ਰਾਜ ਸਭਾ ’ਚ ਗਲੇਸ਼ੀਅਰ ਹਾਦਸੇ ’ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿਤੀ ਸ਼ਰਧਾਂਜਲੀ
Published : Feb 10, 2021, 3:11 am IST
Updated : Feb 10, 2021, 3:11 am IST
SHARE ARTICLE
image
image

ਰਾਜ ਸਭਾ ’ਚ ਗਲੇਸ਼ੀਅਰ ਹਾਦਸੇ ’ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿਤੀ ਸ਼ਰਧਾਂਜਲੀ

ਰਾਜ ਸਭਾ ’ਚ ਬੋਲੇ ਗ੍ਰਹਿ ਮੰਤਰੀ, ਤਪੋਵਨ ਦੀ ਦੂਜੀ ਸੁਰੰਗ ’ਚ ਫਸੇ 35 ਲੋਕ

ਨਵੀਂ ਦਿੱਲੀ, 9 ਫ਼ਰਵਰੀ : ਰਾਜ ਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁਟਣ ਮਗਰੋਂ ਹੋਈ ਤਬਾਹੀ ਸਬੰਧੀ ਅਪਣੇ ਬਿਆਨ ਦਿਤਾ। ਉਨ੍ਹਾਂ ਕਿਹਾ ਕਿ 7 ਫ਼ਰਵਰੀ 2021 ਦੇ ਸੈਟੇਲਾਈਟ ਦੇ ਅੰਕੜਿਆਂ ਅਨੁਸਾਰ ਰਿਸ਼ੀ ਗੰਗਾ ਨਦੀ ਦੇ ਕੈਚਮੈਂਟ ਏਰੀਆ ਵਿਚ ਸਮੁੰਦਰੀ ਤਲ ਤੋਂ 5600 ਮੀਟਰ ਉੱਚੇ ਗਲੇਸੀਅਰ ’ਤੇ ਇਕ ਤੂਫ਼ਾਨ ਆਇਆ, ਜੋ ਕਿ ਲਗਭਗ 14 ਵਰਗ ਕਿਲੋਮੀਟਰ ਦੇ ਖੇਤਰ ਜਿੰਨਾ ਵਿਸਾਲ ਸੀ, ਜਿਸ ਕਾਰਨ ਰਿਸ਼ੀ ਗੰਗਾ ਨਦੀ ਦੇ ਹੇਠਲੇ ਖੇਤਰ ਵਿਚ ਹੜ੍ਹ ਦੀ ਸਥਿਤੀ ਬਣ ਗਈ। ਉਨ੍ਹਾਂ ਦਸਿਆ ਕਿ ਸੁਰੰਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪੂਰੀ ਰਾਤ ਕੋਸ਼ਿਸ਼ ਕੀਤੀ ਗਈ ਅਤੇ ਸੁਰੰਗ ਦੇ ਮੂੰਹ ਵਿਚ ਪਏ ਮਲਬੇ ਨੂੰ ਸਾਫ਼ ਕੀਤਾ ਗਆ।  ਉਨ੍ਹਾਂ ਦਸਿਆ ਕਿ ਤਪੋਵਨ ਦੀ ਦੂਜੀ ਸੁਰੰਗ ਵਿਚ ਹਾਲੇ ਵੀ 35 ਲੋਕ ਫਸੇ ਹੋਏ ਹਨ। ਸਾਡੇ ਲੋਕ ਕਾਫੀ ਅੰਦਰ ਤਕ ਗਏ। ਇਸ ਦੌਰਾਨ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁਟਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ  ਸ਼ਰਧਾਂਜਲੀ ਦਿਤੀ।  ਅਮਿਤ ਸ਼ਾਹ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਕੇਂਦਰ ਅਤੇ ਸੂਬੇ ਦੀਆਂ ਸਾਰੀਆਂ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement