ਬਾਜ਼ਾਰ ਵਿਚ ਵਿਕ ਰਹੀਆਂ ਹਨ ਪਲਾਸਟਿਕ ਤੋਂ ਬਣੀਆਂ ਖਾਣ ਵਾਲੀਆਂ ਵਸਤਾਂ
Published : May 10, 2018, 7:19 am IST
Updated : May 10, 2018, 7:19 am IST
SHARE ARTICLE
Rice
Rice

ਜਿਥੇ ਭਾਰਤ ਦੇਸ਼ ਆਜ਼ਾਦੀ ਦੇ 70 ਬੀਤ ਜਾਣ ਅਤੇ ਵਿਦੇਸ਼ਾਂ ਦੀ ਤਰਜ 'ਤੇ ਚੱਲਣ ਦੀਆਂ ਉਮੀਦਾਂ ਲਾਈ ਬੈਠੇ ਪੰਜਾਬ ਨੂੰ ਕੈਲੇ ਫ਼ੋਰਨੀਆ ਬਣਾਉੇਣਾ ਹੋਰ ਕਈ ਪ੍ਰਕਾਰ ਦੇ ਅਪਣੇ...

ਹਰੀਕੇ ਪੱਤਣ/ਸਰਹਾਲੀ ਕਲਾਂ: ਜਿਥੇ ਭਾਰਤ ਦੇਸ਼ ਆਜ਼ਾਦੀ ਦੇ 70 ਬੀਤ ਜਾਣ ਅਤੇ ਵਿਦੇਸ਼ਾਂ ਦੀ ਤਰਜ 'ਤੇ ਚੱਲਣ ਦੀਆਂ ਉਮੀਦਾਂ ਲਾਈ ਬੈਠੇ ਪੰਜਾਬ ਨੂੰ ਕੈਲੇ ਫ਼ੋਰਨੀਆ ਬਣਾਉੇਣਾ ਹੋਰ ਕਈ ਪ੍ਰਕਾਰ ਦੇ ਅਪਣੇ ਦੇਸ਼ ਲਈ ਸੁਪਨੇ ਸਜਾਈ ਬੈਠੇ ਹਨ। ਪਰ ਕੀ ਕਦੀ ਇਨ੍ਹਾਂ ਸਰਕਾਰਾਂ ਜਾਂ ਪ੍ਰਸ਼ਾਸਨ ਨੇ ਵੇਖਿਆ ਹੈ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ ਪਿਛਲੇ ਸਮੇਂ ਵਿਚ ਇਕ ਵੀਡਿਉ ਵਾਇਰਲ ਹੋਈ ਜਿਸ ਵਿਚ ਪਲਾਸਟਿਕ ਦੇ ਬਣਦੇ ਚੌਲ ਅਤੇ ਦਾਲਾਂ, ਗੁਰਦੁਆਰਿਆਂ ਵਿਚ ਪ੍ਰਸ਼ਾਦ ਵਜੋਂ ਵਰਤੀਆਂ ਜਾਂਦੀਆਂ ਖਿੱਲਾਂ ਆਦਿ ਵਸਤਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਤੋਂ ਤਿਆਰ ਹੁੰਦੀਆਂ ਵਿਖਾਈਆਂ ਗਈਆਂ। ਜਿਸ ਸਬੰਧੀ ਮਾਰਕੀਟ ਵਿਚ ਜਾ ਕੇ ਪਤਾ ਕੀਤਾ ਕੀ ਆਖਰ ਸੱਚ ਕੀ ਹੈ? 
ਦੁਕਾਨਦਾਰਾਂ ਨੇ ਦਸਿਆ ਕਿ ਗਰੀਬ ਲੋਕ ਮਹਿੰਗਾਈ ਕਾਰਨ ਇਹ ਪਲਾਸਟਿਕ ਦੀਆ ਬਣੀਆਂ ਵਸਤਾਂ ਖਾਣ ਨੂੰ ਮਜਬੂਰ ਹਨ। ਕਿÀੁਂਕਿ ਗ਼ਰੀਬ ਲੋਕ ਦੋ ਵਕਤ ਦੀ ਰੋਟੀ ਖਾਣ ਤੋ ਵੀ ਆਤਰ ਹਨ ।

RiceRice

ਅਤੇ ਸਰਕਾਰਾ ਬੁਲਟ ਪਰੁਫ ਟਰੇਨਾ ਚਲਾਉਣ,ਅਤੇ ਪੰਜਾਬ ਨੂੰ ਕੈਲੇਫੋਨੀਆ ਬਣਾਉਣ ਦੀਆ ਗੱਲਾ ਕਰਦੀਆ ਹਨ ਕੀ ਸਰਕਾਰ ਜਾਂ ਪ੍ਰਸ਼ਾਸ਼ਨ ਨੂੰ ਇਸ ਬਾਰੇ ਖਬਰ ਨਹੀ ਸ਼ਰੇਆਮ ਆਮ ਲੋਕਾ ਦੀਆ ਬਿਮਾਰੀਆ ਦਾ ਕਾਰਨ ਬਣ ਕੇ ਲੋਕਾ ਦੀ ਮੌਤ ਦਾ ਕਾਰਨ ਇਹ ਨਕਲੀ ਚੀਜਾ ਬਣ ਰਹੀਆ ਹਨ। ਇਥੇ ਬੱਸ ਨਹੀਂ ਹੁਣ ਅੱਗੇ ਤਿਉਹਾਰਾ ਦਾ ਮੌਸਮ ਆ ਰਿਹਾ ਹੈ ਬਜਾਰ ਵਿਚ ਨਕਲੀ ਮਠਿਆਈਆ,ਪਨੀਰ,ਦੁੱਧ ਸ਼ਰੇਆਮ ਵਿਕ ਰਿਹਾ ਹੈ ਕੀ ਇਹਨਾ ਨੂੰ ਰੋਕਣ ਵਾਲਾ ਕੋਈ ਨਹੀਂ। ਪੰਜਾਬ ਦੇ ਲੋਕ ਪਹਿਲਾ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ।ਕਿਸਾਨ ਖੁਦਕੁਸ਼ੀਆ ਕਰ ਰਹੇ ਹਨ। ਕੁੱਝ ਬਿਮਾਰੀਆ ਦੇ ਇਲਾਜ ਪੱਖੋ ਮਰ ਰਹੇ ਹਨ ਅਤੇ ਮੁਕਾਬਲਾ ਅਸੀਂ ਅਮਰੀਕਾ ਦਾ ਕਰਨ ਦੀਆ ਗੱਲਾ ਕਰਦੇ ਆ ਤਾਂ ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਚੀਜ਼ਾਂ ਨੂੰ ਰੋਕਣ ਦੀ ਤਾਕਿ ਲੋਕਾ ਦੀ ਸਿਹਤ ਨਾਲ ਖਿਲਵਾੜ ਕਰਨ ਤੋ ਰੋਕਿਆ ਜਾਵੇ।ਕਿਉਕਿ ਪਲਾਸਟਿਕ ਦੀਆ ਵਸਤਾ ਖਾ ਕੇ ਆਖਰ ਕਿੰਨੀ ਜਿੰਦਗੀ ਜੀ ਸਕਣਗੇ ਲੋਕ ਅਤੇ ਦੂਸਰੇ ਪਾਸੇ ਕੀ ਇਹ ਨਕਲੀ ਫੁੱਲੀਆ ਦਾ ਪ੍ਰਸ਼ਾਦ ਗੁਰੁ ਘਰ ਵਿਚ ਲਿਜਾਣ ਵਾਲਿਆ ਦੀ ਸ਼ਰਦਾ ਭਾਵਨਾ ਨੂੰ ਠੇਸ ਨਹੀ ਪਹੁੰਚਦੀ ਹੈ ।
05 ਟੀ.ਆਰ.ਐਨ 03

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement