ਐਸ.ਡੀ.ਐਮ. ਵਲੋਂ ਵੱਖ-ਵੱਖ ਬੈਂਕਾਂ ਦੀ ਚੈਕਿੰਗ
Published : Apr 10, 2020, 12:02 pm IST
Updated : Apr 10, 2020, 12:03 pm IST
SHARE ARTICLE
ਐਸ.ਡੀ.ਐਮ. ਵਲੋਂ ਵੱਖ-ਵੱਖ ਬੈਂਕਾਂ ਦੀ ਚੈਕਿੰਗ
ਐਸ.ਡੀ.ਐਮ. ਵਲੋਂ ਵੱਖ-ਵੱਖ ਬੈਂਕਾਂ ਦੀ ਚੈਕਿੰਗ

ਐਸ.ਡੀ.ਐਮ. ਵਲੋਂ ਵੱਖ-ਵੱਖ ਬੈਂਕਾਂ ਦੀ ਚੈਕਿੰਗ

ਮਾਲੇਰਕੋਟਲਾ, 9 ਅਪ੍ਰੈਲ (ਡਾ. ਮੁਹੰਮਦ ਸ਼ਹਿਬਾਜ਼) : ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਬੈਂਕਾਂ ਦਾ ਅਚਨਚੇਤ ਦੌਰਾ ਕਰ ਕੇ ਜਿਥੇ ਬੈਂਕਾਂ ਦੇ ਬਾਹਰ ਖੜ੍ਹੇ ਆਮ ਲੋਕਾਂ ਨਾਲ ਗੱਲਬਾਤ ਕੀਤੀ, ਉਥੇ ਬੈਂਕਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਬੈਂਕ ਦੇ ਅੰਦਰ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੇ ਬੈਂਕ ਦੇ ਬਾਹਰ ਹੀ ਹੱਥ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਸਾਫ਼ ਕਰਵਾਏ ਜਾਣ ਅਤੇ ਹਰ ਵਿਅਕਤੀ ਨੇ ਅਪਣੇ ਮੂੰਹ ਉਪਰ ਮਾਸਕ ਜ਼ਰੂਰ ਲਗਾਇਆ ਹੋਵੇ।

ਮਲੇਰਕੋਟਲਾ ਵਿਖੇ ਬੈਂਕਾਂ ਦੇ ਨਿਰੀਖਣ ਦੌਰਾਨ ਇਕ ਬੈਂਕ ਵਿਚ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। ਫੋਟੋ : ਡਾ. ਮੁਹੰਮਦ ਸ਼ਹਿਬਾਜ਼ਮਲੇਰਕੋਟਲਾ ਵਿਖੇ ਬੈਂਕਾਂ ਦੇ ਨਿਰੀਖਣ ਦੌਰਾਨ ਇਕ ਬੈਂਕ ਵਿਚ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। 

ਇਸ ਸਬੰਧੀ ਪਾਂਥੇ ਨੇ ਦਸਿਆ ਕਿ ਜ਼ਿਲ੍ਹੇ ਵਿਚ ਲਗਾਏ ਗਏ ਕਰਫ਼ਿਊੂ ਦੌਰਾਨ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੈਂਕਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਐਸ.ਡੀ.ਐਮ ਨੇ ਦਸਿਆ ਕਿ ਅੱਜ ਮਾਲੇਰਕੋਟਲਾ ਸ਼ਹਿਰ ਵਿਚ ਸਥਿਤ ਅਲਾਹਾਬਾਦ ਬੈਂਕ ਬ੍ਰਾਂਚ ਠੰਢੀ ਸੜਕ, ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਲੀ ਪਲਾਜ਼ਾ ਮਾਲ ਦੇ ਨੇੜੇ, ਪੰਜਾਬ ਨੈਸ਼ਨਲ ਬੈਂਕ, ਕਲੱਬ ਚੌਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਸਰਹਿੰਦੀ ਗੇਟ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆ, ਏ.ਡੀ.ਬੀ. ਬ੍ਰਾਂਚ, ਟਰੱਕ ਯੂਨੀਅਨ ਮਾਲੇਰਕੋਟਲਾ ਦਾ ਅਚਨਚੇਤ ਦੌਰਾ ਕੀਤਾ ਗਿਆ।  

ਇਸ ਮੌਕੇ ਸਾਰੇ ਬੈਂਕਾਂ ਦੇ ਬਾਹਰ ਲੋਕ ਸੋਸ਼ਲ ਡਿਸਟੈਂਸ ਮੈਨਟੇਨ ਕਰ ਕੇ ਖੜ੍ਹੇ ਸਨ। ਇਸ ਮੌਕੇ ਬਾਦਲ ਦੀਨ ਤਹਿਸੀਲਦਾਰ ਮਾਲੇਰਕੋਟਲਾ, ਸ੍ਰੀ ਧਰਮ ਸਿੰਘ ਸੀਨੀਅਰ ਸਹਾਇਕ ਅਤੇ ਸ੍ਰੀ ਮਨਪ੍ਰੀਤ ਸਿੰਘ ਕਲਰਕ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵੀ ਮੌਜੂਦ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement