ਮੋਗਾ 'ਚ ਹੋਇਆ ਮਾਲਵਿਕਾ ਸੂਦ ਦਾ ਵਿਰੋਧ, ਹਰਜੋਤ ਕਮਲ ਦੇ ਹੱਕ 'ਚ ਨਿਤਰੇ ਮੋਗਾ ਦੇ ਲੋਕ 
Published : Jan 10, 2022, 7:48 pm IST
Updated : Jan 10, 2022, 7:48 pm IST
SHARE ARTICLE
Harjot Kamal
Harjot Kamal

ਹਰਜੋਤ ਕਮਲ ਨੂੰ ਵੀ ਦਿੱਤਾ ਜਾਵੇਗਾ ਵੱਡਾ ਅਹੁਦਾ - ਨਵਜੋਤ ਸਿੱਧੂ

 

ਮੋਗਾ - ਅੱਜ ਸੋਨੂੰ ਸੂਦ ਦੀ ਬੈਣ ਮਾਲਵਿਕਾ ਸੂਦ ਕਾਂਗਰਸ ਵਿਚ ਸ਼ਾਮਲ ਹੋਈ ਹੈ ਤੇ ਉਹ ਮੋਗਾ ਤੋਂ ਹੀ ਚੋਣ ਲੜਨਗੇ ਤੇ ਇਸੇ ਐਲਾਨ ਤੋਂ ਬਾਅਦ ਮੋਗਾ ਤੋਂ ਕਾਂਗਰਸ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟ ਚੁੱਕੀ ਹੈ ਪਰ ਲੋਕ ਇਸ ਤੋਂ ਖੁਸ਼ ਨਹੀਂ ਹਨ ਤੇ ਲੋਕ ਹਰਜੋਤ ਕਮਲ ਦੇ ਹੱਕ ਵਿਚ ਸੜਕਾਂ 'ਤੇ ਉੱਤਰੇ ਹਨ ਤੇ ਮਾਲਵਿਕਾ ਸੂਦ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਹਰਜੋਤ ਕਮਲ ਦੇ ਹੱਕ ਵਿਚ। ਹਰਜੋਤ ਕਮਲ ਨੇ ਇਹ ਕਿਹਾ ਹੈ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਇੱਥੇ ਕਈ ਆਏ ਤੇ ਕਈ ਗਏ ਹਨ ਤੇ ਜਿਨ੍ਹਾਂ ਨੂੰ ਟਿਕਟ ਦਿੱਤੀ ਵੀ ਗਈ ਹੈ ਉਸ ਤੋਂ ਵੀ ਵਾਪਸ ਲੈ ਲਈ ਗਈ ਹੈ। 

 Actor Sonu Sood's sister Malvika Sood join Congress Actor Sonu Sood's sister Malvika Sood join Congress

ਹਰਜੋਤ ਕਮਲ ਨੇ ਕਿਹਾ ਕਿ ਕਾਂਗਰਸ ਦੇ ਪਾਰਟੀ ਵਰਕਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕਾਂਗਰਸ ਹਾਈਕਮਾਂਡ ਤੋਂ ਮੇਰੇ ਲਈ ਪਾਰਟੀ ਟਿਕਟ ਦੀ ਮੰਗ ਕੀਤੀ ਅਤੇ ਮੇਰੀ ਅਗਵਾਈ ਵਿਚ ਪਿਛਲੇ 15 ਸਾਲਾਂ ਤੋਂ ਕਾਂਗਰਸ ਦੀ ਮਜ਼ਬੂਤੀ ਲਈ ਕੀਤੀਆਂ ਕੋਸ਼ਿਸ਼ਾਂ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਨੂੰ ਤਸਲੀਮ ਕਰਦਿਆਂ ਮੈਨੂੰ ਹਰ ਹਾਲ ਚੋਣ ਲੜਨ ਦਾ ਆਦੇਸ਼ ਦਿੱਤਾ। ਹਾਲਾਂਕਿ ਹਰਜੋਤ ਕਮਲ ਨੇ ਇਹ ਭਰੋਸਾ ਜਤਾਇਆ ਸੀ ਕਿ ਉਹਨਾਂ ਨੂੰ ਹੀ ਪਾਰਟੀ ਟਿਕਟ ਦੇਵੇਗੀ।

Harjot Kamal SinghHarjot Kamal Singh

ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਾਰਟੀ ਹਾਈ ਕਮਾਂਡ ’ਤੇ ਪੂਰਨ ਭਰੋਸਾ ਹੈ ਕਿ ਉਹ ਮੈਨੂੰ ਪਾਰਟੀ ਟਿਕਟ ਜ਼ਰੂਰ ਦੇਣਗੇ ਅਤੇ ਮੈਂ ਪਾਰਟੀ ਦੇ ਝੰਡੇ ਹੇਠ ਚੋਣ ਲੜ ਕੇ ਹਲਕੇ ਦੀ ਸੀਟ ਕਾਂਗਰਸ ਦੀ ਝੋਲੀ ਪਾਵਾਂਗਾ ਪਰ ਅੱਜ ਸਭ ਕੁੱਝ ਉਲਟ ਹੋ ਗਿਆ ਤੇ ਕਾਂਗਰਸ ਪਾਰਟੀ ਨੇ ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ ਦੇ ਦਿੱਤੀ ਹੈ ਤੇ ਹੁਣ ਮਾਲਵਿਕਾ ਸੂਦ ਹੀ ਮੋਗਾ ਤੋਂ ਚੋਣ ਲੜਣਗੇ ਪਰ ਨਵਜੋਤ ਸਿੱਧੂ ਨੇ ਅੱਜ ਹਰਜੋਤ ਕਮਲ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਵੀ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement