Jalandhar News: ਨਸ਼ੇ 'ਚ ਧੁੱਤ ਦੋ ਕੁੜੀਆਂ ਨੇ ਰੱਜ ਕੇ ਮਚਾਇਆ ਹੰਗਾਮਾ, ਛੁਡਾਉਣ ਗਏ ਲੋਕਾਂ ਨੂੰ ਦੰਦਾਂ ਨਾਲ ਵੱਢਣ ਦੀ ਕੀਤੀ ਕੋਸ਼ਿਸ਼

By : GAGANDEEP

Published : Jan 10, 2024, 3:14 pm IST
Updated : Jan 10, 2024, 3:35 pm IST
SHARE ARTICLE
Two intoxicated girls created a ruckus in Jalandhar News in punjabi
Two intoxicated girls created a ruckus in Jalandhar News in punjabi

Jalandhar News: ਲੋਕਾਂ ਨੇ ਨਸ਼ਾ ਉਤਾਰਨ ਲਈ ਚਟਵਾਇਆ ਨਿੰਬੂ

Two intoxicated girls created a ruckus in Jalandhar News in punjabi : ਜਲੰਧਰ ਦੇ ਬੱਸ ਸਟੈਂਡ 'ਤੇ ਦੋ ਸ਼ਰਾਬੀ ਕੁੜੀਆਂ ਆਪਸ ਵਿਚ ਭਿੜ ਗਈਆਂ। ਇਹ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਵੀ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਉਂਦਾ ਉਹ ਉਸ ਨੂੰ ਦੰਦਾਂ ਨਾਲ ਵੱਢਣ ਦੀ ਕੋਸ਼ਿਸ਼ ਕਰਦੀਆਂ। ਲੜਦੇ ਹੋਏ ਦੋਵੇਂ ਫੁੱਟਪਾਥ 'ਤੇ ਡਿੱਗ ਪਈਆਂ। ਇਸ ਤੋਂ ਬਾਅਦ ਉਹ ਉੱਠ ਵੀ ਨਹੀਂ ਸਕੀਆਂ। ਲੋਕਾਂ ਨੇ ਉਨ੍ਹਾਂ ਦਾ ਨਸ਼ਾ ਉਤਾਰਨ ਲਈ ਉਨ੍ਹਾਂ ਨੂੰ ਨਿੰਬੂ ਵੀ ਚਟਾਇਆ।

ਇਹ ਵੀ ਪੜ੍ਹੋ: Jalandhar News: ਅੰਗੀਠੀ 'ਚੋਂ ਨਿਕਲੇ ਧੂੰਏਂ ਕਾਰਨ ਦਮ ਘੁੱਟਣ ਨਾਲ ਔਰਤ ਦੀ ਮੌਤ

ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਕੁੜੀਆਂ ਦੇ ਇਸ ਹੰਗਾਮੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੋਵਾਂ ਦੇ ਨਾਲ ਇਕ ਬੱਚੀ ਨਜ਼ਰ ਆ ਰਹੀ ਹੈ। ਇਹ ਵੀਡੀਓ ਮੰਗਲਵਾਰ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Nitin Gadkari: ਸਿਰਫ਼ 45 ਮਿੰਟਾਂ ਵਿਚ ਤੈਅ ਹੋਵੇਗਾ ਲੁਧਿਆਣਾ ਤੋਂ ਬਠਿੰਡਾ ਦਾ ਸਫ਼ਰ, ਨਿਤਿਨ ਗਡਕਰੀ ਨੇ ਕੀਤਾ ਵੱਡਾ ਐਲਾਨ 

ਮੌਕੇ 'ਤੇ ਮੌਜੂਦ ਰਾਮੂ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਦੋਵੇਂ ਲੜਕੀਆਂ ਨਸ਼ੇ 'ਚ ਸਨ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਜਦੋਂ ਗੱਲ ਵਧ ਗਈ ਤਾਂ ਉਨ੍ਹਾਂ ਦੀ ਲੜਾਈ ਹੋ ਗਈ। ਮੌਕੇ 'ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਦੋਵੇਂ ਲੜਕੀਆਂ ਨੇਪਾਲੀ ਭਾਸ਼ਾ 'ਚ ਗੱਲ ਕਰ ਰਹੀਆਂ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਦੋਂ ਦੋਵੇਂ ਔਰਤਾਂ ਸ਼ਰਾਬ ਪੀ ਕੇ ਡਿੱਗ ਪਈਆਂ ਤਾਂ ਲੋਕ ਇਕੱਠੇ ਹੋ ਗਏ। ਇੱਕ ਦੁਕਾਨਦਾਰ ਨੇ ਨਿੰਬੂ ਦਿੱਤਾ। ਮਹਿਲਾ ਸੁਰੱਖਿਆ ਗਾਰਡ ਨੇ ਸ਼ਰਾਬੀ ਕੁੜੀਆਂ ਨੂੰ ਨਿੰਬੂ ਚਟਵਾਉਣ ਦੀ ਕੋਸ਼ਿਸ਼ ਕੀਤੀ ਪਰ, ਉਨ੍ਹਾਂ ਨੇ ਵਿਰੋਧ ਕੀਤਾ। 

 (For more Punjabi news apart from Two intoxicated girls created a ruckus in Jalandhar News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement