
ਤਿੰਨ ਔਰਤਾਂ ਨੂੰ ਕੋਵਿਡ ਦੀ ਥਾਂ ਲਗਾਇਆ ਕੁੱਤੇ ਦੇ ਕੱਟੇ ਦਾ ਟੀਕਾ
ਮੁਜੱਫ਼ਰਨਗਰ, 9 ਅਪ੍ਰੈਲ : ਉਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ 'ਚ ਤਿੰਨ ਔਰਤਾਂ ਨੂੰ ਕੋਵਿਡ 19 ਦੀ ਜਗ੍ਹਾ ਐਂਟੀ ਰੈਬੀਜ਼ ਟੀਕਾ ਲਗਾ ਦਿਤਾ | ਔਰਤਾਂ ਦੇ ਪ੍ਰਵਾਰਕ ਮੈਂਬਰਾਂ ਨੇ ਸ਼ੁਕਰਵਾਰ ਨੂੰ ਇਹ ਦਾਅਵਾ ਕੀਤਾ | ਪਰਵਾਰ ਦੇ ਮੈਂਬਰਾਂ ਨੇ ਕਿਹਾ ਕਿ ਔਰਤਾਂ ਸਰੋਜ (70), ਅਨਾਰਕਲੀ (72), ਅਤੇ ਸੱਤਿਆਵਤੀ (60) ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਲਈ ਜ਼ਿਲ੍ਹੇ ਦੇ ਕਾਂਧਲਾ ਸਥਿਤ ਸਿਹਤ ਕੇਂਦਰ 'ਚ ਗਈਆਂ ਸਨ | ਉਨ੍ਹਾਂ ਦਸਿਆ ਕਿ ਟੀਕਾਕਰਨ ਦੇ ਬਾਅਦ ਔਰਤਾਂ ਨੂੰ ਐਂਟੀ ਰੈਬੀਜ਼ ਟੀਕੇ ਦੀ ਪਰਚੀ ਦੇ ਦਿਤੀ ਗਈ ਜਿਸ ਦੇ ਬਾਅਦ ਉਨ੍ਹਾਂ ਦੇ ਪਰਵਾਰ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ | ਮਾਮਲੇ 'ਚ ਮੈਡੀਕਲ ਕਰਮਚਾਰੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ 'ਤੇ ਸਿਹਤ ਕੇਂਦਰ ਦੇ ਇੰਚਾਰਜ ਬਿਜੇਂਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੋ ਲੋਕ ਮਾਮਲੇ 'ਚ ਦੋਸ਼ੀ ਪਾਏ ਜਾਣਗੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ | (ਏਜੰਸੀ)
image