Fazilka Accident News: ਵਿਆਹ ਸਮਾਗਮ ਵਿਚ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਹਾਦਸਾ, ਪਤਨੀ ਦੀ ਹੋਈ ਮੌਤ

By : GAGANDEEP

Published : Feb 10, 2024, 2:06 pm IST
Updated : Feb 10, 2024, 3:12 pm IST
SHARE ARTICLE
Fazilka Accident News
Fazilka Accident News

Fazilka Accident News: ਡਿਵਾਈਡਰ ਤੋੜ ਕੇ ਕਾਰ 'ਤੇ ਡਿੱਗੀ ਦੂਜੀ ਕਾਰ

The second car fell on the car after breaking the divider in Fazilka Accident News in punjabi : ਫਾਜ਼ਿਲਕਾ 'ਚ ਕਾਰ ਡਿਵਾਈਡਰ ਤੋੜ ਕੇ ਦੂਜੀ ਕਾਰ 'ਤੇ ਜਾ ਡਿੱਗੀ। ਹਾਦਸੇ ਵਿਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਨੈਸ਼ਨਲ ਹਾਈਵੇ 'ਤੇ ਗਿੱਦੜਬਾਹਾ ਨੇੜੇ ਵਾਪਰਿਆ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਰਿਸ਼ਤੇਦਾਰ ਪਰਿਵਾਰ ਸਮੇਤ ਇਕ ਵਿਆਹ ਵਿਚ ਜਾ ਰਹੇ ਸਨ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ: Jalalabad News: ਪ੍ਰੇਮੀ ਨਾਲ ਫਰਾਰ ਹੋਈ 3 ਬੱਚਿਆਂ ਦੀ ਮਾਂ, ਪ੍ਰੇਮੀ ਦੇ ਪਹਿਲਾਂ ਵੀ ਹੋਏ 6 ਵਿਆਹ

ਬੂਟਾ ਸਿੰਘ ਵਾਸੀ ਪਿੰਡ ਮਾਹੂਆਣਾ ਬੋਦਲਾ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਹਰਭਜਨ ਸਿੰਘ (40 ਸਾਲ) ਪੁੱਤਰ ਬਲਵਿੰਦਰ ਸਿੰਘ ਆਪਣੀ ਪਤਨੀ ਹਰਮਨ ਕੌਰ (ਉਮਰ ਕਰੀਬ 37 ਸਾਲ) ਨਾਲ ਆਲਟੋ ਕਾਰ ਵਿੱਚ ਗਿੱਦੜਬਾਹਾ ਵਿਖੇ ਇੱਕ ਵਿਆਹ ਵਿੱਚ ਜਾ ਰਿਹਾ ਸੀ। ਜਦੋਂ ਉਹ ਪਿੰਡ ਥੇਹੜੀ ਨੇੜੇ ਪਹੁੰਚੇ ਤਾਂ ਗਿੱਦੜਬਾਹਾ ਦੇ ਦੂਜੇ ਪਾਸੇ ਤੋਂ ਆ ਰਹੀ ਸਵਿਫਟ ਕਾਰ ਡਿਵਾਈਡਰ ਤੋੜ ਕੇ ਕਾਰ ’ਤੇ ਜਾ ਡਿੱਗੀ।

ਇਹ ਵੀ ਪੜ੍ਹੋ: Canada Accident News: ਕੈਨੇਡਾ 'ਚਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ

ਜਿਸ 'ਚ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਹਰਭਜਨ ਸਿੰਘ ਦੀ ਪਤਨੀ ਹਰਮਨ ਕੌਰ ਦੀ ਮੌਤ ਹੋ ਗਈ ਅਤੇ ਜ਼ਖ਼ਮੀ ਹਰਭਜਨ ਸਿੰਘ ਨੂੰ ਰੈਫਰ ਕਰ ਦਿਤਾ ਗਿਆ ਹੈ। ਹਰਭਜਨ ਸਿੰਘ ਦਾ ਇਕਲੌਤਾ ਪੁੱਤਰ ਕਰੀਬ 13 ਸਾਲ ਦਾ ਹੈ। ਹਰਭਜਨ ਸਿੰਘ ਪੇਸ਼ੇ ਤੋਂ ਇੱਕ ਛੋਟਾ ਕਿਸਾਨ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਇੱਕ ਵਰਕਸ਼ਾਪ ਵਿੱਚ ਕੰਮ ਕਰਦਾ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Fazilka Accident News, stay tuned to Rozana Spokesman) 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement