
ਪਟਿਆਲਾ ਵਿਖੇ ਮਦਰਸ ਡੇਅ ਮੌਕੇ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ.......
ਪਟਿਆਲਾ: ਪਟਿਆਲਾ ਵਿਖੇ ਮਦਰਸ ਡੇਅ ਮੌਕੇ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇੱਕ ਮਤਰੇਈ ਮਾਂ ਨੇ ਇੱਕ 8 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਜਦੋਂ ਉਸਦੇ ਪਤੀ ਨੇ 25 ਲੱਖ ਦੀ ਸਿਹਤ ਪਾਲਿਸੀ ਲਈ ਆਪਣੇ ਪੁੱਤਰ ਨਾਮਜ਼ਦ ਕੀਤਾ। ਸ਼ੁੱਕਰਵਾਰ ਨੂੰ ਜਦੋਂ ਪੁਲਿਸ ਨੇ ਮਤਰੇਈ ਮਾਂ ਕੁਲਵਿੰਦਰ ਕੌਰ ਤੋਂ ਪੁੱਛਗਿੱਛ ਕੀਤੀ ਤਾਂ ਇਹ ਮਾਮਲਾ ਸਾਹਮਣੇ ਆਇਆ।
Photo
ਆਪਣੀ ਜ਼ਿੰਮੇਵਾਰੀ 'ਤੇ ਪਹਿਲੀ ਪਤਨੀ ਤੋਂ ਲਿਆਂਦਾ ਸੀ ਬੱਚਾ
ਦੋਸ਼ੀ ਔਰਤ ਨੇ ਕਿਹਾ ਕਿ ਵਿਨੋਦ ਨੇ ਆਪਣੇ ਪੁੱਤਰ ਦੀ ਥਾਂ ਗੁਰਨੂਰ ਨੂੰ ਨਾਮਜ਼ਦ ਬਣਾਇਆ ਹੈ। ਇਸ ਕਾਰਨ ਕਰਕੇ ਉਸਨੇ ਗੁਰਨੂਰ ਨੂੰ ਛੱਪੜ ਵਿੱਚ ਧੱਕ ਦਿੱਤਾ ਜਿਸ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ।
Photo
ਜਦੋਂ ਬਾਅਦ ਵਿੱਚ ਕੁਲਵਿੰਦਰ ਕੌਰ ਤੋਂ ਨਿੱਜੀ ਤੌਰ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਮੰਨਿਆ ਕਿ ਉਸਨੇ ਬੱਚੇ ਨੂੰ ਛੱਪੜ ਵਿੱਚ ਸੁੱਟ ਦਿੱਤਾ ਸੀ। ਕੁਲਵਿੰਦਰ ਨੂੰ ਤਿੰਨ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
Photo
ਗੁਰਨੂਰ ਕੰਬਾਈਨ ਓਪਰੇਟਰ ਵਿਨੋਦ ਕੁਮਾਰ ਦੀ ਪਹਿਲੀ ਪਤਨੀ ਦਾ ਬੇਟਾ ਸੀ, ਉਸਨੇ ਰਾਜਪੁਰਾ ਦੇ ਕੁਲਵਿੰਦਰ ਨਾਲ ਤਿੰਨ ਸਾਲ ਪਹਿਲਾਂ ਵਿਆਹ ਕਰਵਾਇਆ ਸੀ।
ਵਿਨੋਦ ਦੀ ਆਪਣੀ ਪਹਿਲੀ ਪਤਨੀ ਤੋਂ ਇੱਕ ਧੀ ਵੀ ਹੈ। ਉਸਨੇ ਆਪਣੀ ਜ਼ਿੰਮੇਵਾਰੀ 'ਤੇ ਦੋਵੇਂ ਬੱਚਿਆਂ ਨੂੰ ਆਪਣੀ ਪਹਿਲੀ ਪਤਨੀ ਤੋਂ ਲਿਆਂਦਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।