ਘਰ ਵਿਚ ਹੀ ਰਾਸ਼ਨ ਮਿਲਣ ਨਾਲ ਲਾਭਪਾਤਰੀ ਬਾਗੋ ਬਾਗ, ਲੋਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
Published : Feb 10, 2024, 9:06 pm IST
Updated : Feb 10, 2024, 9:06 pm IST
SHARE ARTICLE
File Photo
File Photo

ਇਸੇ ਤਰ੍ਹਾਂ ਲਾਭਪਾਤਰੀ ਰਾਮ ਸਿੰਘ ਨੇ ਕਿਹਾ,  "ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਘਰ ਆ ਕੇ ਰਾਸ਼ਨ ਦੇ ਕੇ ਗਏ।

ਅਮਲੋਹ (ਫ਼ਤਹਿਗੜ੍ਹ ਸਾਹਿਬ) - ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਸ ਦਿਨ ਤੋਂ ਹੋਂਦ ਵਿੱਚ ਆਈ ਹੈ, ਓਸੇ ਦਿਨ ਤੋਂ ਲੋਕਾਂ ਦਾ ਜੀਵਨ ਸੌਖਾ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਇੱਕ ਹੋਰ ਇਨਕਲਾਬੀ ਕਦਮ ਪੁੱਟਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ, ਬਲਾਕ ਅਮਲੋਹ ਤੋਂ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਗਈ ਤੇ ਦੋਵਾਂ ਮੁੱਖ ਮੰਤਰੀਆਂ ਵੱਲੋਂ ਪਿੰਡ ਦੇ ਲਾਭਪਾਤਰੀਆਂ ਦੇ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ।

ਇਸ ਸਕੀਮ ਸਦਕਾ ਲੋਕਾਂ ਨੂੰ ਰਾਸ਼ਨ ਲਈ ਲਾਈਨਾਂ ਵਿੱਚ ਖੜ੍ਹ ਕੇ ਉਡੀਕ ਕਰਨ ਤੋਂ ਨਿਜਾਤ ਮਿਲ ਗਈ ਹੈ, ਜਿਸ ਨਾਲ ਲਾਭਪਾਤਰੀ ਬਾਗੋ ਬਾਗ ਹਨ ਤੇ ਪੰਜਾਬ ਸਰਕਾਰ ਦੇ ਧੰਨਵਾਦੀ ਹਨ। ਮੁੱਖ ਮੰਤਰੀ ਹੱਥੋਂ ਰਾਸ਼ਨ ਪ੍ਰਾਪਤ ਕਰਨ ਵਾਲੀ ਲਾਭਪਾਤਰੀ ਤੇਜ ਕੌਰ ਨੇ ਕਿਹਾ, "ਹੁਣ ਸਾਨੂੰ ਰਾਸ਼ਨ ਘਰ ਵਿੱਚ ਹੀ ਮਿਲੂਗਾ ਤੇ ਲਾਈਨਾਂ ਵਿਚ ਖੜ੍ਹਨ ਦੀ ਲੋੜ ਨਹੀਂ ਪਵੇਗੀ। ਸਾਨੂੰ ਬਿਜਲੀ ਦਾ ਬਿਲ ਵੀ ਜ਼ੀਰੋ ਆ ਰਿਹਾ ਹੈ। ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ।"

ਇਸੇ ਤਰ੍ਹਾਂ ਲਾਭਪਾਤਰੀ ਰਾਮ ਸਿੰਘ ਨੇ ਕਿਹਾ,  "ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਘਰ ਆ ਕੇ ਰਾਸ਼ਨ ਦੇ ਕੇ ਗਏ। ਹੁਣ ਸਾਨੂੰ ਲਾਈਨਾਂ ਵਿੱਚ ਨਹੀਂ ਲੱਗਣਾ ਪਊਗਾ। ਪਹਿਲੀ ਵਾਰ ਕੋਈ ਮੁੱਖ ਮੰਤਰੀ ਘਰ ਆਇਆ ਹੈ। ਸਾਡਾ ਬਿਜਲੀ ਦਾ ਬਿਲ ਵੀ ਜ਼ੀਰੋ ਆਇਆ ਹੈ।" ਸਲਾਣਾ ਦੁੱਲਾ ਸਿੰਘ ਵਾਲਾ ਦੇ ਬੰਤ ਸਿੰਘ ਨੇ ਆਖਿਆ, "ਸਾਡੇ ਘਰ ਮੁੱਖ ਮੰਤਰੀ ਸਾਹਿਬ ਆ ਕੇ ਰਾਸ਼ਨ ਦੇ ਕੇ ਗਏ ਹਨ, ਬਹੁਤ ਵਧੀਆ ਲੱਗਿਆ।

ਪਹਿਲਾਂ ਦੂਰ ਜਾ ਕੇ ਲਾਈਨਾਂ ਵਿੱਚ ਲਗਣਾ ਪੈਂਦਾ ਸੀ। ਹੁਣ ਰਾਸ਼ਨ ਘਰ ਆਵੇਗਾ ਬਹੁਤ ਅਰਾਮਦਾਰੀ ਹੋ ਗਈ ਹੈ।" ਲਾਭਪਾਤਰੀ ਮਲਕੀਤ ਸਿੰਘ ਨੇ ਕਿਹਾ, "ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਜੀ ਘਰ ਆਏ ਤੇ ਰਾਸ਼ਨ ਦੇ ਕੇ ਗਏ। ਅੱਗੇ ਸਾਨੂੰ ਡਿਪੂਆਂ ਵਿੱਚ ਘੁੰਮਣਾ ਪੈਂਦਾ ਸੀ, ਲਾਈਨਾਂ ਵਿਚ ਲੱਗਣਾ ਪੈਂਦਾ ਸੀ, ਹੁਣ ਕੰਮ ਛੱਡ ਕੇ ਲਾਈਨਾਂ ਵਿੱਚ ਨਹੀਂ ਖੜ੍ਹਨਾ ਪੈਣਾ।"

ਇਸੇ ਤਰ੍ਹਾਂ ਕਰਮਜੀਤ ਕੌਰ ਨੇ ਕਿਹਾ, "ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ ਮੁੱਖ ਮੰਤਰੀ ਘਰ ਆ ਕੇ ਰਾਸ਼ਨ ਦੇ ਕੇ ਗਏ ਨੇ। ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ। ਹੁਣ ਸਾਡਾ ਸਮਾਂ ਖਰਾਬ ਨਹੀਂ ਹੋਵੇਗਾ। ਅਸੀਂ ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ। ਸਾਡਾ ਬਿਜਲੀ ਦਾ ਬਿਲ ਵੀ ਜ਼ੀਰੋ ਆ ਰਿਹਾ ਹੈ।"

ਲਾਭਪਾਤਰੀ ਮਨਦੀਪ ਸਿੰਘ ਨੇ ਆਖਿਆ, "ਸਾਨੂੰ ਬਹੁਤ ਵਧੀਆ ਲੱਗਿਆ ਮੁੱਖ ਮੰਤਰੀ ਸਾਡੇ ਘਰ ਆਏ ਤੇ ਰਾਸ਼ਨ ਦੇ ਕੇ ਗਏ। ਹੁਣ ਸਾਨੂੰ ਲਾਈਨਾਂ ਵਿੱਚ ਨਹੀਂ ਲੱਗਣਾ ਪਊਗਾ। ਪਹਿਲਾਂ ਸਾਰਾ ਸਾਰਾ ਦਿਨ ਲਾਈਨ ਵਿੱਚ ਲੱਗਣਾ ਪੈਂਦਾ ਸੀ। ਹੁਣ ਬਿਜਲੀ ਵੀ ਮੁਫ਼ਤ ਆ, ਜਿਸ ਦਾ ਬਹੁਤ ਫਾਇਦਾ ਹੈ। ਅਸੀਂ ਬਹੁਤ ਖੁਸ਼ ਆ ਤੇ ਸਰਕਾਰ ਦੇ ਧੰਨਵਾਦੀ ਹਾਂ।"

ਲਾਭਪਾਤਰੀ ਸ਼ਿੰਦਰ ਕੌਰ ਨੇ ਕਿਹਾ, "ਮੁੱਖ ਮੰਤਰੀ ਜੀ ਸਾਡੇ ਘਰ ਆਏ, ਸਾਨੂੰ ਰਾਸ਼ਨ ਦੇ ਕੇ ਗਏ।  ਉਹਨਾਂ ਦਾ ਬਹੁਤ ਬਹੁਤ ਧੰਨਵਾਦ।" ਬਜ਼ੁਰਗ ਕੇਸਰ ਸਿੰਘ ਨੇ ਕਿਹਾ, "ਮੁੱਖ ਮੰਤਰੀ ਸਾਹਿਬ ਅੱਜ ਸਾਡੇ ਘਰ ਰਾਸ਼ਨ ਦੇਣ ਆਏ ਸੀ, ਜਿਸ ਨਾਲ ਸਾਨੂੰ ਕਾਫੀ ਲਾਭ ਹੋਵੇਗਾ। ਸਾਨੂੰ ਹੁਣ ਲਾਈਨਾਂ 'ਚ ਨਹੀਂ ਲੱਗਣਾ ਪਊਗਾ ਤੇ ਸਾਡੇ ਘਰੇ ਹੀ ਰਾਸ਼ਨ ਆਊਗਾ। ਅਸੀਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ।"

ਗੁਰਮੁੱਖ ਸਿੰਘ ਸਲਾਣਾ ਦੁੱਲਾ ਸਿੰਘ ਵਾਲਾ ਨੇ ਕਿਹਾ, "ਮੁੱਖ ਮੰਤਰੀ ਸਾਹਿਬ ਅੱਜ ਸਾਡੇ ਘਰ ਰਾਸ਼ਨ ਦੇ ਕੇ ਗਏ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ। ਪਹਿਲਾਂ ਰਾਸ਼ਨ ਲੈਣ ਲਈ ਲਾਈਨਾਂ 'ਚ ਖੜਨਾ ਪੈਂਦਾ ਸੀ ਹੁਣ ਲਾਈਨਾਂ ਤੋਂ ਛੋਟ ਮਿਲੀ ਹੈ।  ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ‌। ਸਰਕਾਰ ਨੇ ਸਾਡਾ ਬਿਜਲੀ ਦਾ ਬਿੱਲ ਵੀ ਮੁਆਫ ਕੀਤਾ ਹੈ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ।"

ਲਾਭਪਾਤਰੀ ਸੁਖਵਿੰਦਰ ਸਿੰਘ ਨੇ ਕਿਹਾ, "ਮੁੱਖ ਮੰਤਰੀ ਸਾਹਿਬ ਆਪ ਆ ਕੇ ਰਾਸ਼ਨ ਦੇ ਕੇ ਗਏ, ਬਹੁਤ ਚੰਗਾ ਲੱਗਿਆ। ਪਹਿਲਾਂ ਲਾਈਨਾਂ ਵਿੱਚ ਲੱਗ ਕੇ ਰਾਸ਼ਨ ਲੈਣਾ ਪੈਂਦਾ ਸੀ। ਕਈ ਵਾਰ ਦੋ ਦੋ ਦਿਨ ਵੀ ਖਰਾਬ ਹੋ ਜਾਂਦੇ ਸੀ। ਹੁਣ ਘਰ ਵਿੱਚ ਰਾਸ਼ਨ ਮਿਲਿਆ ਕਰੂਗਾ, ਬਹੁਤ ਵਧੀਆ ਹੋਗਿਆ। ਅਸੀਂ ਦਿਹਾੜੀ ਕਰਨ ਵਾਲੇ ਬੰਦੇ ਆ, ਪਹਿਲਾਂ ਬਿਲ 1000-1200 ਰੁਪਏ ਆ ਜਾਂਦਾ ਸੀ, ਜਦੋਂ ਤੋਂ ਪੰਜਾਬ ਸਰਕਾਰ ਨੇ 600 ਯੂਨਿਟ ਮੁਆਫ ਕੀਤੇ ਨੇ, ਬਿਲ ਜ਼ੀਰੋ ਆਉਣ ਲੱਗ ਪਿਆ ਹੈ। ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ।"   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement