
Gurpreet Kangar News: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵਿਜੀਲੈਂਸ ਨੇ ਕੀਤੀ ਕਾਰਵਾਈ
The vigilance team reached the house of Gurpreet Kangar News in punjabi : ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ।
ਇਹ ਵੀ ਪੜ੍ਹੋ: Samrala News: ਅੰਗੀਠੀ ਸੇਕ ਰਹੇ ਪਰਿਵਾਰ ਨੂੰ ਚੜੀ ਜ਼ਹਿਰੀਲੀ ਗੈਸ, 2 ਸਾਲ ਦੇ ਬੱਚੇ ਦੀ ਮੌਤ
ਟੀਮ ਨੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ। ਵਿਜੀਲੈਂਸ ਦੀ ਟੀਮ ਅੱਜ ਜਾਇਜ਼ਾ ਲੈਣ ਉਨ੍ਹਾਂ ਦੇ ਜੱਦੀ ਪਿੰਡ ਕਾਂਗੜ ਗਈ, ਜਿਥੋਂ ਉਨ੍ਹਾਂ ਨੂੰ ਬਿਨਾਂ ਮੁਲਾਂਕਣ ਕੀਤਿਆਂ ਹੀ ਵਾਪਸ ਆਉਣਾ ਪਿਆ ਹੈ। ਇਸ ਦੌਰਾਨ ਗੁਰਪ੍ਰੀਤ ਕਾਂਗੜ ਦੇ ਬੇਟੇ ਦੇ ਘਰ ‘ਚ ਮੌਜੂਦ ਸਨ।
ਇਹ ਵੀ ਪੜ੍ਹੋ: Ambala News : ਡਿਜੀਟਲ ਇੰਡੀਆ...ਅੰਬਾਲਾ 'ਚ ਜੇਗਾੜੂ ਰੇਹੜੀ 'ਚ ਹੋਈ ਪੰਜਾਬ ਦੀ ਔਰਤ ਦੀ ਡਿਲੀਵਰੀ
ਪਰ ਉਨ੍ਹਾਂ ਵੱਲੋਂ ਟੀਮ ਨੂੰ ਸਹਿਯੋਗ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਟੀਮ ਗੁਰਪ੍ਰੀਤ ਕਾਂਗੜ ਦੇ ਘਰ ਪਹੁੰਚੀ ਸੀ। ਇਸ ਮੌਕੇ ਅਸੈੱਸਮੈਂਟ ਕਰਨ ਵਾਲੀ ਟੀਮ ਵੀ ਮੌਜੂਦ ਰਹੀ ਸੀ। ਕਾਂਗਰਸ ਸਰਕਾਰ ‘ਚ ਕਾਂਗੜ ਮੰਤਰੀ ਵੀ ਰਹਿ ਚੁੱਕੇ ਹਨ। ਜਿਸ ਤੋਂ ਬਾਅਦ ਉਹ ਭਾਜਪਾ ‘ਚ ਸ਼ਾਮਲ ਹੋਏ ਸਨ ਅਤੇ ਹੁਣ ਦੁਬਾਰਾ ਕਾਂਗਰਸ ‘ਚ ਘਰ ਵਾਪਸੀ ਕਰ ਚੁੱਕੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from The vigilance team reached the house of Gurpreet Kangar News in punjabi , stay tuned to Rozana Spokesman)