
ਛੱਤੀਸਗੜ੍ਹ ਦੇ ਜਸ਼ਪੁਰਨਗਰ ਜ਼ਿਲ੍ਹੇ ਵਿਚ ਬਾਗੀਚਾ ਖੇਤਰ ਦੀ ਇਕ ਚਰਚ ਦੇ ਫ਼ਾਦਰ 'ਤੇ ਵਿਦੇਸ਼ ਯਾਤਰਾ ਦੀ ਜਾਣਕਾਰੀ ਲੁਕਾਉਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ
ਜਸ਼ਪੁਰਨਗਰ : ਛੱਤੀਸਗੜ੍ਹ ਦੇ ਜਸ਼ਪੁਰਨਗਰ ਜ਼ਿਲ੍ਹੇ ਵਿਚ ਬਾਗੀਚਾ ਖੇਤਰ ਦੀ ਇਕ ਚਰਚ ਦੇ ਫ਼ਾਦਰ 'ਤੇ ਵਿਦੇਸ਼ ਯਾਤਰਾ ਦੀ ਜਾਣਕਾਰੀ ਲੁਕਾਉਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਨਤਾ ਕਰਫ਼ਿਊ ਤੋਂ ਪਹਿਲਾਂ ਜਰਮਨੀ ਤੋਂ ਪਰਤੇ ਫ਼ਾਦਰ ਨੇ ਨਾ ਤਾਂ ਅਪਣੀ ਕੋਰੋਨਾ ਜਾਂਚ ਕਰਵਾਈ ਅਤੇ ਨਾ ਹੀ ਆਈਸੋਲੇਸ਼ਨ ਵਿਚ ਰਹਿਣ ਦੀ ਪ੍ਰਕਿਰਿਆ ਦਾ ਪਾਲਣ ਕੀਤਾ।
ਜਾਣਕਾਰੀ ਮੁਤਾਬਕ ਫ਼ਾਦਰ ਇਗਨਯਾਸਿਯੁਸ ਕੋਰੋਨਾ ਵਾਇਰਸ ਦੇ ਇਨਫ਼ੈਕਸ਼ਨ ਨਾਲ ਜੂਝ ਰਹੇ ਜਰਮਨੀ ਦਾ ਦੌਰਾ ਕਰ ਕੇ ਮਾਰਚ ਵਿਚ ਬਾਗੀਚਾ ਥਾਣਾ ਖੇਤਰ ਦੇ ਪਿੰਡ ਜੋਰਾਜਾਮ ਸਥਿਤ ਇਕ ਚਰਚ ਵਿਚ ਪੁੱਜੇ ਸਨ। ਉਨ੍ਹਾਂ ਵਿਦੇਸ਼ ਯਾਤਰਾ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿਤੀ। ਇਸ ਦੌਰਾਨ ਉਹ ਲੋਕਾਂ ਨਾਲ ਮਿਲਦੇ-ਜੁਲਦੇ ਵੀ ਰਹੇ। ਜਨਤਾ ਕਰਫ਼ਿਊ ਅਤੇ ਫਿਰ ਲਾਕਡਾਊਨ ਹੋਣ ਤੋਂ ਬਾਅਦ ਵੀ ਉਨ੍ਹਾਂ ਇਹ ਗੱਲ ਲੁਕਾਏ ਰੱਖੀ। ਪ੍ਰਸ਼ਾਸਨ ਨੂੰ ਕਿਤਿਉਂ ਇਸ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੂੰ 26 ਮਾਰਚ ਤੋਂ ਆਈਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿਤੀ ਗਈ।
ਕਲੈਕਟਰ ਦੇ ਆਦੇਸ਼ 'ਤੇ ਐਸਡੀਐਮ ਬਾਗੀਚਾ ਰੋਹਿਤ ਵਿਆਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਬਾਗੀਚਾ ਦੇ ਤਹਿਸੀਲਦਾਰ ਨੂੰ ਜਾਂਚ ਅਧਿਕਾਰੀ ਬਣਾਇਆ ਸੀ। ਉਨ੍ਹਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਫ਼ਾਦਰ ਵਿਰੁਧ ਧਾਰਾ 269, 270, 271, 188 ਅਤੇ ਮਹਾਂਮਾਰੀ ਐਕਟ ਦੀ ਧਾਰਾ-3 ਤਹਿਤ ਅਪਰਾਧਕ ਮਾਮਲਾ ਦਰਜ ਕਰ ਲਿਆ ਹੈ।