
ਚੰਡੀਗੜ੍ਹ : ਖਰੜ, ਜ਼ੀਰਕਪੁਰ ਤੇ ਨਵਾਂਗਾਉਂ 'ਚ ਕਥਿਤ ਤੌਰ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਵੇਚਣ ਵਾਲੇ 8 ਬਿਲਡਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ...
ਚੰਡੀਗੜ੍ਹ : ਖਰੜ, ਜ਼ੀਰਕਪੁਰ ਤੇ ਨਵਾਂਗਾਉਂ 'ਚ ਕਥਿਤ ਤੌਰ ਉੱਤੇ ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦਾਂ ਵੇਚਣ ਵਾਲੇ 8 ਬਿਲਡਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਪੰਜਾਬ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (PRERA) ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਬਿਲਡਰਾਂ ਨੇ ਆਪਣੇ ਪ੍ਰਾਜੈਕਟਾਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ।
ਕਿਸੇ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ ਵੱਲੋਂ ਦੇਸ਼ 'ਚ ਕੀਤੀ ਜਾਣ ਵਾਲੀ ਇਹ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ। ਇਨ੍ਹਾਂ ਤਿੰਨੇ ਸ਼ਹਿਰਾਂ 'ਚ ਸਰਗਰਮ ਇਨ੍ਹਾਂ ਬਿਲਡਰਾਂ ਕੋਲ ਨਕਲੀ ਗਾਹਕ ਭੇਜੇ ਗਏ ਸਨ, ਜਿਨ੍ਹਾਂ ਨੇ ਉਨ੍ਹਾਂ ਕੋਲੋਂ ਵਪਾਰਕ ਤੇ ਰਿਹਾਇਸ਼ੀ ਦੋਵੇਂ ਕਿਸਮ ਦੀਆਂ ਸੰਪਤੀਆਂ ਖ਼ਰੀਦਣ ਦੀ ਇੱਛਾ ਪ੍ਰਗਟਾਈ ਸੀ।
'ਪਰੇਰਾ' ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਤੱਕ ਵਾਰ–ਵਾਰ ਸ਼ਿਕਾਇਤਾਂ ਪੁੱਜ ਰਹੀਆਂ ਸਨ ਕਿ ਰੀਅਲ ਐਸਟੇਟ ਕਾਨੂੰਨ ਦੀ ਉਲੰਘਣਾ ਕਰ ਕੇ ਸੰਪਤੀਆਂ ਖ਼ਰੀਦਣ ਦੀਆਂ ਪੇਸ਼ਕਸ਼ਾਂ ਇਨ੍ਹਾਂ ਬਿਲਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਸਨ। ਇਸੇ ਲਈ ‘ਪਰੇਰਾ’ ਵੱਲੋਂ ਨਕਲੀ ਗਾਹਕ ਉਨ੍ਹਾਂ ਬਿਲਡਰਾਂ ਕੋਲ ਭੇਜਣ ਦਾ ਫ਼ੈਸਲਾ ਲਿਆ ਗਿਆ ਸੀ।