ਲੁਧਿਆਣਾ : ਟਾਟਾ ਸਟੀਲ ਦਾ ਫਰਜ਼ੀ ਮੈਨੇਜਰ ਦੱਸ ਕੇ 20 ਲੱਖ ਦੀ ਠੱਗੀ ਮਾਰਨ ਵਾਲੇ 4 ਕਾਬੂ, ਮੁੱਖ ਮੁਲਜ਼ਮ ਅਜੇ ਵੀ ਫਰਾਰ
Published : Jan 10, 2024, 6:15 pm IST
Updated : Jan 10, 2024, 6:16 pm IST
SHARE ARTICLE
4 arrested by Ludhiana police.
4 arrested by Ludhiana police.

ਇਸ ਗਰੋਹ ਵੱਲੋਂ ਕਈ ਹੋਰਨਾਂ ਨਾਲ ਵੀ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਸੰਭਾਵਨਾ

ਲੁਧਿਆਣਾ: ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲੇ 4 ਨੌਸਰਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਈ ਜਾਅਲੀ ਆਧਾਰ ਕਾਰਡ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੋਨੀਆ ਵਾਸੀ ਵਿਵੇਕ ਹਰਿਆਣਾ ਅਤੇ ਵਿਕਾਸ ਵਾਸੀ ਪਰੀਨਾ, ਪੱਛਮੀ ਦਿੱਲੀ ਵਜੋਂ ਹੋਈ ਹੈ। ਠੱਗਾਂ ਦੇ ਗਰੋਹ ਦੇ ਸਰਗਨਾ ਛੋਟੂ ਉਰਫ ਕਿਸ਼ਨ ਘੋਸ਼ ਨੇ ਟਾਟਾ ਸਟੀਲ ਦਾ ਡਿਵੈਲਪਮੈਂਟ ਮੈਨੇਜਰ ਦੱਸ ਕੇ ਕੰਪਨੀ ਦੇ ਮੈਨੇਜਰ ਨਾਲ 20 ਲੱਖ ਰੁਪਏ ਦੀ ਠੱਗੀ ਮਾਰੀ।

ਕੰਪਨੀ ਦੀ ਤਰਫੋਂ ਗੁਹਾਟੀ ਵਿੱਚ ਫੈਕਟਰੀ ਦੀ ਇਮਾਰਤ ਦੇ ਵਿੱਚ ਵਰਤੇ ਗਏ ਰਾਡਾਂ ਦੀ ਆਨਲਾਈਨ ਬੁਕਿੰਗ ਕੀਤੀ ਜਾਣੀ ਸੀ। ਇੰਟਰਨੈੱਟ 'ਤੇ ਸਰਚ ਕਰਦੇ ਹੋਏ ਦੋਸ਼ੀ ਛੋਟੂ ਉਸ ਦੇ ਸੰਪਰਕ 'ਚ ਆਇਆ। ਟਾਟਾ ਸਟੀਲ ਦਾ ਅਧਿਕਾਰੀ ਦੱਸ ਕੇ ਠੱਗ ਨੇ ਧੋਖੇ ਨਾਲ ਉਨ੍ਹਾਂ ਨੂੰ ਕੁੱਲ 20 ਲੱਖ ਰੁਪਏ ਦੀ 25 ਫੀਸਦੀ ਰਕਮ ਟਰਾਂਸਫਰ ਕਰ ਲਈ। 10 ਫਰਜ਼ੀ ਖਾਤਿਆਂ ਚ ਪੈਸੇ ਜਮ੍ਹਾ ਕੀਤੇ ਗਏ ਮੁਲਜ਼ਮਾਂ ਨੇ ਜਾਅਲੀ ਆਧਾਰ ਕਾਰਡਾਂ ਨਾਲ ਕਰੀਬ 10 ਖਾਤੇ ਖੋਲ੍ਹੇ ਅਤੇ ਇਨ੍ਹਾਂ ਸਾਰਿਆਂ ਨੂੰ ਫਰਜ਼ੀ ਮੋਬਾਈਲ ਨੰਬਰਾਂ ਨਾਲ ਲਿੰਕ ਕਰਵਾ ਲਿਆ।

ਮੁਲਜ਼ਮਾਂ ਨੇ ਇਨ੍ਹਾਂ ਖਾਤਿਆਂ ਵਿੱਚ 20 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾ ਕੇ ਇਹ ਰਕਮ ਹਾਸਲ ਕੀਤੀ। ਜਾਣਕਾਰੀ ਦੇਦੇ ਹੋਏ ਡਿਪਟੀ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਵਿਵੇਕ ਅਤੇ ਵਿਕਾਸ ਨੇ ਮੁਲਜ਼ਮ ਛੋਟੂ ਨੂੰ ਮਕਾਨ ਨੰਬਰ 1447, ਬਜਾਜ ਸ਼ੋਅਰੂਮ ਦੇ ਸਾਹਮਣੇ, ਡੁੰਡਾਹੇੜਾ, ਇੰਡਸਟਰੀਅਲ ਕੰਪਲੈਕਸ, ਹਰਿਆਣਾ ਵਿਖੇ ਜਾਅਲੀ ਆਧਾਰ ਕਾਰਡ ਅਤੇ ਖਾਤੇ ਮੁਹੱਈਆ ਕਰਵਾਏ ਸਨ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕੁੱਲ 10 ਖਾਤਿਆਂ ਵਿੱਚ 80 ਲੱਖ ਰੁਪਏ ਤੱਕ ਦੀ ਧੋਖਾਧੜੀ ਕੀਤੀ ਹੈ। ਪਿਛਲੇ ਇੱਕ ਸਾਲ ਤੋਂ ਇਸ ਗਿਰੋਹ ਨੇ ਜਾਅਲੀ ਆਧਾਰ ਕਾਰਡਾਂ ਦੀ ਮਦਦ ਨਾਲ ਸੈਂਕੜੇ ਫਰਜ਼ੀ ਖਾਤੇ ਖੋਲ੍ਹੇ ਹਨ। ਮੁਲਜ਼ਮਾਂ ਕੋਲੋਂ 47 ਜਾਅਲੀ ਆਧਾਰ ਕਾਰਡ ਵੀ ਬਰਾਮਦ ਹੋਏ ਹਨ।

ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਜਾਅਲੀ ਆਧਾਰ ਕਾਰਡਾਂ ਦੀ ਮਦਦ ਨਾਲ ਸਬੰਧਤ ਬੈਂਕ ਖਾਤਿਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਖਾਤਿਆਂ ਵਿੱਚ ਹੁਣ ਤੱਕ ਕਿੰਨੀ ਰਕਮ ਜਮ੍ਹਾਂ ਹੋਈ ਹੈ। ਇਸ ਗਰੋਹ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੀ ਸੰਭਾਵਨਾ ਹੈ। ਮੁੱਖ ਦੋਸ਼ੀ ਛੋਟੂ ਉਰਫ ਕਿਸ਼ਨ ਘੋਸ਼ ਦੀ ਗਿ੍ਰਫਤਾਰੀ ਲਈ ਪੁਲਿਸ ਦੀਆਂ ਟੀਮਾਂ ਬਿਹਾਰ ਚ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਲੈਪਟਾਪ, 1 ਡੈਸਕਟਾਪ, ਫਿੰਗਰ ਪਿ੍ਰੰਟ ਲਾਈਵ, 1 ਸਕੈਨਰ, 2 ਬਾਇਓਮੈਟਿ੍ਰਕ ਡਿਵਾਈਸ,1 ਆਈ ਸਕੈਨਰ, 47 ਆਧਾਰ ਕਾਰਡ, 13 ਪੈਨ ਕਾਰਡ, 1 ਐਸਬੀਆਈ ਬੈਂਕ ਕਾਪੀ, 7 ਜਾਅਲੀ ਸਿੱਕੇ, 3 ਖਾਲੀ ਆਰਸੀ ਕਾਪੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Location: India, Punjab, Ludhiana

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement