
ਰੇਲਵੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
Punjab Train Accident: ਤੜਕਸਾਰ ਫਗਵਾੜਾ ’ਚ ਵੱਡਾ ਰੇਲ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਲ ਗੱਡੀ ਬ੍ਰੇਕ ਫੇਲ ਹੋਣ ਕਾਰਨ ਪਟੜੀ ਤੋਂ ਉਤਰੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਫਿਲੌਰ ਤੋਂ ਜਲੰਧਰ ਵਲ ਜਾ ਰਹੀ ਸੀ। ਫ਼ਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਰੇਲਵੇ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।
ਇਸ ਘਟਨਾ ਕਾਰਨ ਹੋਰ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਘਟਨਾ ਤੋਂ ਤੁਰਤ ਬਾਅਦ ਕੰਟਰੋਲ ਰੂਮ 'ਤੇ ਸੁਨੇਹਾ ਦਿਤਾ ਗਿਆ ਅਤੇ ਜਲੰਧਰ ਤੋਂ 'ਰੇਲ ਬਚਾਓ ਮੋਬਾਈਲ ਵੈਨ' ਨੂੰ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਕਈ ਅਧਿਕਾਰੀਆਂ ਦੇ ਨਾਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਮਾਲ ਗੱਡੀ ਨੂੰ ਵਾਪਸ ਪਟੜੀ 'ਤੇ ਲਿਆਂਦਾ ਗਿਆ ਅਤੇ ਟ੍ਰੈਕ ਨੂੰ ਸਾਫ਼ ਕਰ ਦਿਤਾ ਗਿਆ।
ਦਸਿਆ ਜਾ ਰਿਹਾ ਹੈ ਕਿ ਮਾਮਲੇ ਨੂੰ ਲੈ ਕੇ ਫ਼ਿਰੋਜ਼ਪੁਰ ਡਵੀਜਨ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ। ਉਨ੍ਹਾਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਜਾਂਚ ਦੇ ਹੁਕਮ ਵੀ ਦਿਤੇ ਹਨ। ਇਹ ਅਣਗ਼ਹਿਲੀ ਕਿੱਥੇ ਹੋਈ ਅਤੇ ਇਸ ਦੇ ਕੀ ਕਾਰਨ ਸਨ, ਇਹ ਪਤਾ ਲਗਾਉਣ ਲਈ ਇੱਕ ਟੀਮ ਵੀ ਬਣਾਈ ਗਈ ਹੈ।
ਦਸ ਦਈਏ ਕਿ ਪਿਛਲੇ ਸਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਏਰੀਏ 'ਚ ਸ਼ੰਟਿੰਗ ਦੌਰਾਨ ਦੋ ਵਾਰ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਸਨ। ਉਸ ਸਮੇਂ ਵੀ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਰੇਲਵੇ ਜੰਕਸਨ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ। ਅਜਿਹੇ 'ਚ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲਗੇਗਾ ਕਿ ਇਹ ਘਟਨਾ ਕਿਵੇਂ ਅਤੇ ਕਿਸ ਕਾਰਨ ਘਟਨਾ ਵਾਪਰੀ।