ਯੂਕਰੇਨ ਦੇ ਰਾਸ਼ਟਰਪਤੀ ਦਾ ਬਿਆਨ : ਹੁਣ ਨਾਟੋ ਦੀ ਮੈਂਬਰਸ਼ਿਪ ਲਈ ਜ਼ੋਰ ਨਹੀਂ ਦੇਵਾਂਗੇ
Published : Mar 10, 2022, 6:30 am IST
Updated : Mar 10, 2022, 6:30 am IST
SHARE ARTICLE
image
image

ਯੂਕਰੇਨ ਦੇ ਰਾਸ਼ਟਰਪਤੀ ਦਾ ਬਿਆਨ : ਹੁਣ ਨਾਟੋ ਦੀ ਮੈਂਬਰਸ਼ਿਪ ਲਈ ਜ਼ੋਰ ਨਹੀਂ ਦੇਵਾਂਗੇ


ਯੂਕਰੇਨ ਤੋਂ ਵੱਖ ਹੋਏ ਦੋ ਰੂਸੀ ਸਮਰਥਕ ਖੇਤਰਾਂ 'ਤੇ ਸਮਝੌਤੇ ਲਈ ਵੀ ਹੋਏ ਤਿਆਰ

ਕੀਵ, 9 ਮਾਰਚ : ਯੂਕਰੇਨ ਅਤੇ ਰੂਸ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਵਿਚ ਕੁੱਝ ਸਕਾਰਾਤਮਕ ਸੰਕੇਤ ਮਿਲੇ ਹਨ | ਯੂਕਰੇਨ ਨੇ ਕਿਹਾ ਹੈ ਕਿ ਉਹ ਰੂਸ ਦੀ ਸਥਿਤੀ ਨਾਲ ਸਹਿਮਤ ਹੁੰਦੇ ਹੋਏ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਿਹਾ | ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਹੇ | ਇਹ ਇਕ ਮਹੱਤਵਪੂਰਨ ਮੁੱਦਾ ਹੈ, ਜਿਸ ਨੂੰ  ਰੂਸ ਲਗਾਤਾਰ ਪਛਮੀ ਸਮਰਥਕ ਯੂਕਰੇਨ 'ਤੇ ਹਮਲੇ ਦਾ ਵੱਡਾ ਕਾਰਨ ਦਸ ਰਿਹਾ ਹੈ | ਇਕ ਹੋਰ ਮੁੱਦੇ 'ਤੇ ਮਾਸਕੋ ਦੇ ਸਟੈਂਡ ਨਾਲ ਸਪੱਸ਼ਟ ਸਹਿਮਤੀ ਜਤਾਉਂਦੇ ਹੋਏ ਜ਼ੇਲੇਂਸਕੀ ਨੇ ਕਿਹਾ ਕਿ ਉਹ ਯੂਕਰੇਨ ਤੋਂ ਅਲੱਗ ਦੋ ਰੂਸੀ ਸਮਰਥਕ ਖੇਤਰਾਂ ਦੀ ਸਥਿਤੀ ਨੂੰ  ਲੈ ਕੇ ਵੀ ਸਮਝੌਤੇ ਲਈ ਖੁਲ੍ਹਾ ਰੁਖ ਰੱਖਦੇ ਹਨ | ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫ਼ਰਵਰੀ ਨੂੰ  ਹੋਏ ਹਮਲੇ ਤੋਂ ਪਹਿਲਾਂ ਹੀ ਇਨ੍ਹਾਂ ਨੂੰ  ਆਜ਼ਾਦ ਦੇਸ ਐਲਾਨ ਚੁਕੇ ਹਨ |

ਏਬੀਸੀ ਨਿਊਜ਼ ਨਾਲ ਇਕ ਇੰਟਰਵਿਊ ਵਿਚ ਜ਼ੇਲੇਂਸਕੀ ਨੇ ਕਿਹਾ, Tਮੈਂ ਇਸ ਸਵਾਲ ਬਾਰੇ ਬਹੁਤ ਸਮਾਂ ਪਹਿਲਾਂ ਸ਼ਾਂਤ ਹੋ ਗਿਆ ਸੀ ਜਦੋਂ ਅਸੀਂ ਸਮਝ ਗਏ ਸੀ ਕਿ ਨਾਟੋ ਯੂਕਰੇਨ ਨੂੰ  ਸਵੀਕਾਰ ਕਰਨ ਲਈ ਤਿਆਰ ਨਹੀਂ ਹੈ |

ਜ਼ੇਲੇਂਸਕੀ ਨੇ ਕਿਹਾ ਕਿ ਨਾਟੋ ਗਠਜੋੜ ਵਿਵਾਦਪੂਰਨ ਚੀਜ਼ਾਂ ਅਤੇ ਰੂਸ ਨਾਲ ਟਕਰਾਅ ਤੋਂ ਵੀ ਡਰਿਆ ਹੋਇਆ ਹੈ | ਨਾਟੋ ਦੀ ਮੈਂਬਰਸ਼ਿਪ 'ਤੇ ਜ਼ੇਲੇਂਸਕੀ ਨੇ ਕਿਹਾ, ਉਹ ਅਜਿਹੇ ਦੇਸ਼ ਦਾ ਰਾਸ਼ਟਰਪਤੀ ਨਹੀਂ ਬਣਨਾ ਚਾਹੁੰਦਾ ਜੋ ਗੋਡਿਆਂ ਭਾਰ ਹੋ ਕੇ ਕੁੱਝ ਮੰਗਦਾ ਹੈ | ਯੂਰਪ ਨੂੰ  ਸੋਵੀਅਤ ਯੂਨੀਅਨ ਤੋਂ ਬਚਾਉਣ ਲਈ ਸੀਤ ਯੁੱਧ ਦੀ ਸ਼ੁਰੂਆਤ ਵਿਚ ਨਾਟੋ ਗਠਜੋੜ ਦੀ ਸਥਾਪਨਾ ਕੀਤੀ ਗਈ ਸੀ
ਰੂਸ ਨਾਟੋ ਦੇ ਵਿਸਥਾਰ ਨੂੰ  ਅਪਣੇ ਲਈ ਖਤਰੇ ਵਜੋਂ ਦੇਖਦਾ ਹੈ | ਉਸ ਨੂੰ  ਚਿੰਤਾ ਹੈ ਕਿ ਨਵੇਂ ਪਛਮੀ ਮੈਂਬਰ ਨਾਟੋ ਬਲਾਂ ਨੂੰ  ਉਸ ਦੀ ਸਰਹੱਦ ਦੇ ਬਹੁਤ ਨੇੜੇ ਧੱਕ ਦੇਣਗੇ | ਇਹੀ ਕਾਰਨ ਹੈ ਕਿ ਉਹ ਯੂਕਰੇਨ ਦੇ ਨਾਟੋ ਗਠਜੋੜ ਵਿਚ ਸ਼ਾਮਲ ਹੋਣ ਦਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ |
ਯੂਕਰੇਨ 'ਤੇ ਹਮਲੇ ਦਾ ਹੁਕਮ ਦੇਣ ਤੋਂ ਠੀਕ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਦੇ ਰੂਸੀ ਸਮਰਥਿਤ ਵਖਵਾਦੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਨੂੰ  Tਗਣਤੰਤਰ'' ਵਜੋਂ ਮਾਨਤਾ ਦਿਤੀ ਸੀ | ਪੁਤਿਨ ਹੁਣ ਚਾਹੁੰਦੇ ਹਨ ਕਿ ਯੂਕਰੇਨ ਇਨ੍ਹਾਂ ਖੇਤਰਾਂ ਨੂੰ  ਪ੍ਰਭੂਸੱਤਾ ਸੰਪੰਨ ਅਤੇ ਸੁਤੰਤਰ ਦੇਸ਼ਾਂ ਵਜੋਂ ਮਾਨਤਾ ਦੇਵੇ | ਜੇਲੇਂਸਕੀ ਤੋਂ ਜਦੋਂ ਰੂਸ ਦੀ ਮੰਗ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਗੱਲ ਕਰਨ ਲਈ ਤਿਆਰ ਹਨ | ਉਨ੍ਹਾਂ ਕਿਹਾ, Tਮੈਂ ਸੁਰੱਖਿਆ ਗਾਰੰਟੀ ਬਾਰੇ ਗੱਲ ਕਰ ਰਿਹਾ ਹਾਂ |''     (ਏਜੰਸੀ)

 

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement