ਪਿੰਡਾਂ ’ਚੋਂ ਵੈਕਸੀਨ ਵਾਪਸ ਮੰਗਵਾਈ, 18-44 ਦੇ ਆਮ ਲੋਕਾਂ ਨੂੰ ਵੈਕਸੀਨ ਨਹੀਂ ਲੱਗੇਗੀ
Published : May 10, 2021, 8:28 am IST
Updated : May 10, 2021, 8:28 am IST
SHARE ARTICLE
Corona vaccine
Corona vaccine

ਕੌਣ ਹੈ ਜੋ ਨਹੀਂ ਚਾਹੁੰਦਾ ਕਿ ਪੰਜਾਬ ਨੂੰ ਕੋਰੋਨਾ ਤੋਂ ਰਾਹਤ ਮਿਲੇ? ਮਜ਼ਦੂਰਾਂ ਬਾਰੇ ਸ਼ਰਤ ਵੀ ਸਮੱਸਿਆ ਬਣੇਗੀ

ਬਠਿੰਡਾ (ਬਲਵਿੰਦਰ ਸ਼ਰਮਾ): ਸਰਕਾਰ ਤੇ ਸਿਹਤ ਵਿਭਾਗ ਆਪੋ-ਅਪਣੀ ਡਫਲੀ ਵਜਾ ਰਹੇ ਹਨ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ 18-44 ਉਮਰ ਵਰਗ ਦੇ ਆਮ ਲੋਕਾਂ ਨੂੰ ਵੈਕਸੀਨ ਲੱਗੇਗੀ ਜਾਂ ਨਹੀਂ ਕਿਉਂਕਿ ਪਹਿਲਾਂ ਸਰਕਾਰੀ ਬਿਆਨ ਆਇਆ ਕਿ 18 ਤੋਂ 44 ਸਾਲ ਉਮਰ ਦੇ ਆਮ ਲੋਕਾਂ ਨੂੰ ਵੈਕਸੀਨ ਲੱਗੇਗੀ, ਪ੍ਰੰਤੂ ਸਿਹਤ ਵਿਭਾਗ ਇਸ ਤੋਂ ਉਲਟ ਆਦੇਸ਼ ਜਾਰੀ ਕਰ ਰਿਹਾ ਹੈ ਕਿ ਆਮ ਲੋਕਾਂ ਨੂੰ ਵੈਕਸੀਨ ਨਹੀਂ ਲਗਾਉਣੀ।

corona vacccorona vaccine

ਫ਼ਿਲਹਾਲ ਇਹ ਵੈਕਸੀਨ ਸਿਰਫ਼ ਰਜਿਸਟਰਡ ਉਸਾਰੀ ਮਜ਼ਦੂਰਾਂ ਨੂੰ ਹੀ ਲੱਗੇਗੀ। ਹੋਰ ਤਾਂ ਹੋਰ ਪਿੰਡਾਂ ’ਚ ਭੇਜੀ ਵੈਕਸੀਨ ਵੀ ਵਾਪਸ ਮੰਗਵਾ ਲਈ ਗਈ ਹੈ। ਫਿਰ ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਪੰਜਾਬ ਸਰਕਾਰ ਖੁਦ ਹੀ ਨਹੀਂ ਚਾਹੁੰਦੀ ਕਿ ਸੂਬੇ ਨੂੰ ਕੋਰੋਨਾ ਤੋਂ ਰਾਹਤ ਮਿਲੇ?
ਨਵੇਂ ਆਦੇਸ਼ਾਂ ’ਚ ਇਕ ਹੋਰ ਪੰਗਾ :  ਨਵੇਂ ਆਦੇਸ਼ ਜਾਰੀ ਹੋਏ ਹਨ ਕਿ ਕੱਲ੍ਹ ਸੋਮਵਾਰ ਤੋਂ ਸਿਰਫ ਉਨ੍ਹਾਂ 18 ਤੋਂ 44 ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨੇਸ਼ਨ ਕੀਤੀ ਜਾ ਸਕਦੀ ਹੈ, ਜੋ ਉਸਾਰੀ ’ਚ ਮਜ਼ਦੂਰੀ ਕਰਦੇ ਹੋਣ, ਉਨ੍ਹਾਂ ਦਾ ਨਾਂ ਲੇਬਰ ਵਿਭਾਗ ’ਚ ਰਜਿਸਟਰ ਹੋਣਾ ਚਾਹੀਦਾ ਹੈ। ਇਸ ਲਈ ਇਹ ਟੀਕਾਕਰਨ ਲੇਬਰ ਵਿਭਾਗ ਦੇ ਮੁਲਾਜ਼ਮਾਂ ਰਾਹੀਂ ਕੀਤਾ ਜਾਣਾ ਹੈ। ਇਹ ਟੀਕਾਕਰਨ ਸੰਬੰਧਤ ਮਜ਼ਦੂਰਾਂ ਦੇ 18 ਤੋਂ ਜ਼ਿਆਦਾ ਉਮਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਲਗਾਇਆ ਜਾਵੇਗਾ।

CM punjabCM punjab

ਪੰਜਾਬ ’ਚ ਕੁੱਲ ਰਜਿਸਟਰਡ ਉਸਾਰੀ ਮਜ਼ਦੂਰ 2.19 ਲੱਖ ਹਨ, ਜੇਕਰ ਇਕ ਮਜ਼ਦੂਰ ਨਾਲ 2 ਪਰਿਵਾਰਕ ਮੈਂਬਰ ਵੀ ਲਗਾਏ ਜਾਣ ਤਾਂ ਉਕਤ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ 6.60 ਲੱਖ ਬਣਦੀ ਹੈ। ਪ੍ਰੰਤੂ ਲੇਬਰ ਵਿਭਾਗ ਵਲੋਂ ਫਿਲਹਾਲ 2 ਲੱਖ ਵੈਕਸੀਨ ਹੀ ਖਰੀਦੀ ਗਈ, ਜਿਸ ਵਿਚੋਂ ਫਿਲਹਾਲ 1 ਲੱਖ ਯੁਨਿਟ ਹੀ ਮਿਲ ਰਹੇ ਹਨ ਤੇ ਬਾਕੀ 1 ਲੱਖ ਸ਼ਾਇਦ ਅਗਲੇ ਹਫ਼ਤੇ ਮਿਲਣਗੇ। ਜ਼ਿਲਾ ’ਚ ਸਿਰਫ 3500 ਯੁਨਿਟ ਆਏ ਹਨ, ਜਦਕਿ 8000 ਮਜ਼ਦੂਰਾਂ ਸਮੇਤ ਲਾਭਪਾਤਰੀਆਂ ਦੀ ਗਿਣਤੀ 2400 ਹਜ਼ਾਰ ਦੇ ਆਸਪਾਸ ਹੈ।

Corona vaccineCorona vaccine

ਇਥੇ ਹੀ ਬੱਸ ਨਹੀਂ ਅਣਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ। ਹੁਣ ਜਦੋਂ ਉਪਰੋਕਤ ਵਰਗ ਨੂੰ ਵੈਕਸੀਨ ਲਗਾਏ ਜਾਣ ਦੀ ਗੱਲ ਸਾਹਮਣੇ ਆਈ ਹੈ ਤਾਂ ਕੱਲ੍ਹ ਤੋਂ ਵੈਕਸੀਨ ਲਗਵਾਉਣ ਵਾਲੇ ਮਾਰੋ ਮਾਰ ਸਰਕਾਰੀ ਹਸਪਤਾਲਾਂ ਵਿਚ ਪਹੁੰਚਣਗੇ, ਪਰ ਰਜਿਸਟ੍ਰੇਸ਼ਨ ਵਾਲੀ ਸਮੱਸਿਆ ਆਉਣ ’ਤੇ ਲੋਕਾਂ ’ਚ ਰੋਸ ਪੈਦਾ ਹੋ ਸਕਦਾ ਹੈ।

Covid vaccineCovid vaccine

ਕਿਉਂਕਿ ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ 12-15 ਲੱਖ ਤੋਂ ਵੀ ਜ਼ਿਆਦਾ ਸੰਭਾਵਿਤ ਹੈ, ਪਰ ਸਿਹਤ ਵਿਭਾਗ ਕੋਲ ਵੈਕਸੀਨ ਸਿਰਫ 2 ਲੱਖ ਯੁਨਿਟ ਹੀ ਆ ਰਹੀ ਹੈ।  ਉਪਰੋਕਤ ਦੀ ਪੁਸ਼ਟੀ ਕਰਦਿਆਂ ਲੇਬਰ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਇਹ ਵੈਕਸੀਨ ਲੇਬਰ ਵਿਭਾਗ ਨੇ ਹੀ ਖਰੀਦ ਕੇ ਸਿਹਤ ਵਿਭਾਗ ਨੂੰ ਦਿੱਤੀ ਹੈ। ਇਹ ਟੀਚਾ ਜੂਨ ਤੱਕ ਪੂਰਾ ਕਰਨਾ ਹੈ।

vaccinevaccine

ਪਿੰਡਾਂ ’ਚੋਂ ਵੈਕਸੀਨ ਵਾਪਸ ਮੰਗਵਾਈ :-
-ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ 45 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਵੈਕਸੀਨ ਲਗਾਈ ਜਾਵੇ, ਜਿਸ ਵਾਸਤੇ ਬਲਾਕ ਪੱਧਰ ਹੀ ਨਹੀਂ, ਸਗੋਂ ਪਿੰਡਾਂ ’ਚ ਬਣੇ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੈਲਥ ਐਂਡ ਵੈਲਨੈੱਸ ਸੈਂਟਰਾਂ ’ਤੇ ਵੀ ਵੈਕਸੀਨ ਭੇਜੀ ਗਈ। ਪ੍ਰੰਤੂ ਦੋ ਦਿਨ ਪਹਿਲਾਂ ਆਦੇਸ਼ ਜਾਰੀ ਹੋਏ ਹਨ ਕਿ ਉਕਤ ਸੈਂਟਰਾਂ ’ਤੇ ਭੇਜੀ ਗਈ ਵੈਕਸੀਨ ਵਾਪਸ ਬਲਾਕ ਪੱਧਰ ’ਤੇ ਮੰਗਵਾਈ ਜਾਵੇ।

ਜਦੋਂ ਕਿ ਪਿੰਡਾਂ ’ਚ ਵੈਕਸੀਨੇਸ਼ਨ ਪੂਰਾ ਨਹੀਂ ਹੋਇਆ। ਹੁਣ ਵੱਡਾ ਸਵਾਲ ਹੈ ਕਿ ਕੀ ਸਰਕਾਰ ਪਿੰਡਾਂ ’ਚ ਵੈਕਸੀਨੇਸ਼ਨ ਨਹੀਂ ਕਰਨਾ ਚਾਹੁੰਦੀ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਘਾਟ ਸਦਕਾ ਹੀ ਐਸਾ ਕੀਤਾ ਗਿਆ ਹੈ ਤਾਂ ਕਿ ਜ਼ਿਆਦਾ ਜ਼ਰੂਰਤ ਮੁਤਾਬਕ ਹੀ ਵੈਕਸੀਨ ਦੀ ਵਰਤੋਂ ਕੀਤੀ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement