
ਨਸ਼ਾ ਤਸਕਰ ਹੀਰਾ ਸਿੰਘ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਘਰਿੰਡਾ ਦਾ ਦੱਸਿਆ ਜਾ ਰਿਹਾ ਹੈ ਵਸਨੀਕ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਇਕ ਨਸ਼ਾ ਤਸਕਰ ਕੋਲੋਂ 18 ਕਿਲੋ ਹੈਰੋਇਨ ਦੇ 12 ਪੈਕੇਟ ਨਸ਼ਾ ਬਰਾਮਦ ਕੀਤੇ ਹਨ। ਸੂਚਨਾ ਮੁਤਾਬਕ ਨਸ਼ਾ ਤਸਕਰ ਹੀਰਾ ਸਿੰਘ ਵਾਸੀ ਖਹਿਰੇ ਥਾਣਾ ਘਰਿੰਡਾ ਦਾ ਵਸਨੀਕ ਹੈ, ਜਿਸ ਪਾਸੋਂ ਕਰੋੜਾਂ ਰੁਪਏ ਦੀ ਹੈਰੋਇਨ ਫੜ ਕੇ ਇਕ ਵੱਡੇ ਨਸ਼ਾ ਤਸਕਰ ਦਾ ਲੱਕ ਤੋੜਿਆ ਹੈ।ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਆਈ ਸੀ।