
ਮੋਗਾ ਪੈਰੀਫੇਰੀ ਪੰਪ ਐਸ਼ੋਸ਼ੀਏਸ਼ਨ ਨੇ ਡੀਲਰਾਂ ਵੱਲੋਂ ਤੇਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਦਿਆ
ਮੋਗਾ : ਮੋਗਾ ਪੈਰੀਫੇਰੀ ਪੰਪ ਐਸ਼ੋਸ਼ੀਏਸ਼ਨ ਨੇ ਡੀਲਰਾਂ ਵੱਲੋਂ ਤੇਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਦਿਆ ਅੱਜ ਜਿਲ੍ਹੇ ਦੇ ਸਮੂਹ ਪੈਟਰੋਲ ਪੰਪ ਮਾਲਕ ਆਪਣੇ ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਸ਼ਾਮੀ 6 ਵਜੇ ਤੱਕ ਰੋਸ ਵਜੋਂ ਬੰਦ ਰੱਖੇ।
ਇਸ ਸਬੰਧੀ ਪੈਟਰੋਲ ਪੰਪ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਕਾਕਾ ਬਲਖੰਡੀ ਨੇ ਜਾਣਕਾਰੀ ਦਿੰਿਦਆ ਦੱਸਿਆ ਕਿ ਪੈਟਰੋਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਐਚ.ਪੀ.ਸੀ.ਐਲ, ਬੀ.ਸੀ.ਪੀ.ਐਲ, ਆਈ.ਓ.ਸੀ.ਐਲ ਪਿਛਲੇ ਲੰਬੇ ਸਮੇਂ ਤੋਂ ਪੈਟਰੋਲ ਪੰਪ ਡੀਲਰਾਂ ਨਾਲ ਆਪਣੀਆਂ ਮਨਮਾਨਿਆਂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਹੁੰਦੀਆਂ ਮਨਮਾਨੀਆਂ ਕਦੇ ਵੀ ਦੂਰ ਨਹੀ ਹੋਈਆਂ। ਜਿਸ ਲਈ ਉਨ੍ਹਾਂ ਨੂੰ ਰੋਸ ਪ੍ਰਦਰਸਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦਸਿਆ ਕਿ ਬਾਜਾਰ 'ਚ ਮੋਬਿਲਆਇਲ ਸਸਤਾ ਮੁਹੱਈਆ ਕਰਵਾਉਣ ਨਾਲ ਪਟਰੌਲ ਪੰਪਾਂ ਤੋਂ ਕੋਈ ਵੀ ਗਾਹਕ ਮੋਬਿਲਆਇਲ ਖਰੀਦਣ ਨੂੰ ਤਿਆਰ ਨਹੀ ਹੋ ਰਿਹਾ ਅਤੇ ਉਲਟਾ ਕੰਪਨੀਆਂ ਉਨ੍ਹਾਂ ਨੂੰ ਮਹਿੰਗੇ ਭਾਅ ਜਬਰੀ ਮੋਬਿਲਆਇਲ ਵੇਚਣ ਲਈ ਮਜਬੂਰ ਕਰ ਰਹੀਆ ਹਨ।
Petrolpump closed
ਆਗੂਆਂ ਨੇ ਇਹ ਵੀ ਕਿਹਾ ਹੈ ਕਿ ਐਕਸਪਲੋਸਿਵ ਸਰਟੀਫ਼ੀਕੇਟ ਜੋ ਕਿ ਕੰਪਨੀਆਂ ਨੇ ਹੀ ਉਨ੍ਹਾਂ ਨੂੰ ਜਾਰੀ ਕਰਨੇ ਹੁੰਦੇ ਹਨ ਪਰ ਉਨ੍ਹਾਂ ਦੀ ਪ੍ਰਕਿਰਿਆ ਕੰਪਨੀਆਂ ਵਲੋਂ ਏਨੀ ਕੁ ਲੰਮੀ ਕਰ ਦਿਤੀ ਜਾਂਦੀ ਹੈ ਕਿ ਸਬੰਧਤ ਵਿਭਾਗ ਜਦ ਉਨ੍ਹਾਂ ਤੋਂ ਐਕਸਪਲੋਸਿਵ ਲਾਇਸੰਸ ਦੀ ਮੰਗ ਕਰਦੀਆਂ ਹਨ ਤਾਂ ਉਨ੍ਹਾਂ ਕੋਲ ਉਹ ਲਾਈਸੰਸ ਮੌਜੂਦ ਨਾ ਹੋਣ ਕਰ ਕੇ ਪਟਰੌਲ ਪੰਪ ਮਾਲਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਹੀ ਨਹੀਂ ਕਰਨਾ ਪੈਂਦਾ ਸਗੋਂ ਸਬਧਿਤ ਵਿਭਾਗਾਂ ਨੂੰ ਵੀ ਜੁਰਮਾਨੇ ਦੇ ਰੂਪ 'ਚ ਪੈਸੇ ਦੇਣ ਪੈਦੇ ਹਨ। ਉਨ੍ਹਾਂ ਕਿਹਾ ਕਿ ਹੜਤਾਲ ਕਰਨਾ ਉਹਨਾਂ ਦਾ ਸ਼ੌਕ ਨਹੀ ਸਗੋਂ ਉਹਨਾਂ ਦੀ ਮਜਬੂਰੀ ਹੈ ਜਿਸ ਦੇ ਚਲਦਿਆਂ ਜਿਲ੍ਹੇ ਦੇ ਪੈਟਰੋਲ ਪੰਪ ਬੰਦ ਰੱਖੇ ਗਏ। ਇਸ ਮੌਕੇ ਸੁਮਿਤ ਚਾਵਲਾ, ਰਾਜੀਵ ਮਿੱਤਲ, ਡਿੰਪੀ ਖੇਖਰ, ਅਜੇਪਾਲ, ਹਰਮੀਤ ਸਿੱਧੂ, ਜਸਵਿੰਦਰ ਸਿੰਘ ਧਰਮਕੋਟ, ਨਿਤਿਨ ਗੁਪਤਾ, ਸੁਰਿੰਦਰ ਸਿੰਘ ਭਾਈ, ਬਲਜੀਤ ਕਾਲੀਆ ਆਦਿ ਹਾਜ਼ਰ ਸਨ।