ਕੇਂਦਰ ਸਰਕਾਰ ਪੰਜਾਬ ਦੇ ਖ਼ਰੀਦ ਕੇਂਦਰਾਂ ’ਚੋਂ ਦੂਜੇ ਸੂਬਿਆਂ ਨੂੰ ਦੇਵੇਗੀ ਕਣਕ ਦੀ ਸਿੱਧੀ ਡਲਿਵਰੀ
Published : Apr 10, 2023, 9:19 am IST
Updated : Apr 10, 2023, 2:33 pm IST
SHARE ARTICLE
photo
photo

ਭਾਰਤੀ ਖ਼ੁਰਾਕ ਨਿਗਮ ਨੇ ਪੱਤਰ ਜਾਰੀ ਕਰ ਕੇ ਕਣਕ ਨੂੰ ਕਵਰਡ ਗੁਦਾਮਾਂ ’ਚ ਭੰਡਾਰ ਕਰਨ ਦੇ ਦਿੱਤੇ ਆਦੇਸ਼

 

ਚੰਡੀਗੜ੍ਹ- ਕੇਂਦਰ ਸਰਕਾਰ ਪੰਜਾਬ ਦੇ ਖਰੀਦ ਕੇਂਦਰਾਂ ਵਿਚੋਂ ਦੂਸਰੇ ਸੂਬਿਆਂ ਨੂੰ ਕਣਕ ਦੀ ਸਿੱਧੀ ਡਲਿਵਰੀ ਦੇਵੇਗੀ। ਪਹਿਲੀ ਦਫ਼ਾ ਹੈ ਕਿ ਪੰਜਾਬ ਚ ਕਣਕ ਦੇ ਗੁਦਾਮ ਲਗਭਗ ਖ਼ਾਲੀ ਹੋ ਗਏ ਹਨ ਅਤੇ ਦੂਸਰੇ ਸੂਬਿਆਂ ਨੂੰ ਕਣਕ ਪੰਜਾਬ ਵਿਚੋਂ ਸਿੱਧੀ ਜਾਵੇਗੀ। ਭਾਰਤੀ ਖੁਰਾਕ ਨਿਗਮ ਨੇ ਇਸ ਬਾਰੇ ਪੱਤਰ ਜਾਰੀ ਕੀਤਾ ਹੈ ਕਿ ਕਣਕ ਦੀ ਫਸਲ ਨੂੰ ਕਵਰਡ ਗੁਦਾਮਾਂ ਵਿਚ ਹੀ ਭੰਡਾਰ ਕੀਤਾ ਜਾਵੇ ਅਤੇ ਇਸ ਬਾਰੇ ਵਿਸਥਾਰਤ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ ਗਿਆ ਹੈ।
ਖੁਰਾਕ ਨਿਗਮ ਨੇ ਮੰਡੀਆਂ ਵਿਚੋਂ ਸਿੱਧੀ ਡਲਿਵਰੀ ਦੂਸਰੇ ਰਾਜਾਂ ਨੂੰ ਦੇਣ ਲਈ ਵੀ ਪਲਾਨ ਬਣਾਉਣ ਲਈ ਕਿਹਾ ਹੈ। 

ਖੁਰਾਕ ਨਿਗਮ ਨੇ ਮੰਡੀਆਂ ਵਿਚੋਂ ਸਿੱਧੀ ਡਲਿਵਰੀ ਦੂਸਰੇ ਰਾਜਾਂ ਨੂੰ ਦੇਣ ਲਈ ਵੀ ਪਲਾਨ ਬਣਾਉਣ ਲਈ ਕਿਹਾ ਹੈ। ਸੂਤਰ ਦੱਸਦੇ ਹਨ ਕਿ ਭਾਰਤੀ ਖ਼ੁਰਾਕ ਨਿਗਮ ਵੱਲੋਂ ਜੋ ਪੰਜਾਬ ਵਿਚ ਕਣਕਦਾ ਭੰਡਾਰਨ ਵੀ ਕੀਤਾ ਜਾਣਾ ਹੈ ਉਹ ਸਟੇਟ ਏਜੰਸੀਆਂ ਦੀ ਥਾਂ ਖ਼ੁਰਾਕ ਨਿਗਮ ਆਪਣੇ ਕਵਰਡ ਗੁਦਾਮਾਂ ਵਿਚ ਕਰ ਸਕਦੀ ਹੈ। ਅਗਲ ਸਾਲ ਲੋਕ ਚੋਣਾਂ ਹਨ ਅਤੇ ਦੇਸ਼ ਅਨਾਜ ਦੇ ਸੰਕਟ ਵਲ ਵਧ ਰਿਹਾ ਹੈ ਜਿਸ ਕਰਕੇ ਕੇਂਦਰ ਦੀ ਟੇਕ ਹੁਣ ਪੰਜਾਬ ਤੇ ਲੱਗੀ ਹੋਈ ਹੈ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੀ ਮੁਫਤ ਅਨਾਜ ਦਿੱਤਾ ਜਾਣਾ ਹੈ ਅਤੇ ਉਪਰੋਂ ਚਾਰ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਆਵਿਤ ਹੋਣ ਦਾ ਖ਼ਦਸ਼ਾ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਪਹਿਲਾਂ ਤੋਂ ਹੀ ਚੌਕਸ ਹੋ ਗਿਆ ਹੈ।

photo

ਇਸ ਵਾਰ ਪੰਜਾਬ, ਹਰਿਆਣਾ ਅੇਤ ਮੱਧ ਪ੍ਰਦੇਸ਼ ਵਿਚ ਬਾਰਸ਼ਾਂ ਅਤੇ ਝੱਖੜ ਕਰਕੇ ਕਮਕ ਦੀ ਫ਼ਸਲ ਖ਼ਰਾਬ ਹੋ ਗੀ ਹੈ ਤੇ ਕੇਂਦਰ ਸਰਕਾਰ ਨੂੰ ਪੈਦਾਵਾਰ ਦੀ ਕਟੌਤੀ ਹੋਣ ਦਾ ਡਰ ਹੈ ਜਿਸ ਕਾਰਨ ਪੰਜਾਬ ਦੇ ਅੰਨਦਾਤਾ ਦੀ ਵੁੱਕਤ ਕਾਫੀ ਵਧ ਗਈ ਹੈ। ਸਾਲ 2022-2023 ਦੌਰਾਨ ਪੰਜਾਬ ਨੂੰ ਅਨਾਜ ਦੀ ਮੂਵਮੈਂਟ ਲਈ ਕਰੀਬ 8800 ਰੇਲਵੇ ਰੈਕ ਮਿਲੇ ਹਨ ਜਦੋਂ ਕਿ ਪਿਛਲੇ ਸਾਲ 9176 ਰੇਲਵੇ ਰੈਕ ਮਿਲੇ ਸਨ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚੋਂ ਤੇਜ਼ੀ ਨਾਲ ਅਨਾਜ ਦੀ ਮੂਵਮੈਂਟ ਹੋਈ ਹੈ
ਹਾਲ ਹੀ ਵਿਚ ਓਪਨ ਸੇਲ ਦੇ ਕੋਟੇ ਤਹਿਤ ਕਰੀਬ 8 ਲੱਖ ਮੀਟਰਿਕ ਟਨ ਅਨਾਜ ਦੀ ਵਿਕਰੀ ਹੋਈ ਹੈ। ਪੰਜਾਬ ਨੇ ਐਤਕੀਂ ਕਣਕ ਦੀ 132 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਫ਼ਸਲ ਦਾ ਮੀਂਹ ਕਾਰਨ ਨੁਕਸਾਨ ਹੋਇਆ ਹੈ। 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement