ ਬਣੀ
ਵਾਸ਼ਿੰਗਟਨ, 9 ਜਨਵਰੀ : ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਲਈ ਵ੍ਹਾਈਟ ਹਾਊਸ ਵਿਚ ਡਿਪਟੀ ਪ੍ਰੈੱਸ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦੇਵੇਗੀ | ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਵੇਂ ਚੁਣੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੱਤਾ ਤਬਦੀਲੀ ਟੀਮ ਵਿਚ ਇਹ ਐਲਾਨ ਕੀਤਾ |
ਸਬਰੀਨਾ ਬਾਇਡਨ-ਹੈਰਿਸ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਲਾ ਹੈਰਿਸ ਦੀ ਪ੍ਰੈੱਸ ਸਕੱਤਰ ਸੀ | ਏਨਾ ਹੀ ਨਹੀਂ ਸਬਰੀਨਾ ਨੇ ਮਾਈਕ ਬਲੂਮਬਰਗ ਦੀ ਰਾਸ਼ਟਰਪਤੀ ਮੁਹਿੰਮ ਲਈ ਸੀਨੀਅਰ ਬੁਲਾਰੇ ਅਤੇ ਕੋਰੀ ਬੁਕਰ ਦੀ ਰਾਸ਼ਟਰਪਤੀ ਮੁਹਿੰਮ ਲਈ ਰਾਸ਼ਟਰੀ ਪ੍ਰੈੱਸ ਸਕੱਤਰ ਵਜੋਂ ਵੀ ਕੰਮ ਕੀਤਾ ਹੈ | ਸਬਰੀਨਾ ਸਿੰਘ ਇੰਡੀਆ ਲੀਗ ਆਫ਼ ਅਮਰੀਕਾ ਦੇ ਸਰਦਾਰ ਜੇ.ਜੇ. ਸਿੰਘ ਦੀ ਪੋਤਰੀ ਹੈ | 1940 ਦੇ ਦਹਾਕੇ 'ਚ ਸਰਦਾਰ ਜੇ ਜੇ ਸਿੰਘ ਨੇ ਅਪਣੇ ਸਾਥੀ ਭਾਰਤੀਆਂ ਨਾਲ ਮਿਲ ਕੇ ਅਮਰੀਕਾ ਦੀ ਨਸਲੀ ਭੇਦਭਾਵੀ ਨੀਤੀਆਂ ਵਿਰੁਧ ਰਾਸ਼ਟਰ ਵਿਆਪੀ ਅਭਿਆਨ ਚਲਾਇਆ ਸੀ | ਇਸ ਦੇ ਬਾਅਦ ਤਤਕਾਲੀਨ ਰਾਸ਼ਟਰਪਤੀ ਹੈਰੀ ਹੁਮੈਨ ਨੇ 2 ਜੁਲਾਈ 1946 ਨੂੰ ਲੂਸ ਸੇਲਰ ਕਾਨੂੰਨ ਬਣਾਇਆ ਸੀ |
ਸਬਰੀਨਾ ਇਸ ਤੋਂ ਪਹਿਲੇ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ, ਅਮਰੀਕਨ ਬਿ੍ਜ ਦੇ ਟਰੰਪ ਬਾਰ ਰੂਮ ਦੇ ਬੁਲਾਰੇ ਅਤੇ ਹਿਲੇਰੀ ਕਲਿੰਟਨ ਦੇ 2016 ਦੇ ਰਾਸ਼ਟਰਪਤੀ ਮੁਹਿੰਮ ਤੇ ਖੇਤਰੀ ਸੰਚਾਰ ਡਾਇਰੈਕਟਰ
ਦੇ ਰੂਪ ਵਿਚ ਵੀ ਕੰਮ ਕੀਤਾ ਹੈ | ਸੱਤਾ ਤਬਦੀਲੀ ਟੀਮ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੋਂ ਪਤਾ ਚੱਲਦਾ ਹੈ ਕਿ ਨਵੇਂ ਚੁਣੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਇਕ ਪ੍ਰਸ਼ਾਸਨ ਦਾ ਨਿਰਮਾਣ ਕਰ ਰਹੇ ਹਨ ਜੋ ਅਮਰੀਕਾ ਵਰਗਾ ਦਿਸ ਦਾ ਹੈ ਅਤੇ ਦੇਸ਼ਵਾਸੀਆਂ ਨੂੰ ਅਪਣੀ ਸੇਵਾ ਦੇਣ ਲਈ ਤਿਆਰ ਹੈ | (ਪੀਟੀਆਈ)