
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ...
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੰਗਨਾ ਨੂੰ ਹੁਣ ਤੱਕ ਅਸੀਂ ਬਹੁਤ ਵਾਰ ਸਮਝਾ ਚੁੱਕੇ ਹਾਂ ਪਰ ਉਸਨੂੰ ਸਮਝ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ਦੇ ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਸੀ, ਕਿਸਾਨਾਂ ਨੂੰ ਅਤਿਵਾਦੀ ਦੱਸ ਰਹੀ ਸੀ, ਅਤੇ ਕਦੇ ਸਾਡੀਆਂ ਮਾਵਾਂ ਨੂੰ ਵਿਕਾਊ ਦੱਸਦੀ ਸੀ।
ਇਸਨੂੰ ਲੈ ਕੇ ਅਸੀਂ ਪੁਲਿਸ ਸਟੇਸ਼ਨ ਵਿਚ ਕੰਗਨਾ ਖਿਲਾਫ਼ ਮੁੱਕਦਮਾ ਦਰਜ ਕਰਨ ਲਈ ਐਫਆਈਆਰ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਉਸਨੂੰ ਲੈ ਕੇ ਅਸੀਂ ਕੇਸ ਕੋਰਟ ਵਿਚ ਪਾਇਆ ਸੀ।
Sirsa Post
ਉਨ੍ਹਾਂ ਕਿਹਾ ਕਿ ਸਾਨੂੰ ਅੱਜ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਕਿਉਂਕਿ ਮੈਜਿਸਟ੍ਰੇਟ ਨੇ ਦਿੱਲੀ ਪੁਲਿਸ ਤੋਂ ਜਾਣਕਾਰੀ ਮੰਗੀ ਹੈ ਕਿ ਹੁਣ ਤੱਕ ਕੰਗਨਾ ਰਾਣੌਤ ਵਿਰੁੱਧ ਤੁਸੀਂ ਕੀ ਐਕਸ਼ਨ ਲਿਆ ਹੈ, ਇਸਨੂੰ ਲੈ ਕੇ ਮੈਜਿਸਟ੍ਰੇਟ ਵੱਲੋਂ ਦਿੱਲੀ ਪੁਲਿਸ ਨੂੰ 24 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।
Kangna
ਮਨਜਿੰਦਰ ਸਿਰਸਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦੀ ਹੀ ਉਹ ਕਿਸਾਨਾਂ ਖਿਲਾਫ ਫਿਰਕੂ ਨਫਰਤ ਭੜਕਾਉਣ ਅਤੇ ਉਨ੍ਹਾਂ ਨੂੰ ਅਤਿਵਾਦੀ ਦੱਸਣ ਵਾਲੀ ਕੰਗਨਾ ਰਣੌਤ ਜੇਲ੍ਹ ਵਿਚ ਜਲਦੀ ਹੀ ਦਿਖੇਗੀ। ਸਿਰਸਾ ਨੇ ਕਿਹਾ ਕਿ ਅਸੀਂ ਕੰਗਨਾ ਨੂੰ ਐਸਾ ਸਬਕ ਸਿਖਾਵਾਂਗੇ ਸਿੱਖਾਂ ਖਿਲਾਫ਼ ਬੋਲਣ ਦੀ ਜੁਰਤ ਨਾ ਕਰੇ। ਐਨਡੀਓਐਚ 24/4/2021