
ਮਾਸਕ ਨਾ ਪਾਉਣ 'ਤੇ ਕੱਟੇ ਜਾਣਗੇ ਚਲਾਨ
ਚੰਡੀਗੜ੍ਹ : ਚੰਡੀਗੜ੍ਹ ਵਿਚ ਕੋਰੋਨਾ ਦੀ ਰਫ਼ਤਾਰ ਨੂੰ ਦੇਖਦੇ ਹੋਏ ਕੋਵਿਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਕੋਵਿਡ ਕੰਟਰੋਲ ਰੂਮ ਦੀ ਕਮਾਂਡ ਸਕੂਲ ਦੇ ਅਧਿਆਪਕ ਦੁਆਰਾ ਕੀਤੀ ਜਾਵੇਗੀ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਕੰਪਿਊਟਰ ਅਧਿਆਪਕ ਅਤੇ ਡਾਟਾ ਐਂਟਰੀ ਆਪਰੇਟਰ ਕੋਵਿਡ ਕੰਟਰੋਲ ਸੈਂਟਰ ਵਿਚ ਸੇਵਾਵਾਂ ਦੇਣਗੇ।
Corona Virus
ਵਧੀਕ ਸਿਹਤ ਸਕੱਤਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਖਿਆ ਅਫ਼ਸਰ ਪ੍ਰਭਜੋਤ ਕੌਰ ਨੇ 14 ਅਧਿਆਪਕਾਂ ਅਤੇ ਡਾਟਾ ਐਂਟਰੀ ਆਪਰੇਟਰ ਦੀ ਨਿਯੁਕਤੀ ਕੀਤੀ ਹੈ। ਜੋ ਹਾਊਸਿੰਗ ਬੋਰਡ ਦਫ਼ਤਰ ਸੈਕਟਰ-9 ਵਿਚ ਸਥਾਪਤ ਕੋਵਿਡ ਕੰਟਰੋਲ ਸੈਂਟਰ ਵਿਚ ਲੋਕਾਂ ਲਈ ਅਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37ਬੀ ਦੇ ਪ੍ਰਿੰਸੀਪਲ ਤੇ ਜ਼ਿਲ੍ਹਾ ਸਿਖਿਆ ਅਫ਼ਸਰ ਰਾਜਨ ਜੈਨ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
chandigarh police
ਦੱਸ ਦੇਈਏ ਕਿ 14 ਡਾਟਾ ਐਂਟਰੀ ਆਪਰੇਟਰਾਂ ਅਤੇ ਅਧਿਆਪਕਾਂ ਦੀ ਡਿਊਟੀ ਲਗਾਉਣ ਤੋਂ ਇਲਾਵਾ ਸ਼ਹਿਰ ਦੇ ਸਕੂਲਾਂ ਵਿਚ ਕੰਮ ਕਰ ਰਹੇ ਸੀ ਅਤੇ ਡੀ ਸ਼੍ਰੇਣੀ ਦੇ ਕਰਮਚਾਰੀ ਪਹਿਲਾਂ ਹੀ ਕੋਵਿਡ ਡਿਊਟੀ ਵਿਚ ਤਾਇਨਾਤ ਹਨ। ਇਨ੍ਹਾਂ ਕਰਮਚਾਰੀਆਂ ਨੂੰ ਮਾਸਕ ਨਾ ਪਾਉਣ ਜਾਂ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟਣ ਲਈ ਕੰਟੇਨਮੈਂਟ ਜ਼ੋਨ ਨੂੰ ਸੰਗਠਿਤ ਰੱਖਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਸ ਸਮੇਂ ਵਿਭਾਗ ਦੇ ਇਕ ਹਜ਼ਾਰ ਦੇ ਕਰੀਬ ਮੁਲਾਜ਼ਮ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਸੇਵਾਵਾਂ ਦੇ ਰਹੇ ਹਨ।