
ਦਿੱਲੀ ਏਮਜ਼ ਦੇ 26 ਡਾਕਟਰ ਮਿਲੇ ਕੋਰੋਨਾ ਪਾਜ਼ੇਟਿਵ
ਨਵੀਂ ਦਿੱਲੀ, 9 ਅਪ੍ਰੈਲ : ਦੇਸ਼ ਦੀ ਰਾਜਧਾਨੀ ਵਿਚ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ | ਇਸੇ ਦੌਰਾਨ ਰਾਜਧਾਨੀ ਵਿਚ ਗੰਗਾਰਾਮ ਹਸਪਤਾਲ ਤੋਂ ਬਾਅਦ ਹੁਣ ਦਿੱਲੀ ਏਮਜ਼ ਹਸਪਤਾਲ ਦੇ 26 ਡਾਕਟਰ ਕੋਰੋਨਾ ਪਾਜ਼ੇਟਿਵ ਨਿਕਲੇ ਹਨ | ਖ਼ਾਸ ਗੱਲ ਇਹ ਹੈ ਕਿ ਪੀੜਤ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਸਨ | ਇਸ ਤੋਂ ਪਹਿਲਾਂ ਗੰਗਾਰਾਮ ਹਸਪਤਾਲ ਦੇ 37 ਡਾਕਟਰ ਕੋਰੋਨਾ ਪਾਜ਼ੇਟਿਵ ਮਿਲੇ ਸਨ | ਜਿਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਕਤ ਵਿਚ ਆ ਗਏ ਹਨ | (ਏਜੰਸੀ)
image