Mohali News : ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਜ਼-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋ ਦੋਸ਼ੀ ਗ੍ਰਿਫ਼ਤਾਰ

By : BALJINDERK

Published : Apr 10, 2025, 5:31 pm IST
Updated : Apr 10, 2025, 5:31 pm IST
SHARE ARTICLE
ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਜ਼-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋ ਦੋਸ਼ੀ ਗ੍ਰਿਫ਼ਤਾਰ
ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਜ਼-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋ ਦੋਸ਼ੀ ਗ੍ਰਿਫ਼ਤਾਰ

Mohali News : ਗ੍ਰਿਫ਼ਤਾਰ ਦੋ ਲੁਟੇਰਿਆਂ ਪਾਸੋਂ ਨਜਾਇਜ਼ ਹਥਿਆਰ .32 ਬੋਰ ਪਿਸਟਲ ਸਮੇਤ 05 ਰੌਂਦ ਜ਼ਿੰਦਾ ਬ੍ਰਾਮਦ 

Mohali News in Punjabi : ਜ਼ਿਲ੍ਹਾ ਪੁਲਿਸ ਮੋਹਾਲੀ ਨੇ ਪਿਛਲੇ ਸਾਲ ਜੂਨ ਮਹੀਨੇ ’ਚ ਫੇਜ਼-10 ਮੋਹਾਲ਼ੀ ਵਿਖੇ ਜਿਊਲਰੀ ਸਾਪ ਜੀ.ਕੇ. ਜਿਊਲਰਜ਼ ਵਿਖੇ 2 ਨਾ-ਮਾਲੂਮ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ 2 ਲੁਟੇਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਹਨਾਂ ਪਾਸੋਂ ਨਾਜਾਇਜ਼ ਹਥਿਆਰ, 32 ਬੋਰ ਪਿਸਟਲ ਸਮੇਤ 5 ਰੌਂਦ ਜਿੰਦਾ ਬਰਾਮਦ ਕਰਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। 

ਐੱਸ ਐੱਸ ਪੀ ਦੀਪਕ ਪਾਰੀਕ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਤਲਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਮੋਹਾਲੀ ਐਟ ਖਰੜ ਟੀਮ ਵੱਲੋਂ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਲਗਾਤਾਰ ਕੀਤੀ ਜਾ ਰਹੀ ਮੇਹਨਤ ਨੂੰ ਮਿਤੀ 1 ਅਪ੍ਰੈਲ 2025 ਨੂੰ ਦੋਸ਼ੀਆਂ ਅਮੀਰ ਖਾਨ ਉਰਫ਼ ਅਲੀ ਪੁੱਤਰ ਇਸਲਾਮ ਅਲੀ ਵਾਸੀ ਨੇੜੇ ਮਸਜਿਦ ਪਿੰਡ ਛਛਰੌਲੀ ਜ਼ਿਲ੍ਹਾ ਯਮੁਨਾ ਨਗਰ, ਹਰਿਆਣਾ ਹਾਲ ਵਾਸੀ ਮਕਾਨ ਨੰ: 3037B, LIG ਕਲੋਨੀ, ਸੈਕਟਰ-52, ਚੰਡੀਗੜ੍ਹ (27 ਸਾਲ) ਅਤੇ ਸਾਗਰ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸਿਆਲਬਾ ਮਾਜਰੀ, ਥਾਣਾ ਮਾਜਰੀ ਜ਼ਿਲ੍ਹਾ ਮੋਹਾਲੀ ਹਾਲ ਵਾਸੀ ਮਕਾਨ ਨੰ: 1310, ਨੇੜੇ ਬਾਲਮੀਕ ਮੰਦਰ ਪਿੰਡ ਬੁੜੈਲ, ਸੈਕਟਰ-45, ਚੰਡੀਗੜ (22 ਸਾਲ) ਦੀ ਗ੍ਰਿਫਤਾਰੀ ਨਾਲ ਸਫ਼ਲਤਾ ਮਿਲੀ। 

ਉਨ੍ਹਾਂ ਦੱਸਿਆ ਕਿ ਮਿਤੀ 27-06-2024 ਨੂੰ ਕੁਨਾਲ ਸਿੰਘ ਰੰਗੀ ਪੁੱਤਰ ਨਾਹਰ ਸਿੰਘ ਰੰਗੀ ਵਾਸੀ ਮਕਾਨ ਨੰ: 05, ਐਰੋਸਿਟੀ, ਬਲਾਕ-ਏ, ਸੈਕਟਰ-66ਏ, ਮੋਹਾਲ਼ੀ ਦੇ ਬਿਆਨਾਂ ਦੇ ਅਧਾਰ ’ਤੇ 2 ਨਾ-ਮਾਲੂਮ ਵਿਅਕਤੀਆਂ ਦੇ ਵਿਰੁਧ ਮੁਕੱਦਮਾ ਥਾਣਾ ਫੇਜ਼-11 ਮੋਹਾਲ਼ੀ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੀ ਫੇਜ਼-10 ਮੋਹਾਲ਼ੀ ਦੀ ਬੂਥ ਮਾਰਕੀਟ ’ਚ ਜੀ.ਕੇ. ਜਿਊਲਰਜ ਦੇ ਨਾਮ ਤੋਂ ਸੁਨਿਆਰ ਦੀ ਦੁਕਾਨ ਹੈ। ਮਿਤੀ 27-06-2024 ਨੂੰ ਉਹ ਆਪਣੇ ਨਿੱਜੀ ਕੰਮ ਲਈ ਮਾਰਕੀਟ ’ਚ ਗਿਆ ਹੋਇਆ ਸੀ ਅਤੇ ਉਸਦੀ ਮਾਤਾ ਗੀਤਾਂਜਲੀ ਦੁਕਾਨ ’ਚ ਇਕੱਲੀ ਸੀ ਤਾਂ ਵਕਤ ਕ੍ਰੀਬ 03:40 PM ਦਾ ਹੋਵੇਗਾ ਕਿ ਦੁਕਾਨ ਅੰਦਰ ਇੱਕ-ਦਮ ਦੋ ਨੌਜਵਾਨ ਦਾਖ਼ਲ ਹੋਏ, ਜੋ ਸਿਰ ਤੋਂ ਮੋਨੇ ਸਨ ਅਤੇ ਦੋਨਾਂ ਨੇ ਕੈਪ ਪਹਿਨੀਆਂ ਹੋਈਆਂ ਸਨ, ਜਿਨਾਂ ’ਚ ਇੱਕ ਵਿਅਕਤੀ ਨੇ ਮਾਸਕ ਲਗਾਇਆ ਹੋਇਆ ਸੀ ਅਤੇ ਦੂਸਰੇ ਵਿਅਕਤੀ ਦੇ ਦਾੜੀ ਸੀ ਜੋ ਜਾਅਲੀ ਜਾਪਦੀ ਸੀ। ਜਿਸਨੇ ਆਪਣੇ ਡੱਬ ’ਚੋਂ ਪਿਸਟਲ ਕੱਢਕੇ ਉਸਦੀ ਮਾਤਾ ਨੂੰ ਦਿਖਾਇਆ, ਜਿਸਤੇ ਉਸਦੀ ਮਾਤਾ ਡਰਕੇ ਬੈਠ ਗਈ ਤਾਂ ਇਹਨਾਂ ਵਿਅਕਤੀਆਂ ’ਚੋਂ ਇੱਕ ਨੇ ਸ਼ੀਸ਼ੇ ’ਚ ਪਏ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਮੌਕਾ ’ਤੇ ਆਪਣੀ ਐਕਟਿਵਾ ਛੱਡਕੇ ਫ਼ਰਾਰ ਹੋ ਗਏ ਸਨ। 

ਉਨ੍ਹਾਂ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਪਾਸੋਂ ਇਕ ਪਿਸਟਲ .32 ਬੋਰ ਦੇਸੀ ਸਮੇਤ 5 ਰੌਂਦ ਜਿੰਦਾ, 3 ਚੈਨ ਅਤੇ 02 ਕੜੇ ਆਰਟੀਫੀਸ਼ੀਅਲ/ਨਕਲੀ ਸੋਨਾ, ਵਾਰਦਾਤ ਵਿੱਚ ਦੋਸ਼ੀ ਸਾਗਰ ਦੀ ਪਹਿਲੀ ਟੀ-ਸ਼ਰਟ (ਜਿਸ ਤੇ Gangster ਲਿਖਿਆ ਹੈ) ਬਰਾਮਦ ਹੋਏ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਦੋਸ਼ੀ Scissor man ਨਾਮ ਦਾ ਸੈਲੂਨ ਫੇਜ਼-11 ਮੋਹਾਲੀ ਵਿਖੇ ਚਲਾਉਂਦੇ ਹਨ। ਦੋਸ਼ੀ ਅਮੀਰ ਖਾਨ ਉਰਫ਼ ਅਲੀ ਫੇਜ਼-10 ਮੋਹਾਲ਼ੀ ਦੀ ਮਾਰਕੀਟ ’ਚ ਆਉਂਦਾ ਜਾਂਦਾ ਰਹਿੰਦਾ ਸੀ। ਜਿਸਨੇ ਕਈ ਵਾਰ ਦੇਖਿਆ ਸੀ ਕਿ ਜਿਊਲਰ ਸ਼ਾਪ ’ਚ ਇਕੱਲੀ ਔਰਤ ਬੈਠੀ ਹੁੰਦੀ ਹੈ। ਜਿਸ ’ਤੇ ਉਸਨੇ ਆਪਣੇ ਸਾਥੀ ਦੋਸ਼ੀ ਸਾਗਰ ਨਾਲ਼ ਮਿਲਕੇ ਜਿਊਲਰ ਦੁਕਾਨ ’ਚ ਲੁੱਟ ਕਰਨ ਦਾ ਪਲਾਨ ਬਣਾਇਆ ਸੀ।

ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਐਕਟਿਵਾ ਚੋਰੀ ਕੀਤਾ ਸੀ ਅਤੇ ਦੋਸ਼ੀ ਅਮੀਰ ਖਾਨ ਨੇ ਯੂ.ਪੀ. ਤੋਂ ਖ਼ੁਦ ਜਾ ਕੇ ਨਾਜਾਇਜ ਹਥਿਆਰ ਅਤੇ ਕਾਰਤੂਸ ਖਰੀਦਕੇ ਲਿਆਂਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਚੋਰੀ ਦੇ ਐਕਟਿਵਾ ’ਤੇ ਸਵਾਰ ਹੋ ਕੇ ਨਾਜਾਇਜ ਹਥਿਆਰ ਨਾਲ਼ ਲੈਸ ਹੋ ਕੇ ਡੁਪਲੀਕੇਟ ਦਾੜੀ ਅਤੇ ਮਾਸਕ ਪਹਿਨਕੇ ਗਏ ਸਨ। ਦੋਸ਼ੀਆਂ ਨੇ ਪੁੱਛਗਿੱਛ ਤੇ ਮੰਨਿਆ ਕਿ ਦੁਕਾਨ ’ਚੋਂ ਕਰੀਬ 350 ਗ੍ਰਾਮ ਗਹਿਣੇ ਲੁੱਟ ਕੀਤੇ ਸਨ, ਜੋ ਕਿ ਉਨ੍ਹਾਂ ਨੇ ਆਪਣੇ ਤੌਰ ’ਤੇ ਗਹਿਣੇ ਚੈੱਕ ਕੀਤੇ ਸਨ, ਜੋ ਉਨ੍ਹਾਂ ਨੂੰ ਆਰਟੀਫੀਸ਼ੀਅਲ ਜਾਪਦੇ ਸਨ। ਜਿਸ ਕਰ ਕੇ ਉਹਨਾਂ ਨੇ ਲੁੱਟ ਕੀਤੇ ਗਹਿਣਿਆਂ ਨੂੰ ਨੇੜੇ ਫੇਜ਼-9 ਗੰਦੇ ਨਾਲੇ ਵਿੱਚ ਲੁੱਟ ਕਰਨ ਤੋਂ ਕੁੱਝ ਦਿਨ ਬਾਅਦ ਸੁੱਟ ਦਿੱਤਾ ਸੀ। ਕੁੱਝ ਗਹਿਣੇ ਅਤੇ ਦੋਸ਼ੀ ਸਾਗਰ ਦੀ ਵਾਰਦਾਤ ਸਮੇਂ ਪਹਿਨੀ ਟੀ-ਸ਼ਰਟ ਰੰਗ ਕਾਲ਼ਾ ਜਿਸ ਤੇ Gangster ਲਿਖਿਆ ਹੋਇਆ ਸੀ, ਨੂੰ ਦੋਸ਼ੀ ਸਾਗਰ ਨੇ ਆਪਣੀ ਮਾਤਾ ਦੇ ਕਿਰਾਏ ਵਾਲ਼ੇ ਕਮਰਾ ਨੰ: 6 ਮੰਡੇਰ ਨਗਰ, ਖਰੜ ’ਚ ਲੁਕਾ ਛੁਪਾ ਕੇ ਰੱਖਿਆ ਸੀ, ਜੋ ਗਹਿਣੇ ਅਤੇ ਟੀ-ਸ਼ਰਟ ਬ੍ਰਾਮਦ ਕਰ ਲਈ ਹੈ।

(For more news apart from Mohali Police arrests accused in robbery jewellery shop GK Jewellers Phase-10 Mohali News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement