
ਪੁਲਿਸ ਨੇ ਜਾਂਚ ਵਿੱਚ ਫੌਜੀ ਨੂੰ ਮੁਲਜ਼ਮ ਬਣਾਇਆ
ਫ਼ਰੀਦਕੋਟ: ਫਰੀਦਕੋਟ ਪੁਲਿਸ ਨੇ ਨਾਭਾ ਵਿਖੇ 77 ਆਰਮਡ ਰੈਜੀਮੈਂਟ ਵਿਚ ਤੈਨਾਤ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਤੂਤ ਦੇ ਨਿਰਵੈਰ ਸਿੰਘ ਨੂੰ ਜਾਂਚ ਦੇ ਬਾਅਦ ਨਾਮਜ਼ਦ ਕੀਤਾ ਹੈ। ਪਿਛਲੇ ਦਿਨੀਂ ਫਰੀਦਕੋਟ ਦੇ ਪਿੰਡ ਬੇਗੂਵਾਲਾ ਨਜ਼ਦੀਕ ਰਾਤ ਸਮੇਂ ਆਰਮੀ ਜਵਾਨਾਂ ਤੇ ਆਈ20 ਕਾਰ ਸਵਾਰ ਅਣਪਛਾਤੇ ਨੌਜਵਾਨ ਨੇ ਕੀਤੀ ਸੀ ਫਾਇਰਿੰਗ, ਜਾਂਦੇ ਹੋਏ ਗੰਨ ਪੁਆਇੰਟ ਤੇ ਆਰਮੀ ਜਵਾਨਾਂ ਦੀ ਗੱਡੀ ਦੀ ਚਾਬੀ ਵੀ ਨਾਲ ਲੈ ਗਿਆ ਸੀ।
ਦੱਸ ਦੇਈਏ ਕਿ ਤਾਬੜਤੋੜ ਫਾਇਰਿੰਗ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮੌਕੇ ਉਤੇ ਹੜਕੰਪ ਮਚ ਜਾਂਦਾ ਹੈ। ਸਕਾਰਪੀਓ ਗੱਡੀ ਵਿਚ ਸਵਾਰ ਲੋਕ ਆਰਮੀ ਜਵਾਨ ਉਤੇ ਫਾਇਰਿੰਗ ਕਰ ਦਿੰਦੇ ਹਨ।