ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਦੇ ਨਾਕਆਊਟ ’ਚ ਬਣਾਈ ਜਗ੍ਹਾ
Published : May 10, 2022, 10:52 pm IST
Updated : May 10, 2022, 10:52 pm IST
SHARE ARTICLE
image
image

ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਥਾਮਸ ਕੱਪ ਦੇ ਨਾਕਆਊਟ ’ਚ ਬਣਾਈ ਜਗ੍ਹਾ

ਸਪੋਰਟਸ ਡੈਸਕ, 10 ਮਈ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਸੋਮਵਾਰ ਨੂੰ ਗਰੁੱਪ ਮੁਕਾਬਲੇ ਵਿਚ ਕੈਨੇਡਾ ਨੂੰ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਥਾਮਸ ਕੱਪ ਦੇ ਨਾਕਆਊਟ ਗੇੜ ਵਿਚ ਜਗ੍ਹਾ ਬਣਾਈ। ਪਹਿਲੇ ਮੈਚ ਵਿਚ ਜਰਮਨੀ ਨੂੰ 5-0 ਨਾਲ ਹਰਾਉਣ ਵਾਲੀ ਭਾਰਤੀ ਪੁਰਸ਼ ਟੀਮ ਦਾ ਗਰੁੱਪ-ਸੀ ਵਿਚ ਸਿਖਰਲੇ ਦੋ ਵਿਚ ਜਗ੍ਹਾ ਬਣਾਉਣਾ ਤੈਅ ਹੈ ਜਿਸ ਨਾਲ ਟੀਮ ਨੇ ਨਾਕਆਊਟ ਗੇੜ ਲਈ ਕੁਆਲੀਫ਼ਾਈ ਕਰ ਲਿਆ।
ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ਨੇ ਇਕ ਗੇਮ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬਰਾਇਨ ਯੈਂਗ ਨੂੰ 52 ਮਿੰਟ ਵਿਚ 20-22, 21-11, 21-15 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਡਬਲਜ਼ ਮੁਕਾਬਲੇ ਵਿਚ ਜੇਸਨ ਏਂਥੋਨੀ ਤੇ ਕੇਵਿਨ ਲੀ ਨੂੰ ਸਿਰਫ਼ 29 ਮਿੰਟ ਵਿਚ ਹਰਾਇਆ ਜਿਸ ਤੋਂ ਬਾਅਦ ਦੁਨੀਆ ਦੇ 23ਵੇਂ ਨੰਬਰ ਦੇ ਖਿਡਾਰੀ ਐੱਚ. ਐੱਸ. ਪ੍ਰਣਯ ਨੇ ਸਿੰਗਲਜ਼ ਮੁਕਾਬਲੇ ਵਿਚ ਬੀਆਰ ਸੰਕੀਰਥ ਨੂੰ 21-15, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਬੜ੍ਹਤ ਦਿਵਾਈ।
ਕ੍ਰਿਸ਼ਨ ਪ੍ਰਸਾਦ ਗਾਰਗਾ ਤੇ ਵਿਸ਼ਣੂਵਰਧਨ ਗੌੜ ਪੰਜਾਲਾ ਦੀ ਭਾਰਤ ਦੀ ਦੂਜੀ ਡਬਲਜ਼ ਜੋੜੀ ਨੇ ਡੋਂਗ ਐਡਮ ਤੇ ਨਾਈਲ ਯਾਕੁਰਾ ਨੂੰ 34 ਮਿੰਟ ਵਿਚ 21-15, 21-11 ਨਾਲ ਹਰਾਇਆ। ਪ੍ਰਿਆਂਸ਼ੂ ਰਾਜਾਵਤ ਨੇ ਇਸ ਤੋਂ ਬਾਅਦ ਵਿਕਟਰ ਲਾਲ ਨੂੰ ਤਿੰਨ ਗੇਮਾਂ ਵਿਚ 52 ਮਿੰਟ ਵਿਚ 21-13, 20-22, 21-14 ਨਾਲ ਹਰਾ ਕੇ ਭਾਰਤ ਦੀ 5-0 ਨਾਲ ਜਿੱਤ ਯਕੀਨੀ ਬਣਾਈ। ਭਾਰਤੀ ਟੀਮ ਗਰੁੱਪ-ਸੀ ਦਾ ਆਪਣਾ ਆਖ਼ਰੀ ਮੁਕਾਬਲਾ ਬੁੱਧਵਾਰ ਨੂੰ ਚੀਨੀ ਤਾਈਪੇ ਖ਼ਿਲਾਫ਼ ਖੇਡੇਗੀ।     
 (ਏਜੰਸੀ)
 

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement