Kapurthala Central Jail: ਕਪੂਰਥਲਾ 'ਚ ਹਵਾਲਾਤੀ ਦੇ ਪ੍ਰਾਈਵੇਟ ਪਾਰਟ 'ਚੋਂ ਮਿਲਿਆ ਨਸ਼ੀਲਾ ਪਦਾਰਥ
Published : Apr 10, 2024, 3:48 pm IST
Updated : Apr 10, 2024, 3:48 pm IST
SHARE ARTICLE
Narcotics found in Havalati's private part in Kapurthala News
Narcotics found in Havalati's private part in Kapurthala News

Kapurthala Central Jail: ਪੇਸ਼ੀ 'ਤੇ ਗਏ ਹਵਾਲਾਤੀ ਨੂੰ ਮੁੜ ਜੇਲ ਵਿਚ ਲਿਆਂਦਾ ਗਿਆ ਸੀ

Kapurthala Central Jail News in punjabi  : ਕਪੂਰਥਲਾ ਮਾਡਰਨ ਜੇਲ 'ਚੋਂ ਇਕ ਕੈਦੀ ਦੇ ਗੁਪਤ ਅੰਗ 'ਚੋਂ 36.25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਬਾਅਦ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ 'ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਥਾਣਾ ਕੋਤਵਾਲੀ ਦੇ ਐਸਐਚਓ ਪਲਵਿੰਦਰ ਸਿੰਘ ਨੇ ਵੀ ਕੀਤੀ ਹੈ।

ਇਹ ਵੀ ਪੜ੍ਹੋ: Amritsar News : ਇਕ ਕੁੜੀ ਪਿੱਛੇ ਲੜ ਪਏ ਦੋ ਮੁੰਡੇ, ਭਰੇ ਬਾਜ਼ਾਰ ਵਿਚ ਸ਼ਰੇਆਮ ਚੱਲੀਆਂ ਤਲਵਾਰਾਂ 

ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ ਦੇ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਨੇ ਕੋਤਵਾਲੀ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਪਰਮਿੰਦਰ ਸਿੰਘ ਉਰਫ਼ ਹੈਪੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਪਲਾਹੀ ਜ਼ਿਲ੍ਹਾ ਫਗਵਾੜਾ ਬੀਤੇ ਦਿਨ ਮਾਡਰਨ ਜੇਲ੍ਹ ਵਿਚੋਂ ਜਲੰਧਰ ਦੀ ਅਦਾਲਤ ਵਿੱਚ ਪੇਸ਼ ਹੋਣ ਪੁਲਿਸ ਗਾਰਡ ਨਾਲ ਗਿਆ ਸੀ। 

ਇਹ ਵੀ ਪੜ੍ਹੋ: Arvind Kejriwal News: ''ਸਾਨੂੰ ਰਾਜਨੀਤੀ 'ਚ ਨਾ ਪਾਓ''... ਕੇਜਰੀਵਾਲ ਖਿਲਾਫ ਤੀਜੀ ਪਟੀਸ਼ਨ ਖਾਰਜ, ਅਦਾਲਤ ਨੇ ਲਗਾਇਆ 50 ਹਜ਼ਾਰ ਦਾ ਜੁਰਮਾਨਾ

ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਜੇਲ ਪਰਤਿਆ ਤਾਂ ਜੇਲ ਸੁਰੱਖਿਆ ਮੁਲਾਜ਼ਮਾਂ ਨੇ ਹਵਾਲਾਤ ਵਿੱਚ ਬੰਦ ਪਰਮਿੰਦਰ ਸਿੰਘ ਦੀ ਸਰੀਰਕ ਤੌਰ ’ਤੇ ਤਲਾਸ਼ੀ ਲਈ। ਜਿਥੇ ਉਸ ਦੇ ਗੁਪਤ ਅੰਗ 'ਚੋਂ ਹਲਕੇ ਪੀਲੇ ਰੰਗ ਦਾ ਲਿਫਾਫਾ ਬਰਾਮਦ ਹੋਇਆ। ਜਿਸ ਵਿੱਚ 36.25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਹਾਇਕ ਸੁਪਰਡੈਂਟ ਜੇਲ੍ਹ ਸਤਪਾਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੁਲਜ਼ਮ ਹਾਵਾਲਾਤੀ ਪਰਮਿੰਦਰ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਜੇਲ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

(For more Punjabi news apart from Narcotics found in Havalati's private part in Kapurthala News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement