ਪੰਜਾਬ ਦੀ ਬਣਨ ਵਾਲੀ ਨਵੀਂ ਸਰਕਾਰ ਦਾ ਫ਼ੈਸਲਾ ਅੱਜ ਨਿਕਲੇਗਾ ਵੋਟਿੰਗ ਮਸ਼ੀਨਾਂ ’ਚੋਂ
Published : Mar 10, 2022, 7:02 am IST
Updated : Mar 10, 2022, 7:02 am IST
SHARE ARTICLE
Karuna Raju
Karuna Raju

ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋਣਗੇ ਰੁਝਾਨ ਤੇ ਪਹਿਲਾ ਨਤੀਜਾ 11 ਵਜੇ ਤੱਕ

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਇਸ ਵਾਰ ਪੰਜਾਬ ’ਚ ਹੋਏ ਬਹੁਕੋਨੀ ਚੋਣ ਮੁਕਾਬਲਿਆਂ ਕਾਰਨ ਵਿਧਾਨ ਸਭਾ ਚੋਣਾਂ ਕਾਫ਼ੀ ਦਿਲਚਸਪ ਰਹੀਆਂ ਹਨ ਅਤੇ ਕੋਈ ਵੀ ਅੱਜ ਸ਼ਾਮ ਤਕ ਵੀ ਸਹੀ ਅਨੁਮਾਨ ਨਹੀਂ ਲਾ ਸਕਿਆ ਕਿ ਸੂਬੇ ਦੀ ਜਨਤਾ ਕਿਸ ਨੂੰ ਸਪਸ਼ਟ ਬਹੁਮਤ ਦੇ ਰਹੀ ਹੈ। 20 ਫ਼ਰਵਰੀ ਨੂੰ 117 ਵਿਧਾਨ ਸਭਾ ਹਲਕਿਆਂ ਲਈ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਦੀ ਸਵੇਰੇ ਨੂੰ 8 ਵਜੇ ਸ਼ੁਰੂ ਹੋਣੀ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲਾ ਨਤੀਜਾ 11 ਵਜੇ ਤਕ ਆਉਣ ਦਾ ਅਨੁਮਾਨ ਹੈ ਅਤੇ ਰੁਝਾਨ ਤਾਂ 9 ਵਜੇ ਬਾਅਦ ਹੀ ਸਾਹਮਣੇ ਆਉਣ ਲੱਗਣਗੇ। ਵੋਟਾਂ ਦੀ ਗਿਣਤੀ ਅਤੇ ਚੋਣ ਨਤੀਜਿਆਂ ਦੇ ਐਲਾਨ ਲਈ ਚੋਣ ਕਮਿਸ਼ਨ ਵਲੋਂ ਸੂਬੇ ਦੇ ਚੋਣ ਅਧਿਕਾਰੀਆਂ ਨਾਲ ਮਿਲ ਕੇ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਪ੍ਰਬੰਧਾਂ ਬਾਰੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਨਾ ਰਾਜੂ ਨੇ ਅੱਜ ਬਾਅਦ ਦੁਪਹਿਰ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ। ਉਨ੍ਹਾਂ ਨਾਲ ਵਧੀਕ ਮੁੱਖ ਚੋਣ ਅਧਿਕਾਰੀ ਡੀ.ਪੀ. ਐਸ. ਖਰਬੰਦਾ ਵੀ ਮੌਜੂਦ ਸਨ। 

 

CEO Dr. S. Karuna RajuCEO Dr. S. Karuna Raju

ਡਾ. ਰਾਜੂ ਨੇ ਦਸਿਆ ਕਿ ਵੋਟਾਂ ਦੀ ਗਿਣਤੀ ਸਮੇਂ ਪੁਖਤਾ ਸੁਰਖਿਆ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਦਾ ਤਿੰਨ ਪਰਤੀ ਸੁਰਖਿਆ ਘੇਰਾ ਬਣਾਇਆ ਗਿਆ ਹੈ ਅਤੇ ਪੈਰਾ ਮਿਲਟਰੀ ਫ਼ੋਰਸ ਦੀਆਂ 45 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਗਿਣਤੀ ਕੇਂਦਰਾਂ ਦੇ 100 ਮੀਟਰ ਤਕ ਦੇ ਦਾਇਰੇ ਨੂੰ ਪੈਦਲ ਜ਼ੋਨ ਐਲਾਨਿਆ ਗਿਾ ਹੈ, ਜਿਥੇ ਸੁਰਖਿਆ ਅਤੇ ਪ੍ਰਬੰਧਕ ਅਮਲੇ ਨੂੰ ਛੱਡ ਕੇ ਹੋਰ ਕੋਈ ਵਾਹਨ ਨਹੀਂ ਜਾ ਸਕੇਗਾ। ਹਰੇਕ ਗਿਣਤੀ ਕੇਂਦਰ ’ਚ 14 ਟੇਬਲ ਲਾਏ ਜਾਣਗੇ। ਗਿਣਤੀ ਕੇਂਦਰਾਂ ਅੰਦਰ ਸਟਿਲ ਅਤੇ ਵੀਡੀਉ ਕੈਮਰਾ ਲੈ ਜਾਣ ਦੀ ਪਾਬੰਦੀ ਹੈ ਅਤੇ ਸਿਰਫ਼ ਸਰਕਾਰੀ ਕੈਮਰਾਮੈਨ ਤੇ ਚੋਣ ਕਮਿਸ਼ਨ ਵਲੋਂ ਜਾਰੀ ਸ਼ਨਾਖਤੀ ਕਾਰਡਾਂ ਵਾਲੇ ਪੱਤਰਕਾਰਾਂ ਨੂੰ ਵੀ ਚੋਣ ਅਧਿਕਾਰੀ ਦੀ ਆਗਿਆ ਨਾਲ ਸਿਰਫ਼ ਨਿਰਧਾਰਤ ਸਥਾਨ ’ਤੇ ਹੀ ਫ਼ੋਟੋ ਲੈਣ ਦੀ ਆਗਿਆ ਹੋਵੇਗੀ। 

 

CEO Dr. S. Karuna RajuCEO Dr. S. Karuna Raju

ਡਿਊਟੀ ਉਪਰ ਤੈਨਾਤ ਸਟਾਫ਼ ਤੇ ਮੀਡੀਆ ਕਰਮੀਆਂ ਨੂੰ ਕਮਿਸ਼ਨ ਵਲੋਂ ਜਾਰੀ ਪਹਿਚਾਣ ਪੱਤਰ ਸਹੀ ਤਰੀਕੇ ਨਾਲ ਗਲੇ ’ਚ ਲਟਕਾ ਕੇ ਆਉਣਾ ਪਵੇਗਾ।
ਡਾ. ਰਾਜੂ ਨੇ ਦਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਚੋਣ ਅਫ਼ਸਰਾਂ ਵਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਜ਼ ਵਲੋਂ ਧਾਰਾ 144 ਲਾਗੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਗਿਣਤੀ ਕੇਂਦਰ ਦੇ ਬਾਹਰ ਲੋਕਾਂ ਦੇ ਇਕੱਤਰ ਹੋਣ ’ਤੇ ਪਾਬੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਉਮੀਦਵਾਰ ਜਾਂ ਉਸ ਦਾ ਅਧਿਕਾਰਤ ਪ੍ਰਤੀਨਿਧ ਸਿਰਫ਼ ਦੋ ਵਿਅਕਤੀਆਂ ਨੂੰ ਨਾਲ ਲਿਜਾ ਕੇ ਚੋਣ ਸਬੰਧੀ ਸਰਟੀਫ਼ੀਕੇਟ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵਲੋਂ ਜਲੂਸ ਕੱਢਣ ’ਤੇ ਵੀ ਮਨਾਹੀ ਹੈ। 

ਸੀ.ਈ.ਓ. ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ https://www.ceopunjab.gov.in ਤੋਂ ਇਲਾਵਾ https://results.eci.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਈਲ ਐਪ ਤੋਂ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਾ. ਰਾਜੂ ਨੇ ਇਹ ਵੀ ਦਸਿਆ ਕਿ ਗਿਣਤੀ ਵਾਲੇ ਦਿਨ ਭਾਵ 10 ਮਾਰਚ, 2022 ਨੂੰ ਸਰਕਾਰ ਵਲੋਂ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਇਨ-ਬਿਨ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ।

ਸ਼ਰਾਬ ਦੇ ਠੇਕਿਆਂ ਦੀ ਮੁਕੰਮਲ ਤਾਲਾਬੰਦੀ
ਮੁੱਖ ਚੋਣ ਅਧਿਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਸ਼ਰਾਬ ਦੇ ਠੇਕਿਆਂ ਨੂੰ ਪੂਰੀ ਤਰ੍ਹਾਂ ਤਾਲਾਬੰਦੀ ਕਰ ਕੇ ਬੰਦ ਰਖਿਆ ਜਾਵੇਗਾ। ਕਿਸੇ ਨੂੰ ਵੀ ਨਿਯਮਾਂ ਦੇ ਉਲੰਘਣਾ ਜਾਂ ਸ਼ਰਾਬ ਵੇਚਣ ਜਾਂ ਵੰਡਣ ਦੀ ਨਤੀਜੇ ਮੁਕੰਮਲ ਹੋਣ ਤਕ ਆਗਿਆ ਨਹੀਂ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement