
ਰਾਮ ਤਾਂ ਸਾਰਿਆਂ ਦੇ ਹਨ, ਜੇ ਤੁਸੀਂ ਅੱਲਾਹ ਅਤੇ ਰੱਬ ਵਿਚ ਫ਼ਰਕ ਕਰੋਗੇ ਤਾਂ ਦੇਸ਼ ਟੁੱਟ ਜਾਵੇਗਾ: ਅਬਦੁੱਲਾ
ਨਵੀਂ ਦਿੱਲੀ, 9 ਫ਼ਰਵਰੀ : ਨੈਸ਼ਨਲ ਕਾਨਫ਼ਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਸਰਕਾਰ ਤੋਂ ਜੰਮੂ-ਕਸਮੀਰ ਦੇ ਲੋਕਾਂ ਨੂੰ 'ਛਾਤੀ ਨਾਲ ਲਾ ਲੈਣ' ਅਤੇ ਵਿਰੋਧ ਕਰ ਰਹੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕਰਦਿਆਂ ਕਿਹਾ, Tਭਗਵਾਨ ਰਾਮ ਸਾਡੇ ਸਾਰਿਆਂ ਦੇ ਹਨ ਅਤੇ ਜੇ ਅੱਲਾਹ ਅਤੇ ਰੱਬ ਵਿਚ ਫ਼ਰਕ ਕੀਤਾ ਗਿਆ ਤਾਂ ਦੇਸ਼ ਟੁਟ ਜਾਵੇਗਾ |'' ਲੋਕ ਸਭਾ 'ਚ ਅਬਦੁੱਲਾ ਨੇ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਇਸ ਤੋਂ ਪਹਿਲਾਂ ਦੇ ਮਹਾਨ ਨੇਤਾਵਾਂ 'ਤੇ ਉਂਗਲ ਚੁਕਣਾ ਲੋਕਤੰਤਰ ਲਈ ਚੰਗੀ ਰਵਾਇਤ ਨਹੀਂ | ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਨੇ ਸੱਤਾਧਾਰੀ ਧਿਰ ਦਾ ਸਾਹਮਣਾ ਕਰਦਿਆਂ ਕਿਹਾ, 'ਰੱਬ ਅਤੇ ਅੱਲਾਹ ਇਕ ਹਨ |'
image