ਪੀ.ਐਸ.ਡੀ.ਐਮ. ਵੱਲੋਂ ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਲਈ ਸਮਝੌਤੇ ਸਹੀਬੱਧ
Published : Feb 10, 2023, 5:56 pm IST
Updated : Feb 10, 2023, 5:56 pm IST
SHARE ARTICLE
PSDM Agreements for establishment of Center of Excellence at Kapurthala, Jalandhar and Ludhiana have been ratified
PSDM Agreements for establishment of Center of Excellence at Kapurthala, Jalandhar and Ludhiana have been ratified

ਘੱਟੋ-ਘੱਟ 2,700 ਉਮੀਦਵਾਰਾਂ ਨੂੰ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰਕੇ ਰੋਜ਼ਗਾਰ/ਸਵੈ-ਰੋਜ਼ਗਾਰ ਦਾ ਲਾਭ ਦਿੱਤਾ ਜਾਵੇਗਾ।

 

 ਚੰਡੀਗੜ੍ਹ: ਨੌਜਵਾਨਾਂ ਵਿੱਚ ਹੁਨਰ ਦੇ ਪਾੜੇ ਨੂੰ ਪੂਰਨ ਲਈ, ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਵੱਲੋਂ ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਤਿੰਨ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਉਦਯੋਗਿਕ ਐਸੋਸੀਏਸ਼ਨਾਂ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਇਹ ਸਮਝੌਤੇ  ਸਕੱਤਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ਅਤੇ ਐਮ.ਡੀ., ਪੀ.ਐਸ.ਡੀ.ਐਮ. ਦੇ ਪੱਧਰ ‘ਤੇ ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (ਐਸੋਚੈਮ), ਸਪੋਰਟਸ ਗੁਡਜ਼ ਮੈਨੂਫੈਕਚਰਿੰਗ ਅਤੇ ਐਕਸਪੋਰਟ ਐਕਸੀਲੈਂਸ (ਐਸਜੀਐਮਈਏ) ਜਲੰਧਰ ਅਤੇ ਮੈਟਰੋ ਟਾਇਰ/ਰਬੜ, ਕੈਮੀਕਲ ਅਤੇ ਪੈਟਰੋ ਕੈਮੀਕਲ ਸਕਿੱਲ ਡਿਵੈਲਪਮੈਂਟ ਕੌਂਸਲ (ਆਰਸੀਪੀਐਸਡੀਸੀ)  ਨਾਲ ਸਹੀਬੱਧ ਕੀਤੇ ਗਏ ਹਨ। ਘੱਟੋ-ਘੱਟ 2,700 ਉਮੀਦਵਾਰਾਂ ਨੂੰ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰਕੇ ਰੋਜ਼ਗਾਰ/ਸਵੈ-ਰੋਜ਼ਗਾਰ ਦਾ ਲਾਭ ਦਿੱਤਾ ਜਾਵੇਗਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਸੈਂਟਰ ਆਫ ਐਕਸੀਲੈਂਸ, ਫਗਵਾੜਾ ਵਿੱਚ ਐਸੋਚੈਮ 2,000 ਉਮੀਦਵਾਰਾਂ ਨੂੰ ਸਿਖਲਾਈ ਦੇ ਕੇ ਆਟੋਮੋਟਿਵ ਮਸ਼ੀਨ ਆਪਰੇਟਰ, ਫਿਟਰ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਅਸੈਂਬਲੀ ਵਿੱਚ ਰੋਜ਼ਗਾਰ ਮੁਹੱਈਆ ਕਰਵਾਏਗੀ।

ਇਸ ਦੇ ਨਾਲ ਹੀ  ਮੈਟਰੋ ਟਾਇਰੀਨ ਸੀਓਈ ਲੁਧਿਆਣਾ 500 ਉਮੀਦਵਾਰਾਂ ਨੂੰ ਰਬੜ ਪ੍ਰੋਡਕਟ ਕੁਆਲਟੀ ਅਸ਼ੋਰੈਂਸ ਸੁਪਰਵਾਈਜ਼ਰ, ਰਬੜ ਕੈਲੰਡਰ ਆਪਰੇਟਰ, ਰਬੜ ਪ੍ਰੋਡਕਟ ਇੰਟਰਨਲ ਮਿਕਸਰ ਆਪਰੇਟਰ, ਟਾਇਰ ਫਿਟਰ (ਸਰਵਿਸਿੰਗ ਅਤੇ ਮੈਨਟੈਨੈਂਸ), ਅਸਿਸਟੈਂਟ ਆਪਰੇਟਰ (ਟਾਇਰ ਰੀਟ੍ਰੀਡਿੰਗ ਬਿਲਡਿੰਗ ਐਂਡ ਕਿਊਰਿੰਗ), ਰਬੜ ਐਕਸਟਰੂਡਰ ਆਪਰੇਟਰ, ਰਬੜ ਮੋਲਡਿੰਗ /ਕਿਊਰਿੰਗ ਸੁਪਰਵਾਈਜ਼ਰ ਟਰੇਡਾਂ ਵਿੱਚ ਸਿਖਲਾਈ ਦੇ ਕੇ ਰੋਜ਼ਗਾਰ ਮੁਹੱਈਆ ਕਰਵਾਏਗੀ। ਇਸੇ ਤਰ੍ਹਾਂ, ਸੀਓਈ ਜਲੰਧਰ ਵੱਲੋਂ ਸਟੀਚਿੰਗ ਆਪਰੇਟਰ (ਗੁੱਡਜ਼ ਐਂਡ ਗਾਰਮੈਂਟਸ), ਕਟਿੰਗ ਆਪਰੇਟਰ (ਸਪੋਰਟਸ ਗੁੱਡਜ਼) ਅਤੇ ਕਟਰ (ਗੁੱਡਜ਼ ਐਂਡ ਗਾਰਮੈਂਟਸ) ਦੀਆਂ ਟਰੇਡਾਂ ਵਿੱਚ 200 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਜਿਹਨਾਂ ਦੀ ਗਿਣਤੀ 200 ਉਮੀਦਵਾਰਾਂ ਤੱਕ ਵਧਾਈ ਜਾ ਸਕਦੀ ਹੈ। ਇਹ ਸਿਖਲਾਈ 30 ਅਪ੍ਰੈਲ, 2023 ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ਅਤੇ ਇੱਛੁਕ ਉਮੀਦਵਾਰ ਵਧੇਰੇ ਜਾਣਕਾਰੀ ਅਤੇ ਉਪਰੋਕਤ ਹੁਨਰ ਸਿਖਲਾਈ ਕੋਰਸਾਂ ਵਿੱਚ ਦਾਖਲਾ ਲੈਣ ਲਈ ਜ਼ਿਲ੍ਹਾ ਹੁਨਰ ਵਿਕਾਸ ਜਾਂ ਰੋਜ਼ਗਾਰ ਉਤਪਤੀ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement