
ਨਸ਼ਾ ਰੋਕੂ ਕਮੇਟੀ ਤੇ ਪੰਚਾਇਤਾਂ ਨੇ ਪਿੰਡਾਂ ਦੇ ਰਸਤੇ ਕੀਤੇ ਸੀਲ
ਫ਼ਿਰੋਜ਼ਪੁਰ, 9 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ): ਕੋਰੋਨਾ ਵਾਇਰਸ ਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਗ੍ਰਾਮ ਪੰਚਾਇਤ ਸਰਹਾਲੀ ਦੇ ਸਰਪੰਚ ਸੁਖਜਿੰਦਰ ਸਿੰਘ, ਜਨਰਲ ਸਕੱਤਰ ਰਾਮ ਸਿੰਘ ਸਰਹਾਲੀ, ਸਰਪੰਚ ਕਾਰਜ ਸਿੰਘ ਦੀ ਅਗਵਾਈ ਵਿਚ ਪਿੰਡ ਪਧਰੀ, ਸਰਪੰਚ ਬਲਵਿੰਦਰ ਸਿੰਘ ਵਲੋਂ ਪਿੰਡ ਮੁੰਡੀ ਛੁਰੀਮਾਰਾਂ, ਸਰਪੰਚ ਬਲਵਿੰਦਰ ਸਿੰਘ ਵਲੋਂ ਘੁੱਦੂਵਾਲਾ, ਸਰਪੰਚ ਸੁਖਵਿੰਦਰ ਸਿੰਘ ਵੱਲੋਂ ਪਿੰਡ ਬਸਤੀ ਦਰਸ਼ਨ ਸਿੰਘ, ਸਰਪੰਚ ਹਰਪ੍ਰੀਤ ਸਿੰਘ ਗੋਰਾ ਦੀ ਅਗਵਾਈ ਵਿਚ ਪਿੰਡ ਮਰਹਾਣਾ, ਸਰਪੰਚ ਬਲਜੀਤ ਸਿੰਘ ਤੇ ਪੰਚਾਇਤ ਵਲੋਂ ਪਿੰਡ ਚੱਕ ਮਰਹਾਣਾ ਨਵਾਂ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਸੜਕਾਂ ਤੋਂ ਪਿੰਡਾਂ ਨੂੰ ਜਾਂਦੇ ਰਾਹ ਸੀਲ ਕਰ ਦਿਤੇ ਹਨ। ਇਸ ਤਰ੍ਹਾਂ ਹੁਣ ਪਿੰਡਾਂ ਵਿਚ ਕਿਸੇ ਵੀ ਓਪਰੇ ਬੰਦੇ ਨੂੰ ਦਾਖ਼ਲ ਨਹੀਂ ਹੋਣ ਦਿਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਨਾਕਾਬੰਦੀ ਸਰਕਾਰ ਦੇ ਅਗਲੇ ਹੁਕਮਾਂ ਤਕ ਜਾਰੀ ਰਹੇਗੀ।
ਉਧਰ ਨਸ਼ਾ ਰੋਕੂ ਕਮੇਟੀ ਨਿਜ਼ਾਮਦੀਨ ਵਾਲਾ ਨੇ ਵੀ ਨੰਬਰਦਾਰ ਰਾਜਬਹਾਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵਲੋਂ ਮੁੱਖ ਰਸਤਾ ਬੰਦ ਕਰ ਦਿਤਾ ਗਿਆ। ਪਿੰਡ ਬਾਹਰਵਾਲੀ ਨੂੰ ਜਾਂਦੇ ਰਾਹਾਂ 'ਤੇ ਸਰਪੰਚ ਮੇਹਰ ਸਿੰਘ ਦੀ ਅਗਵਾਈ ਵਿਚ। ਜਦਕਿ ਪਿੰਡ ਗੱਟਾਂ ਦੇ ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਮਲਕੀਤ ਸਿੰਘ ਅਤੇ ਪਿੰਡ ਦੀਨੇਕੇ ਨੂੰ ਸਰਪੰਚ ਰਸ਼ਪਾਲ ਸਿੰਘ ਚੇਅਰਮੈਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਾਹਬ ਸਿੰਘ ਦੀਨੇਕੇ ਅਤੇ ਜੋਗਾ ਸਿੰਘ ਵੱਟੂਭੱਟੀ, ਵੱਟੂਭੱਟੀ ਪਿੰਡ ਦੇ ਰਾਹ ਸਰਪੰਚ ਸੁਖਦੇਵ ਸਿੰਘ, ਕਲਗਾ ਸਿੰਘ, ਪਿੰਡ ਤਲਵੰਡੀ ਨਿਪਾਲਾਂ ਦੇ ਰਸਤੇ ਸਰਪੰਚ ਜਸਵੰਤ ਸਿੰਘ, ਬੂਹ ਪਿੰਡ ਸਰਪੰਚ ਜੋਗਾ ਸਿੰਘ, ਮਲੰਗਸ਼ਾਹ ਵਾਲਾ ਪਿੰਡ ਦੇ ਸਰਪੰਚ ਲਖਰੂਪ ਸਿੰਘ, ਪਿੰਡ ਚੱਕੀਆਂ ਦੇ ਸਰਪੰਚ ਅਮਨਦੀਪ ਸਿੰਘ, ਜਥੇਦਾਰ ਮੋਹਨ ਸਿੰਘ ਦੀ ਅਗਵਾਈ ਵਿੱਚ ਪਿੰਡ ਨੂੰ ਮੁੱਖ ਸੜਕ ਨਾਲ ਮਿਲਾਉਂਦੇ ਰਸਤੇ ਬੈਰੀਕੇਡ ਲਗਾ ਕੇ ਬੰਦ ਕਰ ਦਿਤੇ ਗਏ ਹਨ।
ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਪੰਚਾਇਤਾਂ ਅਤੇ ਪੁਲਿਸ ਵਲੋਂ ਨਾਕੇ ਲਗਾ ਕੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪੁੱਛ ਗਿੱਛ ਕਰਕੇ ਹੀ ਪਿੰਡ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਸੀ। ਪਿੰਡ ਅਤੇ ਸ਼ਹਿਰਾਂ ਵਿੱਚ ਕੇਵਲ ਦੋ ਘੰਟੇ ਲਈ ਦੁਕਾਨਾ ਖੁਲ੍ਹਦੀਆਂ ਹਨ। ਜਦਕਿ ਦੁਪਹਿਰ ਦੋ ਵਜੇ ਤੱਕ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ।