
Punjab news: ਕਿਹਾ, ਬਦਨਾਮ ਕਰਨ ਲਈ ਬਣਾਈ ਗਈ ਜਾਂ ਗ਼ੈਰ ਪ੍ਰਮਾਣਿਤ ਵਿਵਾਦਤ ਸਮੱਗਰੀ ਸੋਸ਼ਲ ਮੀਡੀਆ ’ਤੇ ਅਪਲੋਡ ਨਾ ਕੀਤੀ ਜਾਵੇ
Ludhiana Court orders: ਲੁਧਿਆਣਾ ਦੀ ਇੱਕ ਅਦਾਲਤ ਨੇ ਫ਼ੇਸਬੁੱਕ, ਯੂਟਿਊਬ ਅਤੇ ਐਕਸ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇੱਕ ਵਿਵਾਦਪੂਰਨ ਆਡੀਓ ਕਲਿੱਪ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ ਜਿਸ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਇੱਕ ਔਰਤ ਨੂੰ ਸੈਕਸ ਦੀ ਪੇਸ਼ਕਸ਼ ਕਰਨ ਦੀ ਕਥਿਤ ਗੱਲਬਾਤ ਹੈ। ਇਹ ਹੁਕਮ 7 ਅਪ੍ਰੈਲ ਨੂੰ ਜੁਡੀਸ਼ੀਅਲ ਮੈਜਿਸਟਰੇਟ ਵਿਭਾ ਰਾਣਾ ਦੀ ਅਦਾਲਤ ਨੇ ਦਿਤਾ ਅਤੇ ਬੁੱਧਵਾਰ ਨੂੰ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਕੀਤਾ ਗਿਆ ਸੀ।
ਅਦਾਲਤ ਨੇ ਹੁਕਮ ਦਿੱਤਾ ਕਿ ਕੋਈ ਵੀ ਵਿਅਕਤੀ, ਸਮੂਹ, ਪੇਜ, ਹੈਂਡਲਰ ਜਾਂ ਡਿਜੀਟਲ ਇਕਾਈ ਵਿਵਾਦਿਤ ਸਮੱਗਰੀ ਜਾਂ ਉਸੇ ਵਿਅਕਤੀ ਜਾਂ ਇਕਾਈ ਨਾਲ ਸਬੰਧਤ ਸਮਾਨ ਪ੍ਰਕਿਰਤੀ ਦੀ ਕੋਈ ਵੀ ਸਮੱਗਰੀ ਪੋਸਟ, ਰਿਪੋਸਟ, ਟੈਗ, ਅਪਲੋਡ ਜਾਂ ਪ੍ਰਸਾਰਿਤ ਨਹੀਂ ਕਰੇਗੀ, ਜੇਕਰ ਇਹ ਗ਼ੈਰ-ਪ੍ਰਮਾਣਿਤ, ਮਨਘੜਤ ਹੈ ਜਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ, ਖ਼ਾਸ ਕਰ ਕੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਮਾਣ-ਸਨਮਾਨ ਨੂੰ ਨੁਕਸਾਨ ਪਹੁੰਚਾਉਣ, ਬਦਨਾਮ ਕਰਨ ਦੇ ਇਰਾਦੇ ਨਾਲ ਬਣਾਈ ਗਈ ਹੈ।
ਅਦਾਲਤ ਨੇ ਇਹ ਸਿੱਟਾ ਕੱਢਿਆ ਕਿ ਸਮੱਗਰੀ ਨੂੰ ‘‘ਗੁੰਮਰਾਹ ਕਰਨ ਦੇ ਇਰਾਦੇ ਨਾਲ ਡਿਜੀਟਲ ਤੌਰ ’ਤੇ ਹੇਰਾਫੇਰੀ ਕੀਤੀ ਗਈ ਸੀ।’’ ਅਦਾਲਤ ਨੇ ਇਹ ਹੁਕਮ ਸਮਾਜਿਕ ਕਾਰਕੁਨ ਦਵਿੰਦਰ ਸਿੰਘ ਕਾਲੜਾ ਵੱਲੋਂ ਦਾਇਰ ਅਰਜ਼ੀ ’ਤੇ ਦਿੱਤਾ। ਇਸ ਤੋਂ ਇਲਾਵਾ, ਅਦਾਲਤ ਨੇ ਰਜਿਸਟਰਡ ਜਾਂ ਗ਼ੈਰ-ਰਜਿਸਟਰਡ ਡਿਜੀਟਲ ਨਿਊਜ਼ ਪ੍ਰਕਾਸ਼ਕਾਂ, ਵੈੱਬ-ਅਧਾਰਿਤ ਪੋਰਟਲ ਜਾਂ ਮੋਬਾਈਲ ਐਪਲੀਕੇਸ਼ਨ ਸਮੇਤ ਸੁਤੰਤਰ ਡਿਜੀਟਲ ਨਿਊਜ਼ ਪਲੇਟਫਾਰਮਾਂ ਨੂੰ ਅਜਿਹੀ ਸਮੱਗਰੀ ਨੂੰ ਤੁਰੰਤ ਹਟਾਉਣ ਦਾ ਆਦੇਸ਼ ਦਿਤਾ। ਸੁਣਵਾਈ ਦੌਰਾਨ, ਅਦਾਲਤ ਨੇ ਕਿਹਾ, ‘‘ਇਸ ਅਦਾਲਤ ਨੇ ਬਿਨੈਕਾਰ ਦੇ ਵਿਦਵਾਨ ਵਕੀਲ ਦੁਆਰਾ ਦਿੱਤੀਆਂ ਗਈਆਂ ਦਲੀਲਾਂ ’ਤੇ ਧਿਆਨ ਨਾਲ ਵਿਚਾਰ ਕੀਤਾ ਹੈ ਅਤੇ ਪਾਇਆ ਹੈ ਕਿ ਉਹ ਮੌਜੂਦਾ ਕੇਸ ਦੇ ਤੱਥਾਂ ਦੇਆਧਾਰ ’ਤੇ ਪੁਖ਼ਤਾ ਅਤੇ ਠੋਸ ਹਨ।’’
(For more news apart from Ludhiana Court Latest News, stay tuned to Rozana Spokesman)