ਨਾਜਾਇਜ਼ ਉਸਾਰੀਆਂ ਢਾਉਣ ਗਏ ਬੁਲਡੋਜ਼ਰ ਵਿਰੋਧ ਤੋਂ ਬਾਅਦ ਵਾਪਸ ਪਰਤੇ
Published : May 10, 2022, 12:03 am IST
Updated : May 10, 2022, 12:03 am IST
SHARE ARTICLE
image
image

ਨਾਜਾਇਜ਼ ਉਸਾਰੀਆਂ ਢਾਉਣ ਗਏ ਬੁਲਡੋਜ਼ਰ ਵਿਰੋਧ ਤੋਂ ਬਾਅਦ ਵਾਪਸ ਪਰਤੇ

ਕੁੱਝ ਔਰਤਾਂ ਬੁਲਡੋਜ਼ਰ ਸਾਹਮਣੇ ਖੜੀਆਂ ਹੋ ਗਈਆਂ

ਨਵੀਂ ਦਿੱਲੀ, 9 ਮਈ : ਨਾਜਾਇਜ਼ ਉਸਾਰੀਆਂ ਨੂੰ ਢਾਉਣ ਲਈ ਚਲਾਈ ਮੁਹਿੰਮ ਨੂੰ ਅੰਜਾਮ ਦੇਣ ਲਈ ਦਖਣੀ ਦਿੱਲੀ ਨਗਰ ਨਿਗਮ (ਐਸਡੀਐਮਸੀ) ਦੇ ਅਧਿਕਾਰੀਆਂ ਦੇ ਬੁਲਡੋਜ਼ਰ ਨਾਲ ਸੋਮਵਾਰ ਨੂੰ ਨਗਰ ਦੇ ਸ਼ਾਹੀਨ ਬਾਗ਼ ਪਹੁੰਚਦੇ ਹੀ ਔਰਤਾਂ ਸਮੇਤ ਸੈਂਕੜੇ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿਤਾ। ਇਕ ਅਧਿਕਾਰੀ ਨੇ ਦਸਿਆ ਕਿ ਪ੍ਰਦਰਸ਼ਨ ਦੇ ਬਾਅਦ ਐਸਡੀਐਮਸੀ ਦੇ ਅਧਿਕਾਰੀ ਬਿਨਾਂ ਕੋਈ ਕਾਰਵਾਈ ਕੀਤੇ ਬੁਲਡੋਜ਼ਰ ਨਾਲ ਵਾਪਸ ਪਰਤ ਗਏ। ਪ੍ਰਦਰਸ਼ਨਕਾਰੀਆਂ ਨੇ ਭਾਰਤੀ ਜਨਤਾ ਪਾਰਟੀ  ਸ਼ਾਸਤ ਐਸਡੀਐਮਸੀ ਅਤੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਕਾਰਵਾਈ ਰੋਕਣ ਦੀ ਮੰਗ ਕੀਤੀ। ਕੁੱਝ ਔਰਤਾਂ ਬੁਲਡੋਜ਼ਰ ਸਾਹਮਣੇ ਖੜ ਗਈਆਂ। ਇਸ ਤੋਂ ਪਹਿਲਾਂ ਸਵੇਰੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਵੀ ਮੌਕੇ ’ਤੇ ਪਹੁੰਚ ਅਤੇ ਕਾਰਵਾਈ ਵਿਰੁਧ ਧਰਨਾ ਦਿਤਾ। ਵਿਰੋਧ ਪ੍ਰਦਰਸ਼ਨ ਕਾਰਨ ਸ਼ਾਹੀਨ ਬਾਗ਼, ਕਾÇਲੰਦੀ ਕੁੰਜ, ਜੈਤਪੁਰ, ਸਰਿਤਾ ਵਿਹਾਰ ਅਤੇ ਮਥੁਰਾ ਰੋਡ ਸਮੇਤ ਹੋਰ ਕਈ ਖੇਤਰਾਂ ’ਚ ਭਾਰੀ ਜਾਮ ਲੱਗ ਗਿਆ। 
ਐਸਡੀਐਮਸੀ ਦੇ ਮੱਧ ਜੋਨ ਦੇ ਪ੍ਰਧਾਨ ਰਾਜਪਾਲ ਸਿੰਘ ਨੇ ਦਸਿਆ ਕਿ ਪ੍ਰਦਰਸ਼ਨ ਕਾਰਨ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਨਹੀਂ ਹਟਾਇਆ ਜਾ ਸਕਿਆ। ਸਿੰਘ ਨੇ ਕਿਹਾ ਕਿ ਕਬਜਾ ਹਟਾਉਣਾ ਉਨ੍ਹਾਂ ਦੀ ਡਿਊਟੀ ਹੈ, ਜਿਸ ਨੂੰ ਉਹ ਨਿਭਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਦਰਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ। ਇਲਾਕੇ ’ਚ ਮੁਹਿੰਮ ਦੌਰਾਨ ਐਸਡੀਐਮਸੀ ਅਧਿਕਾਰੀਆਂ ਨੂੰ ਸੁਰੱਖਿਆ ਦੇਣ ਲਈ ਸੀਨੀਅਰ ਪੁਲਿਸ ਅਧਿਕਾਰੀ ਵੀ ਜਵਾਨਾਂ ਨਾਲ ਮੌਕੇ ’ਤੇ ਮੌਜੂਦ ਸਨ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕਬਜਾ ਹਟਾਉ ਮੁਹਿੰਮ ਦੌਰਾਨ ਉਥੇ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਕਿ ਯਕੀਨੀ ਕੀਤਾ ਜਾ ਸਕਦੇ ਕਿ ਸਬੰਧਤ ਨਗਰ ਨਿਗਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਅਤੇ ਪੂਰੀ ਸੁਰੱਖਿਆ ਨਾਲ ਅਪਣਾ ਕੰਮ ਕਰ ਸਕੇ। ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਨੀਮ ਫ਼ੌਜੀ ਬਲਾਂ ਨੂੰ ਵੀ ਤੈਨਾਤ ਕੀਤਾ ਗਿਆ ਸੀ। 
ਸ਼ਾਹੀਨ ਬਾਗ ’ਚ ਕਬਜਾ ਵਿਰੋਧੀ ਮੁਹਿੰਮ ਦਾ ਵਿਰੋਧ ਕਰ ਰਹੇ ਕਾਂਗਰਸ ਦੀ ਦਿੱਲੀ ਇਕਾਈ ਦੇ ਮੀਡੀਆ ਸੈੱਲ ਦੇ ਮੀਤ ਪ੍ਰਧਾਨ ਪਰਵੇਜ ਆਲਮ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਆਦੇਸ਼ ਗੁਪਤਾ ਨੇ ‘ਸ਼ਾਹੀਨ ਬਾਗ਼ ਵਿਖੇ ਕਬਜੇ ਵਿਰੋਧੀ ਮੁਹਿੰਮ ਦਾ ਵਿਰੋਧ ਕਰਨ ਲਈ ‘ਆਪ’ ਅਤੇ ਕਾਂਗਰਸ ਦੀ ਆਲੋਚਨਾ ਕੀਤੀ।        (ਏਜੰਸੀ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement