
ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨੇ ਜਿਥੇ ਸਾਰਿਆਂ ਦੇ ਸਾਹ ਸੂਤ ਰੱਖੇ ਹਨ ਉਥੇ ਹੀ ਵਿਦੇਸਾਂ ਵਿਚ ਬੈਠੇ ਪੰਜਾਬੀਆਂ
ਚੰਡੀਗੜ੍ਹ (ਸਰਦੂਲ ਸਿੰਘ ਅਬਰਾਵਾਂ) : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨੇ ਜਿਥੇ ਸਾਰਿਆਂ ਦੇ ਸਾਹ ਸੂਤ ਰੱਖੇ ਹਨ ਉਥੇ ਹੀ ਵਿਦੇਸਾਂ ਵਿਚ ਬੈਠੇ ਪੰਜਾਬੀਆਂ ਨੇ ਮੋਬਾਈਲਾਂ ਉਤੇ ਪੰਜਾਬ ਵਿਚ ਰਹਿ ਰਹੇ ਅਪਣੇ ਪਰਵਾਰ, ਰਿਸ਼ਤੇਦਾਰ, ਮਿੱਤਰਾਂ ਤੋਂ ਬਿੰਦ ਝੱਟ ਖ਼ਬਰ ਲਈ ਜਾ ਰਹੀ ਹੈ, ਉਥੇ ਹੀ ਪੰਜਾਬ ਵਸਦੇ ਲੋਕ ਇਸ ਬੀਮਾਰੀ ਨੂੰ ਵਧਾਉਣ ਲਈ ਵੀ ਬਾਹਰਲਿਆਂ ਨੂੰ ਦੋਸ਼ੀ ਮੰਨ ਰਹੀ ਹੈ। ਦੁਨੀਆਂ ਦੇ ਹਰ ਕੋਨੇ ਵਿਚ ਸਿੱਖਾਂ ਵਲੋਂ ਪੱਕਿਆ ਲੰਗਰ, ਮਾਸਕ, ਕਿੱਟਾਂ ਤੇ ਹੋਰ ਸਮਾਨ ਗ਼ਰੀਬਾਂ, ਹਸਪਤਾਲ ਸਟਾਫ਼, ਪੁਲਿਸ ਪ੍ਰਸ਼ਾਸਨ ਨੂੰ ਮਹੱਈਆ ਕਰਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਉੱਤੇ ਚੱਲਣ ਦਾ ਸਬੂਤ ਦਿਤਾ ਜਾ ਰਿਹਾ ਹੈ।
ਖ਼ਾਲਸਾ ਏਡ ਦੇ ਰਵੀ ਸਿੰਘ ਦੀ ਟੀਮ ਜਿਥੇ ਵੀ ਕੋਈ ਕਰੋਪੀ ਹੋ ਜਾਵੇ ਉਥੇ ਹੀ ਪਹੁੰਚ ਜਾਂਦੀ ਹੈ। ਪੰਜਾਬ ਵਿਚ ਵੀ ਏਸੀਆਈ ਡਾਇਰੈਕਟਰ ਸ੍ਰੀ ਅਮਨਪ੍ਰੀਤ ਸਿੰਘ ਪੰਜਾਬ ਦੇ 13 ਸ਼ਹਿਰਾਂ ਸਮੇਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ ਤੇ ਪੁਲਿਸ ਕਰਮੀਆਂ ਨੂੰ ਲੋੜੀਂਦਾ ਮਾਸਕ, ਪੀਪੀ ਈ ਕਿੱਟਾਂ, ਇੰਨਸਟੈਨਟ ਥਰਮਾਮੀਟਰ ਦੇ ਚੁੱਕੇ ਹਨ। ਉਧਰ ਪੰਜਾਬੀਆਂ ਨੂੰ ਖੂਨ ਦੀ ਕੀਮਤ ਅਦਾ ਕਰ ਕੇ ਅਰਬ ਦੇਸ਼ਾਂ ਵਿਚ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਤੋਂ ਮੁਕਤੀ ਦਿਵਾਉਣ ਵਾਲੇ ਸ੍ਰੀ ਐਸ.ਪੀ. ਸਿੰਘ ਉਬਰਾਏ ਵੀ ਪੰਜਾਬ ਸਰਕਾਰ ਰਾਹੀ 20 ਵੈਂਟੀਲੇਟਰ, 10 ਹਜ਼ਾਰ ਐਨ 95 ਮਾਸਕ, 13 ਹਜ਼ਾਰ ਪੀ.ਪੀ.ਐਸ ਕਿੱਟਾਂ ਤੇ 250 ਇਨਸਟੈਨਟ ਥਰਮਾਮੀਟਰ ਮੁਹੱਈਆ ਕਰਵਾ ਚੁੱਕੇ ਹਨ।
ਪ੍ਰੋਪਰਟੀ ਕੰਸਲਟੈਂਸੀ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਕਮਲਜੀਤ ਸਿੰਘ ਪੰਛੀ ਸਰਕਾਰੀ ਹਸਪਤਾਲ ਮੁਹਾਲੀ ਵਿਚ ਪੀ.ਪੀ.ਈ. ਕਿੱਟਾਂ ਤਕਸੀਮ ਕੀਤੀਆਂ ਹਨ। ਨਦਿਰ ਫ਼ਾਊਂਡੇਸ਼ਨ ਦੇ ਪ੍ਰੋਫ਼ੈਸਰ ਜਸਵਿੰਦਰ ਸਿੰਘ, ਸੁੱਖ ਨਿਵਾਸ ਦੇ ਪ੍ਰੋਫ਼ੈਸਰ ਅਮਨਪ੍ਰੀਤਕ ਸਿੰਘ, ਨਾਟਕਕਾਰ ਤੇ ਫਿਲਮੀ ਅਦਾਕਾਰ ਦੇਵਿੰਦਰ ਦਮਨ, ਜਸਵੰਤ ਦਮਨ, ਸੰਜੀਵਨ ਸਿੰਘ, ਨਰਿੰਦਰ ਪਾਲ ਸਿੰਘ ਨੀਨਾ, ਬਲਵਿੰਦਰ ਸਿੰਘ ਉਤਮ, ਪ੍ਰੋਫ਼ੈਸਰ ਸ਼ਾਮ ਸਿੰਘ ਮਸਤਗੜ੍ਹ, ਪ੍ਰੋਫੈਸਰ ਹਰਪਾਲ ਸਿੰਘ ਸੰਗਲਾਂ, ਹਮਿਊਨਟੀ ਦਾ ਮਾਨਵਤਾ ਸੰਸਥਾ ਦੇ ਪ੍ਰਤੀਕ ਮਾਣ, ਸਵੇਤਾ ਭੱਟੀ, ਗੋਵਰਧਨ ਗੱਬੀ, ਮਨਜੀਤ ਇੰਦਰਾ,
ਕੋਮਲਜੀਤ ਕੌਰ ਬਡਾਲੀ ਅਤੇ ਹੋਰਾਂ ਨੇ ਜਿਥੇ ਲੰਗਰ ਦਾ ਪ੍ਰਬੰਧ ਕੀਤਾ ਹੈ ਉਥੇ ਹੀ ਕੋਰੋਨਾ ਤੋਂ ਬਚਾਉ ਲਈ ਸਾਵਧਨ ਕੀਤਾ ਜਾ ਰਿਹਾ ਹੈ। ਪ੍ਰਤੀਕ ਮਾਣ ਨੇ ਕਿਹਾ ਕਿ ਲੰਗਰ ਵਰਤਾਉਣ ਵਾਲੀਆਂ ਜੋ ਸੰਸਥਾਵਾਂ ਪ੍ਰਸ਼ਾਸਨ ਕੋਲ ਰਜਿਸਟਰਡ ਹਨ, ਨੂੰ ਕੋਰੋਨਾ ਤੋਂ ਬਚਾਉਣ ਲਈ ਪੂਰੀ ਕਿਟ ਦਿਤੀ ਜਾਵੇ ਕਿਉਂਕਿ ਹੁਣ ਅਗਲੇ ਸਟੇਜ ਆਉਣ ਕਰ ਕੇ ਸਮਾਜਸੇਵੀ ਸੰਸਥਾਵਾਂ ਅਪਣਾ ਬਚਾਵ ਕਰਨ ਕਰ ਕੇ ਪਿਛੇ ਨਾ ਹਟ ਜਾਣ।