Punjab News: ਲੋਕਪਾਲ ਨੇ ਵਿਧਾਇਕਾ ਅਮਨਦੀਪ ਕੌਰ ਨੂੰ ਕੀਤਾ ਤਲਬ; ਇਸ ਮਾਮਲੇ ਵਿਚ ਜਾਰੀ ਹੋਇਆ ਨੋਟਿਸ
Published : Jan 10, 2024, 11:54 am IST
Updated : Jan 10, 2024, 11:56 am IST
SHARE ARTICLE
Punjab Lokpal summons MLA Amandeep Kaur over graft complaint
Punjab Lokpal summons MLA Amandeep Kaur over graft complaint

ਭ੍ਰਿਸ਼ਟਾਚਾਰ ਅਤੇ ਧਮਕਾਉਣ ਦੇ ਲੱਗੇ ਇਲਜ਼ਾਮ

Punjab News: ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਲੋਕਪਾਲ ਨੇ ਨੋਟਿਸ ਜਾਰੀ ਕਰਕੇ 16 ਫਰਵਰੀ ਨੂੰ ਤਲਬ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਨੇ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ 5 ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਸਨ।

ਸ਼ਿਕਾਇਤਕਰਤਾ ਹਰਸ਼ ਵਿਧਾਇਕਾ ਦਾ ਸਾਬਕਾ ਪੀਏ ਹੋਣ ਦਾ ਦਾਅਵਾ ਕਰ ਰਿਹਾ ਹੈ ਜਦਕਿ ਵਿਧਾਇਕਾ ਦਾ ਕਹਿਣਾ ਹੈ ਕਿ ਹਰਸ਼ ਉਸ ਦਾ ਕਦੇ ਵੀ ਪੀਏ ਨਹੀਂ ਰਿਹਾ। ਲੋਕ ਪਾਲ ਵਲੋਂ ਜਾਰੀ ਸੰਮਨ ਵਿਚ ਸ਼ਿਕਾਇਤਕਰਤਾ ਵਲੋਂ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ, ਭ੍ਰਿਸ਼ਟਾਚਾਰ, ਬੇਨਾਮੀ ਜਾਇਦਾਦ ਇਕੱਠੀ ਕਰਨ ਅਤੇ ਧਰਮਕੋਟ ਦੇ ਮਾਲ ਪਟਵਾਰੀ ਨਵਦੀਪ ਸਿੰਘ ਨੂੰ ਬਲੈਕਮੇਲ ਕਰਕੇ 25 ਲੱਖ ਰੁਪਏ ਲੈਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ।
 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਹਰਸ਼ ਅਰੇਨ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਉਸ ਨੇ ਵਿਧਾਇਕ ’ਤੇ ਤਹਿਸੀਲ ਕੰਪਲੈਕਸ ਵਿਚ ਉਸ ਦਾ ਰਜਿਸਟਰੀ ਦਾ ਕੰਮ ਬੰਦ ਕਰਵਾਉਣ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਇਲਾਵਾ ਉਸ ਨੇ ਵਿਧਾਇਕ ਉਤੇ ਧਮਕੀਆਂ ਦੇਣ ਦਾ ਇਲਜ਼ਾਮ ਵੀ ਲਗਾਇਆ।

Photo

ਇਸ ਮਾਮਲੇ ਨੂੰ ਲੈ ਕੇ ਹਰਸ਼ ਨੇ ਪੰਜਾਬ ਦੇ ਲੋਕਪਾਲ ਅਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿਤੀ ਹੈ। ਇਸ ਸਬੰਧੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਪਾਲ ਵਲੋਂ ਅਜੇ ਤਕ ਕੋਈ ਨੋਟਿਸ ਨਹੀਂ ਮਿਲਿਆ ਹੈ| ਨੋਟਿਸ ਆਉਣ 'ਤੇ ਉਹ ਲੋਕਪਾਲ ਅਦਾਲਤ 'ਚ ਪੇਸ਼ ਹੋ ਕੇ ਅਪਣਾ ਪੱਖ ਪੇਸ਼ ਕਰਨਗੇ।

 (For more Punjabi news apart from Punjab Lokpal summons MLA Amandeep Kaur over graft complaint, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement