
ਐਸਸੀ ਕਮਿਸ਼ਨ ਜਲਦ ਹੀ ਰਿਪੋਰਟ ਤਲਬ ਕਰੇਗਾ: ਸਾਂਪਲਾ
ਫ਼ਰੀਦਕੋਟ : ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਚੰਦਭਾਨ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਹੋਇਆ ਸੀ। ਜਿਸ ਤੋਂ ਬਾਅਦ ਦਲਿਤ ਸਰਪੰਚ ਅਤੇ 40 ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਨੈਸ਼ਨਲ ਐਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਪਿੰਡ ਦਾ ਦੌਰਾ ਕੀਤਾ ਅਤੇ ਉਥੇ ਦਲਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਵਿਜੇ ਸਾਂਪਲਾ ਨੇ ਕਿਹਾ ਹੈ ਕਿ ਦਲਿਤ ਲੋਕਾਂ ਉੱਤੇ ਅਤਿਚਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਪੰਚ ਮੋਹਤਬਾਰ ਬੰਦਾ ਹੁੰਦਾ ਹੈ ਉਸ ਦਾ ਹੀ ਇਹ ਹਾਲ ਹੈ ਤਾਂ ਫਿਰ ਬਾਕੀਆਂ ਦੀ ਹਾਲ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਦਲਿਤ ਪਰਿਵਾਰ ਨਾਲ ਧੱਕਾ ਹੋਇਆ ਹੈ। ਵਿਜੇ ਸਾਂਪਲਾ ਨੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਨਸਾਨ ਦਵਾਇਆ ਜਾਵੇਗਾ।
ਸਾਂਪਲਾ ਨੇ ਕਿਹਾ ਹੈ ਕਿ ਅਸੀ ਐਸਸੀ ਕਮਿਸ਼ਨ ਨਾਲ ਗੱਲਬਾਤ ਕੀਤੀ ਹੈ ਉਨ੍ਹਾਂ ਨੇ ਕਿਹਾ ਸੀ ਰਿਪੋਰਟ ਤਲਬ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਲਿਤ ਪਰਿਵਾਰਾਂ ਉੱਤੇ ਲਾਠੀਚਾਰਜ ਕਿਓਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਰਿਹਾਅ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੀਵਰੇਜ ਪੈ ਰਿਹਾ ਸੀ ਜੇਕਰ ਕੋਈ ਇਤਰਾਜ ਸੀ ਤਾਂ ਕੋਰਟ ਜਾਇਆ ਜਾ ਸਕਦਾ ਸੀ ਨਾ ਕਿ ਗੁੰਡਾਗਰਦੀ ਕੀਤੀ ਜਾਵੇ।