ਰਾਜ ਸਭਾ ’ਚੋਂ 4 ਸੰਸਦ ਮੈਂਬਰਾਂ ਦੀ ਹੋਈ ਵਿਦਾਈ, ਭਾਵੁਕ ਹੋਏ ਮੋਦੀ
Published : Feb 10, 2021, 3:08 am IST
Updated : Feb 10, 2021, 3:08 am IST
SHARE ARTICLE
image
image

ਰਾਜ ਸਭਾ ’ਚੋਂ 4 ਸੰਸਦ ਮੈਂਬਰਾਂ ਦੀ ਹੋਈ ਵਿਦਾਈ, ਭਾਵੁਕ ਹੋਏ ਮੋਦੀ

ਗ਼ੁਲਾਮ ਨਬੀ ਆਜ਼ਾਦ ਪਾਰਟੀ ਅਤੇ ਦੇਸ਼ ਬਾਰੇ ਸੋਚਦੇ ਸਨ : ਮੋਦੀ
 

ਨਵੀਂ ਦਿੱਲੀ, 9 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਰਾਜ ਸਭਾ ਨੂੰ ਸੰਬੋਧਿਤ ਕੀਤਾ। ਰਾਜ ਸਭਾ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਭਾਵੁਕ ਹੋ ਗਏ। ਦਰਅਸਲ ਜੰਮੂ-ਕਸ਼ਮੀਰ ਦੇ 4 ਰਾਜ ਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਧਨਵਾਦ ਕੀਤਾ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਮੇਤ 4 ਸੰਸਦ ਮੈਂਬਰਾਂ ਨੂੰ ਅੱਜ ਸਦਨ ’ਚ ਵਿਦਾਈ ਦਿਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕੀਤੀ। ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਪਾਰਟੀ ਅਤੇ ਦੇਸ਼ ਬਾਰੇ ਸੋਚਦੇ ਸਨ, ਉਨ੍ਹਾਂ ਦੀ ਥਾਂ ਭਰਨਾ ਕਿਸੇ ਲਈ ਵੀ ਮੁਸ਼ਕਲ ਹੋਵੇਗਾ।
 ਰਾਜ ਸਭਾ ’ਚ ਗੁਲਾਮ ਨਬੀ ਆਜ਼ਾਦ ਤੋਂ ਇਲਾਵਾ ਨਾਜ਼ਿਰ ਅਹਿਮਦ, ਸ਼ਮਸ਼ੇਰ ਸਿੰਘ ਅਤੇ ਮੀਰ ਮੁਹੰਮਦ ਅੱਜ ਰਾਜ ਸਭਾ ਤੋਂ ਵਿਦਾਈ ਦਿਤੀ ਗਈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਨੂੰ ਅਪਣਾ ਪਰਵਾਰ ਮੰਨਿਆ। ਇਕ ਅਤਿਵਾਦੀ ਘਟਨਾ ਬਾਰੇ ਗੁਲਾਮ ਨਬੀ ਆਜ਼ਾਦ ਨਾਲ ਫੋਨ ’ਤੇ ਹੋਈ ਗੱਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਸਦਨ ’ਚ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਯਾਤਰੀਆਂ ’ਤੇ ਜਦੋਂ ਅਤਿਵਾਦੀਆਂ ਨੇ ਹਮਲਾ ਕੀਤਾ, ਸੱਭ ਤੋਂ ਪਹਿਲਾਂ ਗੁਲਾਮ ਜੀ ਦਾ ਉਨ੍ਹਾਂ ਨੂੰ ਫੋਨ ਆਇਆ। ਉਹ ਫੋਨ ਸਿਰਫ਼ ਸੂਚਨਾ ਦੇਣ ਲਈ ਨਹੀਂ ਸੀ, ਫੋਨ ’ਤੇ ਆਜ਼ਾਦ ਦੇ ਹੰਝੂ ਰੁੱਕ ਨਹੀਂ ਰਹੇ ਸਨ। ਪ੍ਰਧਾਨ ਮੰਤਰੀ ਨੇ ਦਸਿਆ ਕਿ ਉਸ ਸਮੇਂ ਪ੍ਰਣਬ ਮੁਖਰਜੀ ਰਖਿਆ ਮੰਤਰੀ ਸਨ, ਤਾਂ ਉਨ੍ਹਾਂ ਤੋਂ ਫ਼ੌਜ ਦੇ ਹਵਾਈ ਜਹਾਜ਼ ਦੀ ਵਿਵਸਥਾ ਦੀ ਮੰਗ ਕੀਤੀ। ਉਸੇ ਦੌਰਾਨ ਏਅਰਪੋਰਟ ਤੋਂ ਹੀ ਗੁਲਾਮ ਨਬੀ ਆਜ਼ਾਦ ਨੇ ਫੋਨ ਕੀਤਾ, ਜਿਵੇਂ ਅਪਣੇ ਪਰਵਾਰ ਦੇ ਮੈਂਬਰ ਦੀ ਚਿੰਤਾ ਕੀਤੀ ਜਾਂਦੀ ਹੈ, ਉਂਝ ਹੀ ਆਜ਼ਾਦ ਜੀ ਨੇ ਉਨ੍ਹਾਂ ਦੀ ਚਿੰਤਾ ਕੀਤੀ। (ਪੀਟੀਆਈ)
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸੱਤਾ ਜ਼ਿੰਦਗੀ ਵਿਚ ਆਉਂਦੀ-ਜਾਂਦੀ ਹੈ, ਉਸ ਨੂੰ ਕਿਵੇਂ ਵਚਾਉਣਾ ਹੈ, ਉਹ ਗੁਲਾਮ ਨਬੀ ਆਜ਼ਾਦ ਜੀ ਤੋਂ ਸਿੱਖਣ ਨੂੰ ਮਿਲਦਾ ਹੈ। ਮੋਦੀ ਨੇ ਦਸਿਆ ਕਿ ਇਕ ਦੋਸਤ ਦੇ ਰੂਪ ਵਿਚ ਮੈਂ ਆਜ਼ਾਦ ਜੀ ਦਾ ਬਹੁਤ ਆਦਰ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੋ ਸੰਸਦ ਮੈਂਬਰ ਅੱਜ ਵਿਦਾਈ ਲੈ ਰਹੇ ਹਨ, ਉਨ੍ਹਾਂ ਲਈ ਹਮੇਸ਼ਾ ਉਨ੍ਹਾਂ ਦੇ ਦੁਆਰ ਖੁੱਲ੍ਹੇ ਹਨ।         (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement