PM ਮੋਦੀ ਪੰਜਾਬ ਦੇ ਜਿੰਨੇ ਮਰਜ਼ੀ ਦੌਰੇ ਕਰਨ ਪਰ ਪੰਜਾਬ ਨੂੰ ਕੁੱਝ ਦੇਣ ਵੀ - CM ਚੰਨੀ 
Published : Feb 10, 2022, 7:29 pm IST
Updated : Feb 10, 2022, 7:29 pm IST
SHARE ARTICLE
Chief Minister Charanjit Singh Channi
Chief Minister Charanjit Singh Channi

ਸਿਰਫ਼ ਗੱਲਾਂ ਨਾਲ ਨਹੀਂ ਸਰਨਾ।

 

ਚੰਡੀਗੜ੍ਹ - ਚੋਣਾਂ ਦੇ ਮੱਦੇਨਜ਼ਰ ਮਾਹੌਲ ਪੂਰਾ ਭਖਿਆ ਹੋਇਆ ਹੈ। ਹਰ ਪਾਰਟੀ ਚੋਣ ਪ੍ਰਚਾਰ ਕਰ ਰਹੀ ਹੈ ਤੇ ਲੋਕਾਂ ਨੂੰ ਨਵੇਂ-ਨਵੇਂ ਵਾਅਦੇ ਕਰ ਰਹੀ ਹੈ। ਇਸ ਦੌਰਾਨ ਹੀ ਮੁੱਖ ਮੰਤਰੀ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਤੰਜ਼ ਕੱਸਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ''PM ਮੋਦੀ ਪੰਜਾਬ ਦੇ ਜਿੰਨੇ ਮਰਜ਼ੀ ਦੌਰੇ ਕਰਨ ਪਰ ਪੰਜਾਬ ਨੂੰ ਕੁੱਝ ਦੇਣ ਤਾਂ ਸਹੀ, ਸਿਰਫ਼ ਗੱਲਾਂ ਨਾਲ ਨਹੀਂ ਸਰਨਾ। ਵੈਸੇ ਤਾਂ ਮੈਨੂੰ ਲੱਗਦਾ ਹੈ ਕਿ PM ਮੋਦੀ ਪੰਜਾਬ ਨਹੀਂ ਆਉਣਗੇ ਪਰ ਜੇ ਆਏ ਤਾਂ ਉਹ ਪੰਜਾਬ ਲਈ ਚੰਡੀਗੜ੍ਹ ਦਾ ਐਲਾਨ ਕਰਨ। SYL ਨੂੰ ਪੱਕਾ ਬੰਦ ਕਰਨ ਅਤੇ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਦਿੱਤੇ ਜਾਣ। ਇਸ ਦੇ ਨਾਲ ਹੀ ਹਿਮਾਚਲ ਵਾਂਗ ਪੰਜਾਬ ਨੂੰ ਵੀ ਸਨਅੱਤ ਲਈ ਸਹੂਲਤਾਂ ਦੇਣ।''

file photo

ਉਹਨਾਂ ਕਿਹਾ ਕਿ ਹਿਮਾਚਲ ਦੀ ਤਰਜ ਤੇ ਇੰਡਸਟਰੀ ਲਈ ਪੰਜਾਬ ਨੂੰ ਸਹੂਲਤ ਦੇਣੀ ਚਾਹੀਦੀ ਹੈ ਤੇ ਜੇਲ੍ਹ ਵਿਚ ਬੰਦ ਸਿੱਖਾਂ ਦੀ ਰਿਹਾਈ ਕਰਨੀ ਚਾਹੀਦੀ ਹੈ। ਸੀਐਮ ਫੇਸ ਐਲਾਨੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਭਰਮਾਇਆ ਗਿਆ ਹੈ। ਇਸ ਸਵਾਲ ਦਾ ਜਵਾਬ ਪੁੱਛੇ ਜਾਣ 'ਤੇ ਸੀਐਮ ਚੰਨੀ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement