Maharashtra News : ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ’ਚ  'ਵੈਸਾਖੀ' ਖਾਲਸਾ ਪੰਥ ਸਾਜਨਾ ਦਿਵਸ 13 ਤੇ 14 ਅਪ੍ਰੈਲ ਮਨਾਇਆ ਜਾਵੇਗਾ 

By : BALJINDERK

Published : Apr 10, 2025, 7:50 pm IST
Updated : Apr 10, 2025, 7:50 pm IST
SHARE ARTICLE
ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ
ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ

Maharashtra News : 14 ਅਪ੍ਰੈਲ ਨੂੰ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ ਅਤੇ ਵੈਸਾਖੀ ਮੱਹਲਾ ਹੋਵੇਗਾ

Maharashtra News in Punjabi : ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ 'ਵੈਸਾਖੀ' ਖਾਲਸਾ ਪੰਥ ਸਾਜਨਾ ਦਿਵਸ ਨਮਿਤ ਮਿਤੀ 13 ਅਤੇ 14 ਅਪ੍ਰੈਲ ਨੂੰ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ ਅਤੇ ਵੈਸਾਖੀ ਮੱਹਲਾ ਹੋਵੇਗਾ। ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਲਚਨਗਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਪੰਥ ਸਾਜਨਾ ਦਿਵਸ 13 ਅਪ੍ਰੈਲ ਨੂੰ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕਰ ਕੇ ਸ਼ਰਧਾਲੂਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ ਅਤੇ ਨਾਲ ਹੀ 'ਵੈਸਾਖੀ' ਪੁਰਬ ਦੇ ਖੁਸ਼ੀ ’ਚ ਧਾਰਮਿਕ ਰਵਾਇਤਾਂ ਅਨੁਸਾਰ ਹੋਰ ਧਾਰਮਿਕ ਰਸਮਾਂ ਕੀਤੀਆਂ ਜਾਣਗੀਆਂ। ਰਾਤ 8:30 ਵਜੇ ਤੋਂ 12:30 ਵਜੇ ਤੱਕ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਅਤੇ ਦਸ਼ਮੇਸ਼ ਹਜ਼ੂਰੀ ਸੇਵਾ ਸੁਸਾਇਟੀ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ 15 ਵਾਂ ਮਹਾਨ ਕੀਰਤਨ ਦਰਬਾਰ ਹੋਵੇਗਾ। ਜਿਸ ’ਚ ਪੰਥ ਪ੍ਰਸਿੱਧ ਰਾਗੀ ਭਾਈ ਸੁਖਪ੍ਰੀਤ ਸਿੰਘ ਜੀ ਅਤੇ ਭਾਈ ਗੁਰਬਚਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਇਹ ਅੰਮ੍ਰਿਤਮਈ ਗੁਰਬਾਣੀ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।

14 ਅਪ੍ਰੈਲ 2025 ਨੂੰ ਤਖਤ ਸਾਹਿਬ ਵਿਖੇ ਪਰੰਪਰਾਗਤ ਚਲੀ ਆ ਰਹੀ ਮਰਿਆਦਾ ਅਨੁਸਾਰ ਸਾਰੀ ਹੀ ਰਸਮਾਂ ਹੋਣ ਤੋਂ ਬਾਅਦ ਸ਼ਾਮ 4 ਵਜੇ ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ’ਚ ਅਰਦਾਸ ਕਰ ਕੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂਹ ਮਾਨਯੋਗ ਪੰਜ ਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਮਹੱਲਾ ਨਿਕਲੇਗਾ।  ਜਿਸ ’ਚ ਕੀਰਤਨ, ਪ੍ਰਵਚਨ, ਨਾਮ ਸਿਮਰਨ ਕਰਦੇ ਹੋਏ ਪੂਰੇ ਜਾਹੋ-ਜਲਾਲ ਨਾਲ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਹੱਲਾ ਬੋਲ ਚੌਂਕ (ਫਾਰੇਸਟ ਆਫਿਸ) ਪਾਸ ਪੁੱਜਕੇ ਹੱਲਾ ਖੇਡਿਆ ਜਾਵੇਗਾ। ਹੱਲੇ ਤੋਂ ਬਾਅਦ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਪੁੱਜ ਕੇ ਕੁਝ ਦੇਰ ਵਿਸ਼ਰਾਮ ਕਰ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜੇਗਾ। ਉਥੇ ਧਾਰਮਿਕ ਰਸਮਾਂ ਅਦਾ ਹੋਣ ਤੋਂ ਬਾਅਦ ਰਾਤ 10 ਤੋਂ 10:30 ਵਜੇ ਤੱਕ ਤਖਤ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ।

ਸਮੂਹ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ 'ਵੈਸਾਖੀ' ਖਾਲਸਾ ਪੰਥ ਸਾਜਨਾ ਦਿਵਸ ਦੇ ਸਮੁੰਹ ਸਮਾਗਮਾਂ ਵਿੱਚ ਹਾਜਰੀਆਂ ਭਰ ਕਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

(For more news apart from 'Vaisakhi', creation Khalsa Panth, celebrated on 13th and 14th April Takht Sachkhand Sri Hazur Abichalnagar Sahib News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement