Rapist Bajinder News: ਬਲਾਤਕਾਰੀ ਬਜਿੰਦਰ ਦੇ ਸ਼ੋਅ 'ਚ ਐਂਕਰਿੰਗ ਕਰਨ ਵਾਲੇ ਰਿਟਾਇਰਡ ASI ਅਤੇ ਉਸ ਦੀ ਪਤਨੀ ਨੂੰ ਸਜ਼ਾ
Published : Apr 10, 2025, 11:55 am IST
Updated : Apr 10, 2025, 11:55 am IST
SHARE ARTICLE
Retired ASI and his wife sentenced for anchoring rapist Bajinder's show News
Retired ASI and his wife sentenced for anchoring rapist Bajinder's show News

Rapist Bajinder News: ਚੈੱਕ ਬਾਊਂਸ ਹੋਣ 'ਤੇ ਦੋਵਾਂ ਨੂੰ ਸੁਣਾਈ ਡੇਢ-ਡੇਢ ਸਾਲ ਦੀ ਸਜ਼ਾ, ਘਰ ਵੇਚਣ ਤੋਂ ਬਾਅਦ ਭੁਗਤਾਨ ਕਰਨ 'ਤੇ ਵੀ ਇਕਰਾਰਨਾਮੇ ਤੋਂ ਮੁੱਕਰੇ ਸਨ

ਕੁਝ ਦਿਨ ਪਹਿਲਾਂ ਮੋਹਾਲੀ ਦੀ ਸੀਬੀਆਈ ਦੀ ਅਦਾਲਤ ਨੇ ਬਲਾਤਕਾਰ ਦੇ ਦੋਸ਼ੀ ਪਾਖੰਡੀ ਬਜਿੰਦਰ ਨੂੰ ਤਾ ਉਮਰ ਦੀ ਸਜ਼ਾ ਸੁਣਾਈ ਸੀ ਤੇ ਉਹ ਪਟਿਆਲਾ ਦੀ ਜੇਲ ਵਿਚ ਬੰਦ ਹੈ।  ਹੁਣ ਇੰਝ ਲੱਗਦਾ ਹੈ ਕਿ ਜਿਵੇਂ ਉਸ ਦੇ ਕਰੀਬੀਆਂ ਦੀ ਕਿਸਮਤ ਮਾੜੀ ਹੋ ਗਈ ਹੈ। ਅੰਮ੍ਰਿਤਸਰ ਦੀ ਅਦਾਲਤ ਨੇ ਬਲਾਤਕਾਰੀ ਬਜਿੰਦਰ ਦੇ ਸ਼ੋਅ ਵਿਚ ਐਂਕਰਿੰਗ ਕਰਨ ਵਾਲੇ ਰਿਟਾਇਰਡ ਏਐਸਆਈ ਅਤੇ ਉਸ ਦੀ ਪਤਨੀ ਨੂੰ ਸਜ਼ਾ ਸੁਣਾਈ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਦੋਵਾਂ ਪਤੀ ਪਤਨੀ ਨੇ ਕਿਸੇ ਵਿਅਕਤੀ ਨਾਲ ਪਹਿਲਾਂ ਧੋਖਾਧੜੀ ਕੀਤੀ ਤੇ ਫਿਰ ਉਨ੍ਹਾਂ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ। ਅਦਲਾਤ ਨੇ ਹੁਣ ਇਸ ਮਾਮਲੇ ਵਿਚ ਦੋਵਾਂ ਨੂੰ ਡੇਢ-ਡੇਢ ਸਾਲ ਦੀ ਸਜ਼ਾ ਸੁਣਾਈ ਹੈ।

ਦਰਅਸਲ ਸੁਖਪਾਲ ਸਿੰਘ ਨਾਮ ਦੇ ਵਿਅਕਤੀ ਨੇ ਉਕਤ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਕੋਲੋਂ ਇਕ ਮਕਾਨ ਖ਼ਰੀਦਿਆ ਸੀ। ਜਿਸ ਦਾ ਉਸ ਨੇ ਭੁਗਤਾਨ ਵੀ ਕਰ ਦਿੱਤਾ ਸੀ ਪਰ ਭੁਗਤਾਨ ਤੋਂ ਬਾਅਦ ਸੁਖਪਾਲ ਸਿੰਘ ਨੇ  ਪਤੀ ਪਤਨੀ ਨੂੰ ਮਕਾਨ ਦਾ ਕਬਜ਼ਾ ਦੇਣ ਲਈ ਕਿਹਾ ਤਾਂ ਦੋਵੇਂ ਇਕਰਾਮਨਾਮੇ ਤੋਂ ਮੁੱਕਰ ਗਏ। ਇਸ ਤੋਂ ਬਾਅਦ ਸੁਖਪਾਲ ਸਿੰਘ ਨੇ ਆਪਣੇ ਕੀਤੇ ਭੁਗਤਾਨ ਨੂੰ ਵਾਪਸ ਦੇਣ ਲਈ ਦਬਾਅ ਪਾਇਆ ਤਾਂ ਉਨ੍ਹਾਂ ਨੇ ਉਸ ਨੂੰ 9.29 ਲੱਖ ਦਾ ਇੱਕ ਚੈੱਕ ਦਿੱਤਾ ਅਤੇ ਨਾਲ ਹੀ ਉਸ ਦੇ ਕਰੀਬੀ ਰਸ਼ਪਾਲ ਸਿੰਘ ਨੂੰ ਪੰਜ-ਪੰਜ ਲੱਖ ਰੁਪਏ ਤੇ ਦੋ ਚੈੱਕ ਦਿੱਤੇ। 

ਸੁਖਪਾਲ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਭਰਪਾਈ ਲਈ ਉਕਤ ਚੈੱਕ ਬੈਂਕ ਵਿੱਚ ਲਗਾਏ ਤਾਂ ਚੈੱਕ ਬਾਊਂਸ ਹੋ ਗਏ। ਇਸ ਤੋਂ ਬਾਅਦ ਸੁਖਪਾਲ ਸਿੰਘ ਨੇ ਅਦਾਲਤ ਦਾ ਰੁਖ਼ ਕੀਤਾ ਤੇ ਸੁਖਪਾਲ ਸਿੰਘ ਵਲੋਂ ਲਾਏ ਦੋਸ਼ਾਂ ਤੇ ਮੋਹਰ ਲਗਾਉਂਦਿਆਂ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਡੇਢ-ਡੇਢ ਸਾਲ ਦੀ ਸਜ਼ਾ ਸੁਣਾਈ ਗਈ ਹੈ 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement