ਮੌਸਮ ਵਿਭਾਗ ਦੀ ਵਾਤਾਵਰਣ ਤਬਦੀਲੀ ਨੂੰ ਲੈ ਕੇ ਵੱਡੀ ਚਿਤਾਵਨੀ, ਫ਼ਸਲਾਂ ਦੀ ਪੈਦਾਵਾਰ ਉੱਤੇ ਪਵੇਗਾ ਅਸਰ
Published : Jan 10, 2025, 8:25 am IST
Updated : Jan 10, 2025, 8:26 am IST
SHARE ARTICLE
Meteorological Department issues big warning about climate change, crop production will be affected
Meteorological Department issues big warning about climate change, crop production will be affected

ਕਣਕ-ਝੋਨੇ ਦੀ ਪੈਦਾਵਾਰ ’ਚ ਆ ਸਕਦੀ ਹੈ 6 ਤੋਂ 10 ਫ਼ੀ ਸਦੀ ਗਿਰਾਵਟ

ਨਵੀਂ ਦਿੱਲੀ: ਵਾਤਾਵਰਣ ਤਬਦੀਲੀ ਦੇਸ਼ ਦੀ ਖੇਤੀ ’ਤੇ ਵੱਡਾ ਅਸਰ ਪਾ ਸਕਦੀ ਹੈ। ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਕਾਰਨ ਭਾਰਤ ’ਚ ਝੋਨੇ ਅਤੇ ਕਣਕ ਦੀ ਪੈਦਾਵਾਰ ’ਚ 6 ਤੋਂ 10 ਫ਼ੀ ਸਦੀ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੱਖਾਂ ਲੋਕਾਂ ਲਈ ਸਸਤੇ ਭੋਜਨ ਤਕ ਪਹੁੰਚ ਪ੍ਰਭਾਵਤ ਹੋਵੇਗੀ। ਉਥੇ ਹੀ ਵਾਤਾਵਰਣ ਤਬਦੀਲੀ ਕਾਰਨ ਸਮੁੰਦਰ ਦਾ ਪਾਣੀ ਗਰਮ ਹੋ ਰਿਆ ਹੈ। ਜਿਸ ਕਾਰਨ ਮੱਛੀਆਂ ਡੂੰਘੇ ਸਮੁੰਦਰ ’ਚ ਠੰਢੇ ਪਾਣੀ ਵਿਚ ਜਾ ਰਹੀ ਹੈ। ਇਸ ਦਾ ਅਸਰ ਮਛੇਰੇ ਭਾਈਚਾਰੇ ’ਤੇ ਵੀ ਪਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਦੇ ਮਹਾਨਿਰਦੇਸ਼ਕ ਮਰਤਿਉਂਜੈ ਮਹਾਪਾਤਰ ਨੇ ਕਿਹਾ ਕਿ ਵਾਤਾਵਰਣ ਤਬਦੀਲੀ ਨਾਲ ਕਣਕ ਅਤੇ ਚੌਲਾਂ ਦੀ ਫ਼ਸਲ ’ਚ ਕਮੀ ਆਵੇਗੀ, ਜਿਸ ਦਾ ਦੇਸ਼ ਦੇ ਕਿਸਾਨਾਂ ਅਤੇ ਖ਼ੁਰਾਕ ਸੁਰੱਖਿਆ ’ਤੇ ਮਹੱਤਵਪੂਰਨ ਅਸਰ ਪਵੇਗਾ।

ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਪਛਮੀ ਦਬਾਅ ਦੀ ਬਾਰੰਬਾਰਤਾ ਅਤੇ ਤੀਬਰਤਾ ਵੀ ਘੱਟ ਹੋ ਰਹੀ ਹੈ। ਇਸ ਨਾਲ ਵੀ ਮੌਸਮ ਪ੍ਰਣਾਲੀ ’ਚ ਬਦਲਾਅ ਆ ਰਿਹਾ ਹੈ।
ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ ਐਮ.ਰਵਿਚੰਦਰਨ ਨੇ ਕਿਹਾ ਕਿ ਗਲੋਬਲ ਵਾਰਮਿੰਗ ਨਾਲ ਨੇੜਲੇ ਭਵਿੱਖ ’ਚ ਹਿਮਾਲਿਆ ਅਤੇ ਉਸ ਦੇ ਹੇਠਾਂ ਦੇ ਮੈਦਾਨੀ ਇਲਾਕਿਆਂ ’ਚ ਰਹਿਣ ਵਾਲੇ ਕਰੋੜਾਂ ਲੋਕਾਂ ਲਈ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਨੋਵੇਸ਼ਨ ਇਨ ਕਲਾਈਮੇਟ ਰੈਜ਼ੀਲੈਂਟ ਐਗਰੀਕਲਚਰ (ਨਿਕਰਾ) ਅਨੁਸਾਰ ਸਾਲ 2100 ਤਕ ਭਾਰਤ ਵਿਚ ਕਣਕ ਦੀ ਪੈਦਾਵਾਰ ’ਚ 6 ਤੋਂ 25 ਫ਼ੀ ਸਦੀ ਤਕ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਚੌਲਾਂ ਦਾ ਉਤਪਾਦਨ 2050 ਤਕ ਸੱਤ ਫ਼ੀ ਸਦੀ ਅਤੇ 2080 ਤਕ 10 ਫ਼ੀ ਸਦੀ ਤਕ ਘੱਟ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਮੁੰਦਰੀ ਤਾਪਮਾਨ ਵਧਣ ਕਾਰਨ ਤੱਟ ਨੇੜੇ ਮੱਛੀਆਂ ਫੜਨ ਦੀ ਮਾਤਰਾ ਵੀ ਘੱਟ ਰਹੀ ਹੈ। ਸਕੱਤਰ ਨੇ ਕਿਹਾ ਕਿ ਇਨਸਾਨਾਂ ਵਾਂਗ ਮੱਛੀਆਂ ਵੀ ਠੰਢਾ ਪਾਣੀ ਪਸੰਦ ਕਰਦੀਆਂ ਹਨ। ਜਿਵੇਂ-ਜਿਵੇਂ ਸਮੁੰਦਰ ਦਾ ਤਾਪਮਾਨ ਵਧਦਾ ਹੈ, ਮੱਛੀਆਂ ਕਿਨਾਰੇ ਤੋਂ ਠੰਢੇ ਪਾਣੀਆਂ ਵਲ ਵਧ ਰਹੀਆਂ ਹਨ। ਇਸ ਨਾਲ ਮਛੇਰੇ ਭਾਈਚਾਰੇ ਲਈ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋ ਸਕਦੀ ਹੈ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement