
ਐਸ.ਐਸ. ਮਾਸਟਰ ਅਤੇ ਮੈਥ ਕਾਡਰ ਭਰਤੀ ਹੋਈ ਪ੍ਰੀਖਿਆ
ਐਸ.ਏ.ਐਸ ਨਗਰ, 9 ਜਨਵਰੀ (ਸੁਖਦੀਪ ਸਿੰਘ ਸੋਈ): ਪੰਜਾਬ ਸਰਕਾਰ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿਚ ਐਸ.ਐਸ. ਅਤੇ ਮੈਥ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਤੋਂ ਬਾਅਦ ਵੀ ਪੂਰੇ ਅਨੁਸ਼ਾਸਨ ਵਿਚ ਸੰਪੰਨ ਹੋ ਗਈ ਹੈ¢ ਮਿਤੀ 27 ਅਤੇ 28 ਦਸੰਬਰ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਵੀ ਲਈ ਜਾ ਚੁੱਕੀ ਹੈ¢ ਸਕੂਲ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ. ਨੇ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਅਬੋਹਰ ਸ਼ਹਿਰ ਦੇ ਪ੍ਰੀਖਿਆ ਕੇਂਦਰਾਂ ਦਾ ਦÏਰਾ ਕੀਤਾ¢ ਉਨ੍ਹਾਂ ਕਿਹਾ ਕਿ ਇਨ੍ਹਾਂ ਭਰਤੀ ਪ੍ਰੀਖਿਆਵਾਂ ਲਈ ਜਿੱਥੇ ਭਰਤੀ ਬੋਰਡ ਵਲੋਂ ਪ੍ਰੀਖਿਆਵਾਂ ਦੇ ਆਯੋਜਨ ਲਈ ਪੂਰੇ ਅਨੁਸ਼ਾਸਨ ਤਹਿਤ ਕਾਰਜ ਕੀਤਾ ਜਾ ਰਿਹਾ ਹੈ | ਉੱਤੇ ਪ੍ਰੀਖਿਆ ਕੇਂਦਰਾਂ ਵਿਚ ਨਕਲ ਨੂੰ ਰੋਕਣ ਅਤੇ ਇਮਪਰਸੋਨੇਸ਼ਨ ਜਿਹੇ ਕੇਸ ਪ੍ਰੀਖਿਆ ਕੇਂਦਰ ਵਿਚ ਨਿਰਾਨ ਅਤੇ ਹੋਰ ਸਬੰਧਿਤ ਅਮਲਾ ਬਹੁਤ ਹੀ ਮੁਸਤੈਦੀ ਨਾਲ ਕਾਰਜ ਕਰ ਰਿਹਾ ਹੈ¢ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਜਾਣਕਾਰੀ ਦਿਤੀ ਕਿ ਐਸ.ਐਸ. ਮਾਸਟਰ ਕਾਡਰ ਭਰਤੀ ਲਈ 19562 ਉਮੀਦਵਾਰਾਂ ਨੇ ਪ੍ਰੀਖਿਆ ਦਿਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 83.19 ਫ਼ੀ ਸਦੀ ਹੈ¢ ਮੈਥ ਮਾਸਟਰ ਕਾਡਰ ਭਰਤੀ ਲਈ 10808 ਉਮੀਦਵਾਰਾਂ ਨੇ ਪ੍ਰੀਖਿਆ ਦਿਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 87.59 ਫ਼ੀ ਸਦੀ ਹੈ¢ ਸੰਗਰੂਰ ਜ਼ਿਲ੍ਹੇ ਵਿਚ ਦੋ ਇਮਪਰੋਸਨੇਸ਼ਨ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਰੀ ਹੈ¢ 10 ਜਨਵਰੀ ਨੂੰ ਸਾਇੰਸ ਮਾਸਟਰ ਕਾਡਰ ਭਰਤੀ ਪ੍ਰੀਖਿਆ ਹੋਵੇਗੀ¢
photos 9-5image