
ਦੇੇਸ਼ 'ਚ ਲਗਾਤਾਰ ਚੌਥੇ ਦਿਨ ਆਏ ਕੋਰੋਨਾ ਦੇ ਚਾਰ ਲੱਖ ਤੋਂ ਵੱਧ ਮਾਮਲੇ, ਚਾਰ ਹਜ਼ਾਰ ਲੋਕਾਂ ਦੀ ਮੌਤ
ਨਵੀਂ ਦਿੱਲੀ, 9 ਮਈ : ਦੇਸ਼ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ | ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ | ਭਾਰਤ 'ਚ ਲਗਾਤਾਰ ਚੌਥੇ ਦਿਨ ਕੋਰੋਨਾ ਦੇ ਇਕ ਦਿਨ 'ਚ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ | ਇਸ ਦੌਰਾਨ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ੇ ਅੰਕੜਿਆਂ ਅਨੁਸਾਰ ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 4 ਲੱਖ 3 ਹਜ਼ਾਰ 738 ਮਾਮਲੇ ਸਾਹਮਣੇ ਆਏ ਹਨ | ਇਸ ਦੌਰਾਨ 4,092 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ |
ਬੀਤੇ 24 ਘੰਟਿਆਂ 'ਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ | ਇਕ ਦਿਨ 'ਚ ਦੇਸ਼ ਭਰ 'ਚ 3 ਲੱਖ 86 ਹਜ਼ਾਰ 444 ਲੋਕ ਕੋਰੋਨਾ ਤੋਂ ਠੀਕ ਹੋਏ ਹਨ | ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਕੋਰੋਨਾ ਦੇ ਹੁਣ ਤਕ ਕੁਲ 2 ਕਰੋੜ 22 ਲੱਖ 96 ਹਜ਼ਾਰ 414 ਮਾਮਲੇ ਸਾਹਮਣੇ ਆ ਚੁੱਕੇ ਹਨ | ਇਸ 'ਚ 1 ਕਰੋੜ 83 ਲੱਖ 17 ਹਜ਼ਾਰ 404 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ, ਪਰ ਭਾਰਤ ਦੀ ਚਿੰਤਾ ਦਾ ਵਿਸ਼ਾ ਐਕਟਿਵ ਮਾਮਲੇ ਹਨ |
ਦ
ੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 13,202 ਐਕਟਿਵ ਕੇਸ ਵਧੇ ਹਨ ਜਿਸ ਨਾਲ ਭਾਰਤ ਦੇ ਐਕਟਿਵ ਕੇਸ ਵੱਧ ਕੇ 37 ਲੱਖ 36 ਹਜ਼ਾਰ 648 ਹੋ ਗਏ ਹਨ | ਭਾਰਤ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2 ਲੱਖ 42 ਹਜ਼ਾਰ 362 ਪਹੁੰਚ ਗਈ ਹੈ | (ਏਜੰਸੀ)