
ਦੋ ਪਿਸਤੌਲ, ਜ਼ਿੰਦਾ ਕਾਰਤੂਸ ਤੇ ਕਾਰ ਬਰਾਮਦ
Sandeep Nangal Ambian: ਚੰਡੀਗੜ੍ਹ - ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ਵਿਚ ਪੁਲਿਸ ਨੇ 2 ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਵਾਰਦਾਤ 'ਚ ਵਰਤੇ ਗਈ ਸਵਿੱਫਟ ਕਾਰ ਦੋ ਪਿਸਟਲ ਸਮੇਤ ਪੰਜ ਰੌਂਦ ਵੀ ਬਰਾਮਦ ਕੀਤੇ ਗਏ ਹਨ। ਸੰਦੀਪ ਨੰਗਲ ਅੰਬੀਆਂ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਰਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ, ਹਰਜੀਤ ਸਿੰਘ ਉਰਫ ਹੈਰੀ ਮੋੜ ਨੂੰ ਜ਼ਿਲ੍ਹਾ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਮਲੀਆ ਖ਼ੁਰਦ ਵਿਚ ਕਬੱਡੀ ਮੈਚ ਦੇ ਦੌਰਾਨ ਸੰਦੀਪ ਨੰਗਲ ਅੰਬੀਆਂ ਨੂੰ ਵੱਖ ਵੱਖ ਜੇਲਾਂ 'ਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਅਮਿਤ ਡਾਗਰ ਫ਼ਤਿਹ ਨਗਰ ਜੁਝਾਰ ਸਿੰਘ ਜੇਲ ਅਤੇ ਵਿਦੇਸ਼ ਚ ਬੈਠੇ ਪ੍ਰਮੋਟਰ ਸਨਾਵਟ ਢਿੱਲੋ ਗੈਂਗਸਟਰ ਲੱਕੀ ਪਟਿਆਲਾ ਵੈਂਸਰ ਸੁੱਖਾ ਦੁਨੀਕੇ ਨੇ ਰਲ ਕੇ ਸਾਜ਼ਸ਼ ਬਣਾਈ ਸੀ। ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁੱਖਾ ਦੁੱਨੇਕੇ ਦੇ ਕਹਿਣ ਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਦੇ ਵਿਚ ਰਵਿੰਦਰ ਸਿੰਘ ਉਰਫ ਹੈਰੀ ਅਤੇ ਸੁੱਕਾ ਦੋਨਕੇ ਦੇ ਕਹਿਣ ਤੇ ਹਰਜੀਤ ਸਿੰਘ ਉਰਫ ਹੈਰੀ ਮੋੜ ਇਸ ਵਾਰਦਾਤ ਵਿਚ ਸ਼ਾਮਿਲ ਹੋਇਆ ਸੀ।