
'ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੜਾ ਮੰਦਭਾਗਾ'
Jagmeet Singh Brar Speech: ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਉੱਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਮੈਨੂੰ ਦੁਖਦਾਈ ਖ਼ਬਰ ਮਿਲੀ ਹੈ ਗਿਆਨੀ ਹਰਪ੍ਰੀਤ ਸਿੰਘ ਜਿੰਨ੍ਹਾਂ ਨੇ ਪੰਥ ਦੀ ,ਪੰਜਾਬ ਦੀ ਅਤੇ ਗੁਰਦੁਆਰਿਆ ਦੀ ਸੇਵਾ ਕੀਤੀ ਹੈ ਉਨ੍ਹਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਇਹ ਬੜਾ ਮੰਦਭਾਗਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ, ਜਿਨ੍ਹਾਂ ਸ਼ਕਤੀਆਂ ਨੇ ਇਹ ਕਾਰਾ, ਕੁਕਰਮ, ਗੁਨਾਹ ਕੀਤਾ ਹੈ ਉਨ੍ਹਾਂ ਪੰਥ, ਪੰਜਾਬ ਅਤੇ ਸਿੱਖ ਕੌਮ ਕਦੇ ਵੀ ਨਹੀਂ ਬਖਸ਼ੇਗੀ। ਇਹ ਮੇਰੇ ਦਿਲ ’ਚੋਂ ਨਿਕਲੀ ਸੱਚੀ ਆਵਾਜ਼ ਹੈ।