35 ਹਜ਼ਾਰ ਸਿੰਘਾਂ ਸ਼ਹੀਦਾਂ, ਭੁਝੰਗੀਆਂ ਦੀ ਯਾਦ ਨੂੰ ਸਮਰਪਤ 7 ਰੋਜ਼ਾ ਸਾਲਾਨਾ ਜੋੜ ਮੇਲਾ ਸਮਾਪਤਫੋਟੋ ਐਸ
Published : Feb 10, 2021, 12:09 am IST
Updated : Feb 10, 2021, 12:09 am IST
SHARE ARTICLE
image
image

35 ਹਜ਼ਾਰ ਸਿੰਘਾਂ ਸ਼ਹੀਦਾਂ, ਭੁਝੰਗੀਆਂ ਦੀ ਯਾਦ ਨੂੰ ਸਮਰਪਤ 7 ਰੋਜ਼ਾ ਸਾਲਾਨਾ ਜੋੜ ਮੇਲਾ ਸਮਾਪਤਫੋਟੋ ਐਸਉਸੀ 09-21

ਕੁੱਪ ਕਲਾਂ, 9 ਫ਼ਰਵਰੀ (ਮਾ. ਕੁਲਦੀਪ ਸਿੰਘ ਲਵਲੀ)-ਸਿੱਖ ਕੌਮ ਦੇ ਵੱਡੇ ਘੱਲੂਘਾਰੇ ਦੇ 35 ਹਜਾਰ ਸਿੰਘਾਂ ਸ਼ਹੀਦਾਂ, ਭੁਝੰਗੀਆਂ ਦੀ ਯਾਦ ਸਮਰਪਿਤ ਯਾਦਗਾਰ ਗੁਰਦੁਆਰਾ ਸ਼ਹੀਦ ਸਿੰਘਾਂ ਕੁੱਪ ਕਲਾਂ ਵਿਖੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੇ ਵੱਡੇ ਉੱਦਮ ਸਦਕਾ 259ਵੇਂ ਸਲਾਨਾ ਜੋੜ ਮੇਲੇ ਤੇ 7 ਰੋਜ਼ਾ ਸਮਾਗਮ ਕਰਵਾਏ ਗਏ ਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਹਜ਼ਾਰਾਂ ਦੀ ਤਾਦਾਦ ਵਿੱਚ ਜੁੜੀ ਸੰਗਤ ਨਾਲ ਵਿਚਾਰਾਂ ਕਰਦਿਆਂ ਮੁਖੀ ਬਾਬਾ ਜੰਗ ਸਿੰਘ ਸੰਪਰਦਾਇ ਮਸਤੂਆਣਾ ਸਾਹਿਬ ਨੇ ਸ਼ਹੀਦ ਸਿੰਘਾਂ ਨੂੰ ਅਥਾਹ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਸਿੱਖ ਕੌਮ ਬਹੁਤ ਮਹਾਨ ਕੌਮ ਹੈ ਜਿਹੜੀ ਆਪਣੀ ਕੌਮ ਦੇ ਹੀਰਿਆਂ ਨੂੰ ਸਦਾ ਯਾਦ ਰੱਖਦਿਆਂ ਉਨਾਂ ਦੀਆਂ ਸ਼ਹੀਦੀਆਂ ’ਤੇ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬਹੁਤ ਹੀ ਗੌਰਵਮਈ ਹੈ ਜਿਸ ਵਿੱਚ ਵਡਮੁੱਲੀਆਂ ਕੁਰਬਾਨੀਆਂ ਦਾ ਜਹਿੈ,ਜਿਹੜੀਆਂ ਹੋਰ ਕਿਸੇ ਕੌਮ ਦੇ ਹਿੱਸੇ ਨਹੀਂ ਆਈਆਂ। ਉਨ੍ਹਾਂ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦਿਆਂ ਜਿੱਤ ਦੀ ਅਰਦਾਸ ਕੀਤੀ ਤੇ ਕਿਹਾ ਕਿ ਦਿੱਲੀ ਦੀ ਹਕੂਮਤ ਨੂੰ ਹਾਰ ਮੰਨਣੀ ਪਵੇਗੀ। ਸੰਤ ਸਮਾਗਮ ਦੌਰਾਨ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਪ੍ਰੋ. ਸੀ.ਪੀ ਕੰਬੋਜ਼, ਸੰਤ ਸੁਰਜੀਤ ਸਿੰਘ ਮਸਤੂਆਣਾ ਸਾਹਿਬ, ਸੰਤ ਦਰਸ਼ਨ ਸਿੰਘ, ਸੰਤ ਸੁਖਵਿੰਦਰ ਸਿੰਘ ਮਸਤੂਆਣਾ ਸਾਹਿਬ, ਸੰਤ ਇੰਦਰਜੀਤ ਸਿੰਘ ਰੱਤੀਆਂ, ਸੰਤ ਸਤਨਾਮ ਸਿੰਘ ਨਾਨਕਸਰ, ਸੰਤ ਬਲਵੰਤ ਸਿੰਘ ਨਾਨਕਸਰ, ਸੰਤ ਸੇਰ ਸਿੰਘ ਸੁਨਾਮ, ਸੰਤ ਜਸਵਿੰਦਰ ਸਿੰਘ ਹਰੇੜੀ, ਸੰਤ ਪੂਰਨ ਨਾਥ ਹੀਰੋਂ ਝਾੜੋਂ, ਬਾਬਾ ਸੁਮੇਰ ਨਾਥ ਕੁੱਪ ਕਲਾਂ, ਸੰਤ ਸੁਖਦੇਵ ਸਿੰਘ ਸਿਧਾਣਾ, ਸੰਤ ਹਰਬੇਅੰਤ ਸਿੰਘ, ਸੰਤ ਹਾਕਮ ਸਿੰਘ ਡਾਂਡੀਆਂ, ਬਾਬਾ ਚਰਨ ਪੁਰੀ ਜੋਗੀਮਾਜਰਾ, ਸੰਤ ਲੀਡਰ ਸਿੰਘ ਸੈਫਲਾਬਾਦ, ਸੰਤ ਜਗਰੂਪ ਸਿੰਘ ਕੱਟੂ, ਸੰਤ ਭਗਵਾਨ ਸਿੰਘ ਬੇਗੋਵਾਲ ਦਾ ਜੱਥਾ, ਸੰਤ ਗੁਰਨਾਮ ਸਿੰਘ ਸਪਰੌੜ, ਸੰਤ ਮੰਗਾ ਸਿੰਘ ਧਰਮਕੋਟ, ਸੰਤ ਮੁਕਤਾ ਨੰਦ ਬੈਜਨਾਥ, ਸੰਤ ਕ੍ਰਸਦਿਾਸ ਗੜਸ਼ੰਕਰ, ਬਾਬਾ ਰਾਜ ਸਿੰਘ ਲੌਟ ਵਾਲੇ, ਕਥਾਵਾਚਕ ਭਾਈ ਜਗਦੇਵ ਸਿੰਘ ਜੰਡ, ਸੰਤ ਰਜਨੀਸ਼ ਸਿੰਘ, ਸੰਤ ਗਗਨਦੀਪ ਸਿੰਘ ਜੰਡਾਲੀ, ਸੰਤ ਅਮਰ ਸਿੰਘ ਰਾੜਾ ਸਾਹਿਬ, ਭਾਈ ਇੰਦਰਜੀਤ ਸਿੰਘ ਭੋਲਾ, ਸੰਤ ਜੀਤ ਨਾਥ ਕਰਸੰਧੂ, ਸੰਤ ਇਕਬਾਲ ਸਿੰਘ ਬੜੂ ਸਾਹਿਬ, ਗਿਆਨੀ ਜਸਵਿੰਦਰ ਸਿੰਘ ਲੌਗੋਂਵਾਲ, ਸੰਤ ਭੁਪਿੰਦਰ ਸਿੰਘ ਜੈਨਪੁਰ, ਸੰਤ ਅਮਰੀਕ ਸਿੰਘ ਜਲਹੇੜੀਆਂ, ਸੰਤ ਬਲਵਿੰਦਰ ਸਿੰਘ ਦਿੜਬਾ, ਸੰਤ ਤਰਲੋਕ ਸਿੰਘ ਲੱਡਾ, ਬਾਬਾ ਸੰਤੋਖ ਸਿੰਘ ਨਾਮਧਾਰੀ, ਗਿਆਨੀ ਗਿਆਨ ਸਿੰਘ ਧੂਰੀ, ਮਾ.ਮਲਕੀਤ ਸਿੰਘ ਸਹਾਰਨ ਮਾਜਰਾ, ਜਥੇਦਾਰ ਹਾਕਮ ਸਿੰਘ ਮਲੇਰਕੋਟਲਾ, ਡਾਕਟਰ ਰੁਪਿੰਦਰ ਸਿੰਘ ਰਿੰਪੀ, ਹੌਲਦਾਰ ਬਲਵੀਰ ਸਿੰਘ ਜੋਗੀਮਾਜਰਾ, ਨਰਿੰਦਰ ਸਿੰਘ ਸੋਹਲ, ਮੇਜਰ ਸਿੰਘ ਜੋਗੀਮਾਜਰਾ, ਪ੍ਰਧਾਨ ਮਨਦੀਪ ਸਿੰਘ ਖੁਰਦ, ਦਰਸ਼ਨ ਸਿੰਘ ਜੋਗੀਮਾਜਰਾ, ਜਥੇਦਾਰ ਮੰਗਤਰਾਏ ਸਿੰਘ ਲਸਾੜਾ, ਟਹਿਲ ਸਿੰਘ ਦੋਲੋਂ, ਸੇਵਕ ਅਮਰਜੀਤ ਸਿੰਘ ਮਠਾੜੂ, ਤੇਜਿੰਦਰ ਸਿੰਘ ਟੀਨੂੰ ਲੁਧਿਆਣਾ, ਥਾਣੇਦਾਰ ਕਰਨੈਲ ਸਿੰਘ, ਐਕਸ਼ੀਅਨ ਗੁਰਜੰਟ ਸਿੰਘ, ਸੁਖਮਿੰਦਰ ਮਠਾੜੂ, ਬਾਵੂ ਸਿੰਘ ਲੁਧਿਆਣਾ, ਬਾਬਾ ਅੰਤਰਜਾਮੀ, ਗੁਰਮੀਤ ਸਿੰਘ ਲੁਧਿਆਣਾ, ਸਰਪੰਚ ਹਰਦੀਪ ਸਿੰਘ, ਸੇਵਕ ਸੇਬੂ ਸਿੰਘ, ਨਰਿੰਦਰ ਸਿੰਘ ਮੁਲਾਂਪੁਰ, ਸੇਵਕ ਜੱਗਾ ਸਿੰਘ, ਗੁਰਬਖਸ਼ ਸਿੰਘ ਅਹਿਮਦਗੜ੍ਹ, ਮਨਪ੍ਰੀਤ ਸਿੰਘ ਮਨੀ, ਸੇਵਕ ਸਿੰਦਾ ਸਿੰਘ, ਅਵਤਾਰ ਸਿੰਘ ਬਾਲੇਵਾਲ, ਬਚਨ ਸਿੰਘ ਬਾਬਰਪੁਰ, ਮਸਤਾਨਾ ਬਾਬਾ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਵਲੋਂ ਸ਼ਹੀਦ ਸਿੰਘਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ। ਸਮਾਗਮਾਂ ਦੌਰਾਨ ਸੋਹਣੀ ਦਸਤਾਰ ਸਜਾਉਣ ਮੁਕਾਬਲੇ, ਕਵੀ ਦਰਬਾਰ ਅਤੇ ਬੱਚਿਆਂ ਦੇ ਸ਼ੁੱਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਬਾਬਾ ਜੰਗ ਸਿੰਘ ਨੇ ਆਏ ਪਤਵੰਤਿਆਂ ਦਾ ਸਨਮਾਨ ਕੀਤਾ।    
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement