
ਇਹ ਸਾਰੇ ਅਧਿਕਾਰੀ ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ਵਿੱਚੋਂ ਹਨ।
ਚੰਡੀਗੜ੍ਹ : ਭ੍ਰਿਸ਼ਟਾਚਾਰ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਐੱਸ.ਐੱਚ.ਓ. ਸਣੇ 8 ਏ.ਐੱਸ.ਆਈ. ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ਵਿੱਚੋਂ ਹਨ।
PHOTO
ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਚ ਕੁਤਾਹੀ ਵਰਤਣ, ਪਬਲਿਕ ਨਾਲ ਦੁਰਵਿਵਹਾਰ, ਝੂਠੇ ਬਿਆਨ ਦਰਜ ਕਰਨ, ਕੋਰਟ 'ਚ ਦੇਰੀ ਨਾਲ ਚਲਾਨ ਪੇਸ਼ ਕਰਨ, ਭਗੌੜੇ ਦੀ ਗ੍ਰਿਫਤਾਰੀ 'ਚ ਦੇਰੀ ਕਰਨ, ਅਪਰਾਧਿਕ ਦਰਜ ਕੇਸ 'ਚ ਢਿੱਲੀ ਕਾਰਗੁਜ਼ਾਰੀ ਆਦਿ ਦੋਸ਼ਾਂ 'ਚ ਜ਼ਿਲ੍ਹੇ ਦੇ ਐੱਸ. ਐੱਸ. ਪੀ. ਲੁਧਿਆਣਾ ਰੂਰਲ, ਖੰਨਾ ਅਤੇ ਐੱਸ. ਬੀ. ਐੱਸ. ਨਗਰ ਦੇ ਆਦੇਸ਼ਾਂ ਉੱਤੇ ਇਨ੍ਹਾਂ ਪੁਲਿਸ ਅਦਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ।
PHOTO
ਇਨ੍ਹਾਂ ਵਿੱਚ ਪੁਲਿਸ ਚੌਂਕੀ ਢਾਕਾ ਦੇ ਇੰਸਪੈਕਟਰ ਪ੍ਰੇਮ ਸਿੰਘ ਸਣੇ ਥਾਣਾ ਜੋਧਾਂ ਦੇ ASI ਗੁਰਮੀਤ ਸਿੰਘ, ਪੁਲਿਸ ਲਾਈਨ ਲੁਧਿਆਣਾ (ਆਰ) ਦੇ ASI ਗੁਰਮੀਤ ਸਿੰਘ, ਖੰਨਾ ਸ਼ਹਿਰ ਦੀ ਚੌਂਕੀ ਨੰ. 2 ਦੇ ASI ਮੇਜਰ ਸਿੰਘ, ਖੰਨਾ ਚੌਂਕੀ ਦੇ ASI ਬਲਜੀਤ ਸਿੰਘ, ਖੰਨਾ ਸ਼ਹਿਰ 2 ਦੇ ASI ਸੋਹਣ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਦਰ ਬੰਗਾ ਪੁਲਿਸ ਚੌਂਕੀ ਦੇ ASI ਸੁਖਪਾਲ ਸਿੰਘ, ਚੌਂਕੀ ਰਾਹੋਂ ਦੇ ASI ਜਸਵਿੰਰ ਪਾਲ, ਬਲਾਚੌਰ ਸ਼ਹਿਰ ਦੇ ਪੁਲਿਸ ਥਾਣੇ ਦੇ ASI ਪੁਸ਼ਪਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ।
PHOTO
PHOTO