
ਵਾਈਸ ਚਾਂਸਲਰ ਦਫ਼ਤਰ ਬਾਹਰ ਦਿਤਾ ਧਰਨਾ
ਪਟਿਆਲਾ/ਬਹਾਦਰਗੜ੍ਹ, ਪੰਜਾਬੀ ਯੂਨੀਵਰਸਟੀ ਦੇ ਵਿੱਤੀ ਹਾਲਾਤਾਂ ਦੀ ਮਾਰ ਖਿਡਾਰੀਆਂ ਨੂੰ ਝੱਲਣੀ ਪੈ ਰਹੀ ਹੈ। ਅਪਣੇ ਦੇਸ਼ ਅਤੇ ਯੂਨੀਵਰਸਟੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਉਣ ਵਾਲੇ ਖਿਡਾਰੀਅ ਨੂੰ ਅੱਜ ਰੋਟੀ ਦੇ ਵੀ ਲਾਲੇ ਪਏ ਹੋਏ ਹਨ। ਜਿਸ ਤੋਂ ਦੁਖੀ ਹੋ ਕੇ ਅੱਜ ਖਿਡਾਰੀਆਂ ਵਲੋ ਵਿਦਿਆਰਥੀ ਜਥੇਬੰਦੀ ਸੈਪ ਦੀ ਅਗਵਾਈ ਵਿਚ ਆਪਣੀਆ ਮੰਗਾ ਨੂੰ ਲੈ ਕੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਜ਼ੋਰਦਾਰ ਧਰਨਾ ਦਿਤਾ।ਇਸ ਮੌਕੇ ਸੈਪ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਵਿਕਾਸ ਕੰਬੋਜ, ਲਵਪ੍ਰੀਤ ਸਿੰਘ ਸੰਧੂ, ਜਤਿਨ, ਪਰਭ ਚਹਿਲ, ਹਰਸ਼ਪ੍ਰੀਤ ਕੌਰ, ਮਨਦੀਪ ਕੌਰ, ਭੁਪਿੰਦਰ ਕੌਰ ਅਤੇ ਸਮੂਹ ਖਿਡਾਰੀਆ ਨੇ ਦਸਿਆ ਕਿ ਯੂਨੀਵਰਸਿਟੀ ਵਲੋ ਸਪੋਰਟਸ ਵਿਭਾਗ ਦਾ ਪਿਛਲੇ 3 ਸਾਲਾਂ ਤੋਂ ਸਾਲਾਨਾ ਸਮਾਗਮ ਨਹੀਂ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮੂਹ ਖਿਡਾਰੀਆਂ ਨੇ ਪਿਛਲੀ 16 ਅਪ੍ਰੈਲ ਨੂੰ ਵੀ ਸਪੋਰਟਸ ਵਿਭਾਗ ਵਿਚ ਧਰਨਾ ਦਿਤਾ ਸੀ, ਉਸ ਸਮੇਂ ਰਜਿਸਟਰਾਰ ਨੇ 7 ਤੋਂ 10 ਦਿਨਾਂ ਵਿਚ ਸਾਲਾਨਾ ਸਮਾਗਮ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਉਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ।
Strike by students at PAU
ਉਨ੍ਹਾਂ ਦਸਿਆ ਕਿ ਯੂਨੀਵਰਸਟੀ ਵਲੋਂ ਪਿਛਲੇ ਕੁੱਝ ਸਾਲਾਂ ਤੋਂ ਖਿਡਾਰੀਆਂ ਨੂੰ ਰੋਜ਼ਾਨਾ ਦੀ ਦਿਤੀ ਜਾਣ ਵਾਲੀ ਡਾਈਟ ਵੀ ਬੰਦ ਕਰ ਦਿਤੀ ਗਈ ਹੈ, ਹੋਸਟਲਾਂ ਵਿਚ ਇਕ-ਇਕ ਕਮਰੇ ਵਿਚ 12 ਤੋਂ 16 ਖਿਡਾਰੀ ਰਹਿ ਰਹੇ ਹਨ। ਕਮਰਿਆਂ ਵਿਚ ਏ.ਸੀ ਸਿਰਫ਼ ਦਿਖਾਵੇ ਲਈ ਲਗਾਏ ਗਏ ਹਨ। ਗਰਮੀਆਂ ਵਿਚ ਖਿਡਾਰੀਆ ਨੂੰ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾਂ ਪੈਦਾ ਹੈ। ਖੇਡਣ ਵਾਲਾ ਸਮਾਨ ਦੋ ਸਾਲਾ ਤੋ ਨਹੀ ਦਿੱਤਾ ਜਾ ਰਿਹਾ, ਜਿਹੜੀਆ ਟੀਮਾ ਨੂੰ ਦਿੱਤਾ ਵੀ ਗਿਆ ਹੈ ਉਹ ਘਟੀਆ ਦਰਜੇ ਦਾ ਨਿਕਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਲਗਾਏ ਜਾਣ ਵਾਲੇ ਸਮਰ ਕੈਪ ਵੀ ਬੰਦ ਕਰ ਦਿੱਤੇ ਗਏ ਹਨ, ਯੂਨੀਵਰਸਿਟੀ ਅਥਾਰਟੀ ਦੇ ਹੁਕਮਾ ਤੇ ਬਾਹਰ ਖੇਡਣ ਜਾਣ ਵਾਲੇ ਖਿਡਾਰੀਆ ਦੀਆ ਪਹਿਲਾ ਸਪੈਸ਼ਲ ਪ੍ਰੀਖਿਆਵਾ ਹੁੰਦੀਆ ਸੀ, ਪਰ ਹੁਣ ਉਹ ਵੀ ਬੰਦ ਕਰਨ ਦਾ ਨਾਦਰਸ਼ਾਹੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ।ਸਮੂਹ ਖਿਡਾਰੀਆ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆ ਮੰਗਾ ਅੱਜ ਨਾਂ ਮੰਨੀਆ ਗਈਆ ਤਾਂ ਉਹ ਕੱਲ੍ਹ ਦੁਬਾਰਾ ਧਰਨਾਂ ਦੇਣਗੇ।