ਅੱਜ ਵੋਟਿੰਗ ਮਸ਼ੀਨਾਂ ਦੇਣਗੀਆਂ ਅਪਣਾ ਫ਼ੈਸਲਾ ਪਰ ਫ਼ੈਸਲੇ ਤੋਂ ਪਹਿਲਾਂ ਦੀਆਂ ਖ਼ਬਰਾਂ ਚਿੰਤਾਜਨਕ
Published : Mar 10, 2022, 6:28 am IST
Updated : Mar 10, 2022, 6:28 am IST
SHARE ARTICLE
image
image

ਅੱਜ ਵੋਟਿੰਗ ਮਸ਼ੀਨਾਂ ਦੇਣਗੀਆਂ ਅਪਣਾ ਫ਼ੈਸਲਾ ਪਰ ਫ਼ੈਸਲੇ ਤੋਂ ਪਹਿਲਾਂ ਦੀਆਂ ਖ਼ਬਰਾਂ ਚਿੰਤਾਜਨਕ


ਪੰਜ ਰਾਜਾਂ ਵਿਚ ਵੋਟਾਂ ਦੀ ਗਿਣਤੀ ਲਈ 50 ਹਜ਼ਾਰ ਤੋਂ ਵਧ ਅਧਿਕਾਰੀ ਹੋਣਗੇ ਤਾਇਨਾਤ

ਨਵੀਂ ਦਿੱਲੀ, 9 ਮਾਰਚ : ਪੰਜ ਰਾਜਾਂ ਵਿਚ ਹਾਲ ਹੀ ਵਿਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਉਥੇ ਵੀਰਵਾਰ ਨੂੰ  ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ 50,000 ਤੋਂ ਵਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ |
ਉਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਵਿਚ ਕੋਵਿਡ-19  ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ | ਇਨ੍ਹਾਂ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ 10 ਫ਼ਰਵਰੀ ਤੋਂ 7 ਮਾਰਚ ਦਰਮਿਆਨ ਸੱਤ ਗੇੜਾ ਵਿਚ ਹੋਈਆਂ ਸਨ | ਲਗਭਗ 1,200 ਕਾਊਾਟਿੰਗ ਹਾਲ ਬਣਾਏ ਗਏ ਹਨ ਜਿਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) 'ਤੇ ਨਤੀਜੇ ਦਰਜ ਕੀਤੇ ਜਾਣਗੇ |

ਉਤਰ ਪ੍ਰਦੇਸ਼ ਵਿਚ ਸੱਭ ਤੋਂ ਵਧ 403 ਵਿਧਾਨ ਸਭਾ ਸੀਟਾਂ ਹਨ | ਇਥੇ ਵਧ ਤੋਂ ਵਧ 750 ਕਾਊਾਟਿੰਗ ਹਾਲ ਬਣਾਏ ਗਏ ਹਨ | ਇਸ ਤੋਂ ਬਾਅਦ ਪੰਜਾਬ ਵਿਚ ਇਨ੍ਹਾਂ ਦੀ ਗਿਣਤੀ 200 ਹੈ | ਪ੍ਰਕਿਰਿਆ ਦੀ ਨਿਗਰਾਨੀ ਲਈ ਪੰਜ ਰਾਜਾਂ ਵਿਚ 650 ਤੋਂ ਵਧ ਗਿਣਤੀ ਨਿਗਰਾਨ ਤਾਇਨਾਤ ਕੀਤੇ ਗਏ ਹਨ | ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਗਿਣਤੀ ਵਾਲੇ ਦਿਨ ਲਈ ਵਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ | ਇਸ ਦੌਰਾਨ ਚੋਣ ਮੋਰਚੇ ਤੋਂ ਭਾਂਤ ਭਾਂਤ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਜੇ ਭਾਰਤੀ ਡੈਮੋਕਰੇਸੀ ਬਾਰੇ ਚਿੰਤਾਜਨਕ ਸੂਚਨਾਵਾਂ ਦੇ ਰਹੀਆਂ ਹਨ |

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement